ਜ਼ਰੂਰਤਮੰਦ ਨੂੰ ਟਰਾਈ ਸਾਈਕਲ ਭੇਂਟ ਕੀਤੀ

IMG-20150903-WA0003

ਹੁਸਿਆਰਪੁਰ, 3 ਸਤੰਬਰ: ਵਿਜੇ ਅਗਰਵਾਲ ਹੀਰਾ ਕਲੋਨੀ ਹੁਸਿਆਰਪੁਰ ਨੇ ਆਪਣੇ ਪੋਤਰੇ ਰਚਿਤ ਅਗਰਵਾਲ ਪੁੱਤਰ ਸ੍ਰੀ ਵਿਕਾਸ ਅਗਰਵਾਲ ਵੱਲੋਂ ਇੱਕ ਜਰੂਰਤਮੰਦ ਵਿਅਕਤੀ ਭਜਨਾ ਰਾਮ ਪਿੰਡ ਜੰਡੋਲੀ ਨੂੰ ਟਰਾਈ ਸਾਈਕਲ ਭੇਂਟ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਦੱਸਿਆ ਕਿ ਵਿਜੇ ਅਗਰਵਾਲ ਵੱਲੋਂ ਇਹ ਟਰਾਈ ਸਾਈਕਲ ਇੱਕ ਜ਼ਰੂਰਤਮੰਦ ਨੂੰ ਦੇਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਦਿੱਤੀ ਗਈ ਸੀ। ਇਸ ਲਈ ਅੱਜ ਮੌਕੇ ‘ਤੇ ਹੀ ਪੈਡਿੰਗ ਟਰਾਈ ਸਾਈਕਲਾਂ ਦੀ ਲਿਸਟ ਵਿੱਚੋਂ ਇੱਕ ਜ਼ਰੂਰਤਮੰਦ ਭਜਨਾ ਰਾਮ ਨੂੰ ਇਹ ਸਾਈਕਲ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ‘ਤੇ ਪ੍ਰਦੀਪ ਕਪੂਰ ਸਹਿਤ ਰੈਡ ਕਰਾਸ ਸੁਸਾਇਟੀ ਦਾ ਸਟਾਫ਼ ਅਤੇ ਮੈਂਬਰ ਵੀ ਮੌਜੂਦ ਸਨ।

Advertisements

LEAVE A REPLY

Please enter your comment!
Please enter your name here