Saturday, October 31, 2026
Home Hoshiarpur ਲਾਇਨਜ ਕਲੱਬਜ ਇੰਟਰਨੈਸ਼ਨਲ ਵੱਲੋ ਫਲਦਾਰ,ਫੁਲਦਾਰ,ਛਾਂਦਾਰ,ਔਸ਼ਧੀ ਵਾਲੇ ਬੂਟੇ ਲਗਾਏ

ਲਾਇਨਜ ਕਲੱਬਜ ਇੰਟਰਨੈਸ਼ਨਲ ਵੱਲੋ ਫਲਦਾਰ,ਫੁਲਦਾਰ,ਛਾਂਦਾਰ,ਔਸ਼ਧੀ ਵਾਲੇ ਬੂਟੇ ਲਗਾਏ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਲਾਇਨਜ ਕਲੱਬਜ ਇੰਟਰਨੈਸ਼ਨਲ ਰਿਹਾਣਾ ਜਟਾਂ ਕੋਹਿਨੂਰ, ਲਾਇਨਜ ਕਲੱਬ ਹੁਸ਼ਿਆਰਪੁਰ ਪ੍ਰਿੰਸ ਅਤੇ ਪੰਜਾਬ ਰਾਜ ਬਿਜਲੀ ਬੋਰਡ ਹੁਸ਼ਿਆਰਪੁਰ ਵੱਲੋ ,ਫਲਦਾਰ, ਫੁਲਦਾਰ, ਛਾਂਦਾਰ, ਔਸ਼ਧੀ ਵਾਲੇ ਬੂਟੇ ਲਗਾਕੇ, ਸ਼ਹੀਦੇ ਆਜਮ ਭਗਤ ਸਿੰਘ, ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

Advertisements

ਇਸ ਸਮੇ ਲਾਇਨਜ ਕਲੱਬ ਰਿਹਾਣਾ ਜਟਾਂ ਕੋਹਿਨੂਰ ਦੇ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ, ਸਕੱਤਰ ਲਾਇਨ ਡਾਕਟਰ ਤੇਜਬੀਰ ਸਿੰਘ ਧਾਲੀਵਾਲ, ਖਜ਼ਾਨਚੀ ਪ੍ਰੋਫੈਸਰ ਅਮਰਿੰਦਰ ਸਿੰਘ ਧਾਲੀਵਾਲ, ਲਾਇਨਜ਼ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੇ ਸੀਨੀਅਰ ਲਾਇਨ ਲੀਡਰ ਡਾਕਟਰ ਰਤਨ ਚੰਦ,ਲਾਇਨ ਤੇਜਿੰਦਰ ਸਿੰਘ ਵਿਰਦੀ,ਲਾਇਨ ਰਣਜੀਤ ਸਿੰਘ ਰਾਣਾ, ਲਾਇਨ ਰਣਧੀਰ ਸਿੰਘ, ਪੰਜਾਬ ਰਾਜ ਬਿਜਲੀ ਬੋਰਡ ਵੱਲੋ ਇੰਜੀਨੀਅਰ ਮਨਜਿੰਦਰਪਾਲ ਸਿੰਘ ਐੱਸ ਐੱਸ ਈ,ਇੰਜੀਨੀਅਰ ਬਲਦੇਵ ਰਾਜ ਏ ਟੀ ਈ,ਇੰਜੀਨੀਅਰ ਗੌਰਵ ਲੜੌਈਆ ਨੇ ਪ੍ਰਬੰਧਕੀ ਜਿੰਮੇਵਾਰੀਆ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ । ਸਮਾਜ ਸੇਵਕ ਭਾਵਨਾਤਮਕ ਸੋਚ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਤਰਾਂ ਅਸੀ ਆਪਣੇ ਵਾਤਾਵਰਨ ਨੂੰ ਬਚਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ । ਵਾਤਾਵਰਨ ਵਿੱਚ ਪ੍ਰਦੂਸ਼ਣ ਕੰਟਰੋਲ ਕਰਨ ਲਈ ਬੂਟੇ ਲਗਾਉਣ ਦੀ ਵੱਡੀ ਲੋੜ ਹੈ,ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਹਾਜ਼ਰ ਹੋਏ ਸਮਾਜ ਸੇਵਕ ਆਗੂਆ ਵੱਲੋ ਕੀਤਾ ਗਿਆ ।

LEAVE A REPLY

Please enter your comment!
Please enter your name here