ਦੂਜੇ ਦਿਨ ਵੀ ਸਿਵਲ ਸਰਜਨ ਦਫਤਰ ਵਿੱਚ ਕੰਮ ਕਾਜ ਠੱਪ

001
ਹੁਸ਼ਿਆਰਪੁਰ, 3 ਸਤੰਬਰ: ਪੰਜਾਬ ਹੈਲਥ ਡਿਪਾਰਟਮੈਂਟ ਸਬਾਰਡੀਨੇਟ ਆਫਿਸੇਸ ਕਲੈਰੀਕਲ ਸਸੰਥਾ ਵੱਲੋਂ ਅੱਜ ਆਪਣੀਆਂ ਮੰਗਾ ਨੂੰ ਮਨਵਾਉਣ ਸਬੰਧੀ ਧਰਨਾ ਲਗਾ ਕੇ ਅਤੇ ਰੋਸ ਰੈਲੀ ਕੱਢ ਕੇ ਅਣਮਿੱਥੇ ਮਸੇਂ ਦੀ ਹੜਤਾਲ  ਅੱਜ ਦੂਜੇ ਦਿਨ ਵਿੱਚ ਸਾਮਿਲ ਹੋ ਗਈ ਤੇ ਦਫਤਰ ਦਾ ਕੰਮ ਪੂਰੀ ਤਰਾ ਠੱਪ ਰਿਹਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਸੰਜੀਵ ਕੁਮਾਰ  ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਅਤੇ ਡਾਇਰੈਕਟਰ ਪਰਿਵਾਰ ਤੇ ਭਲਾਈ ਵਿਭਾਗ ਪੰਜਾਬ ਵੱਲੋਂ ਕਲੈਰੀਕਲ ਸਟਾਫ ਦੀਆਂ ਮੰਗਾਂ ਨੂੰ ਮੰਗੇ ਜਾਣ ਉਪਰੰਤ ਨਿਸ਼ਚਿਤ ਸਮੇਂ ਵਿੱਚ ਲਾਗੂ ਕਰਨ ਦੇ ਆਦੇਸ਼ ਦੇ ਦਿੱਤੇ ਗਏ ਸਨ। ਪਰ ਅਜੇ ਤੱਕ ਉਨ•ਾਂ ਮੰਗਾਂ ਨੂੰ ਮੰਨਿਆ ਨਹੀਂ ਜਾ ਸਕਿਆ। ਇੰਨ•ਾਂ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਜੱਥੇਬੰਦੀ ਨੂੰ ਆਨਾ ਕਾਨੀ ਕਰ ਰਿਹਾ। ਕਲੈਰੀਕਲ ਸਟਾਫ ਦੀਆਂ ਮੁੱਖ ਮੰਗਾਂ ਵਿੱਚ ਅਕਾਊਟੈਂਟ ਦੀਆਂ 60 ਪੋਸਟਾਂ ਨੂੰ ਸਿੱਧੀ ਭਰਤੀ ਰਾਂਹੀ ਭਰਨ ਦੀ ਬਜਾਏ ਸਿਹਤ ਵਿਭਾਗ ਦੇ ਨਿਯਮਿਤ ਕਲੈਰੀਕਲ ਸਟਾਫ ਵਿੱਚੋਂ ਪਦਉਨਤੀ ਰਾਂਹੀ ਭਰੇ ਜਾਣ ਸਬੰਧੀ, ਦਫਤਰ ਸਿਵਲ ਸਰਜਨ, ਮੈਡੀਕਲ ਕਾਲਜ, ਡੈਂਟਲ ਕਾਲਜ, ਅਤੇ ਈ.ਐਸ.ਆਈ. ਸ਼ਾਖਾ ਵਿੱਚੋਂ 50 ਫੀਸਦੀ ਜਾਂ ਸਰਕਾਰ ਵੱਲੋਂ ਵਿੱਤ ਵਿਭਾਗ ਨੂੰ ਸੁਪਰਡੈਂਟ ਗ੍ਰੇਡ-2 ਦੀਆਂ ਪੋਸਟਾਂ, ਸੁਪਰਡੈਂਟ ਗ੍ਰੇਡ-1 ਵਿੱਚ ਅਪਗ੍ਰੇਡ ਕਰਵਾਉਣ ਸਬੰਧੀ ਪ੍ਰਪੋਜਲ ਵਿੱਤ ਵਿਭਾਗ ਨੂੰ ਦੁਬਾਰਾ ਭੇਜ ਕੇ ਮੰਜੂਰ ਕਰਵਾਉਣ ਸਬੰਧੀ, ਮੈਡੀਕਲ ਕਾਲਜ ਪਟਿਆਲਾ ਵਿੱਚ ਮੌਜੂਦਾ ਪ੍ਰਬੰਧਕੀ ਅਫਸਰ ਦੀ ਖਾਲੀ ਅਸਾਮੀ ਪਦਉਨੱਤੀ ਰਾਂਹੀ ਭਰੇ ਜਾਣ ਸਬੰਧੀ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪ੍ਰਬੰਧੀ ਅਫਸਰ ਦੀ ਨਵੀਂ ਪੋਸਟ ਦੀ ਰਚਨਾ ਕਰਵਾਉਣ ਲਈ ਕੇਸ ਸਰਕਾਰ ਨੂੰ ਭੇਜਣ ਸਬੰਧੀ, ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਮੌਜੂਦਾ 25 ਜੂਨੀਅਰ ਅੰਕੜਾ ਸਹਾਇਕ ਦੀਆਂ ਪੋਸਟਾਂ ਅੰਕੜਾ ਸਹਾਇਕ ਵਿੱਚ ਮਰਜ ਕਰਨ ਸਬੰਧੀ ਕੇਸ ਇਤਰਾਜ ਦੂਰ ਉਪਰੰਤ ਮੁੜ ਤੋਂ ਵਿੱਤ ਵਿਭਾਗ ਨੂੰ ਭੇਜ ਕੇ ਮੰਜੂਰੀ ਹਾਸਲ ਕਰਵਾਏ ਜਾਣ ਸਬੰਧੀ ਮੰਗਾਂ ਨੂੰ ਪ੍ਰਮੁੱਖਤਾ ਵਿੱਚ ਰੱਖਿਆ ਗਿਆ ਹੈ। ਸਟੈਨੋ ਟਾਈਪਿਸਟ ਦੀ ਅਸਾਮੀ ਸੀਨੀਅਰ ਸਕੇਲ ਸਟੈਨੋਗ੍ਰਾਫਰ, ਜੂਨੀਅਰ ਸਕੇਲ ਸਟੈਨੋਗ੍ਰਾਫਰ ਅਪਗ੍ਰੇਡ ਕਰਵਾਈਆਂ ਜਾਣ। ਇਸਦੇ ਨਾਲ ਹੀ ਨਵੇਂ ਬਣੇ ਜਿਲਿਆਂ ਵਿੱਚ ਤੈਨਾਤ ਕਲੈਰੀਕਲ ਸਟਾਫ ਨੂੰ ਆਧਾਰ ਮੰਨਦੇ ਹੋਏ ਸੁਪਰਡੈਂਟ, ਸੀਨੀਅਰ ਸਹਾਇਕ, ਸਟੈਨੋ, ਕਲਰਕ, ਅੰਕੜਾ, ਐਸ.ਏ.ਜੇ.ਐਸ.ਏ. ਅਤੇ ਕੰਪਿਊਟਰ ਦੀਆਂ ਅਸਾਮੀਆਂ ਦੀ ਰਚਨਾ ਕਰਵਾਈ ਜਾਵੇ।
ਇਸ ਮੌਕੇ ਸੁਪਰਡੈਂਟ ਰਜਿੰਦਰ ਕੋਰ  ਨੱਥੂ ਰਾਮ, ਸ਼ਿੰਗਾਰਾ ਰਾਮ, ਸੰਜੀਵ ਕੁਮਾਰ, ਦਵਿੰਦਰ ਕੋਰ , ਸੇਵਾ ਸਿੰਘ , ਰਵਿੰਦਰਜੀਤ, ਮਨਦੀਪਪਾਲ ਸਿੰਘ , ਕੇਵਲ ਕ੍ਰਿਸਨ , ਭਪਿੰਦਰ ਸਿੰਘ , ਦਵਿੰਦਰ ਕੁਮਾ  ਬੱਟੀ ਅਨਿਲ ਕੁਮਾਰ, ਮਨੀ ਪਰਮਾਰ, ਵੀਨਾ ਕੁਮਾਰੀ , ਕਮਲ ਜਯੋਤੀ, ਵਿਮਲਾ ਦੇਵੀ , ਰੁਪਿੰਦਰਜੀਤ ਕੋਰ , ਕੁਪਿੰਦਰਜੀਤ ਸੈਣੀ , ਧਰਮਿੰਦਰ, , ਤੋਂ ਇਲਾਵਾ ਹੋਰ ਸਿਹਤ ਕਾਮੇ ਹਾਜਰ ਸਨ।

Advertisements

LEAVE A REPLY

Please enter your comment!
Please enter your name here