ਸਿਵਲ ਸਰਜਨ ਦੀ ਚੇਅਰਮੈਨਸ਼ਿਪ ਹੇਠ ਬਣਾਈ ਸਟੇਟ ਇੰਸਪੈਕਸ਼ਨ ਕਮੇਟੀ ਵਲੋਂ ਸਕੈਨ ਸੈਂਟਰਾਂ ਦੀ ਕੀਤੀ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਵਿਚ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਲਈ ਬਣਾਇਆ ਗਿਆ ਪੀ ਸੀ ਐਂਡ ਪੀ ਐਨ ਡੀ ਟੀ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜੋਨ ਬੀ ਦੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪ੍ਰੀਤ ਮਹਿੰਦਰ ਸਿੰਘ ਦੀ ਚੇਅਰਮੈਨਸ਼ਿਪ ਹੇਠ ਬਣਾਈ ਸਟੇਟ ਇੰਸਪੈਕਸ਼ਨ ਕਮੇਟੀ ਵਲੋਂ ਜਲੰਧਰ ਜਿਲੇ ਨਾਲ ਸੰਬੰਧਿਤ ਵੱਖ-ਵੱਖ ਸਕੈਨ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਇੰਸਪੈਕਸ਼ਨ ਕਮੇਟੀ ਵਿਚ ਜਿਲਾ ਪਰਿਵਾਰ ਭਲਾਈ ਅਫਸਰ  ਕਪੂਰਥਲਾ, ਸਿਵਲ ਹਸਪਤਾਲ ਦੇ ਰੇਡੀਓਲੋਜਿਸਟ, ਔਰਤ ਰੋਗਾਂ ਦੇ ਮਾਹਿਰ ਡਾਕਟਰ,ਜਿਲਾ ਮਾਸ ਮੀਡੀਆ ਅਫਸਰ ਅਤੇ ਪੀ ਐਨ ਡੀ ਟੀ ਕੋਆਰਡੀਨੇਟਰ ਸ਼ਾਮਿਲ ਸਨ।

Advertisements

ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਟੇਟ ਇੰਸਪੈਕਸ਼ਨ ਕਮੇਟੀ ਵਲੋਂ ਦੂਸਰੇ ਜਿਲਿਆਂ ਵਿਚ ਜਾ ਕੇ ਚੈਕਿੰਗ ਕਰਨ ਦਾ ਮਕਸਦ ਇਸ ਐਕਟ ਦੀ ਸਖਤੀ ਨਾਲ ਪਾਲਣਾ ਕਰਾਉਣਾ ਹੈ,ਤਾਂ ਜੋ ਲਿੰਗ ਜਾਂਚ ਨੂੰ ਪੂਰੀ ਤਰਾਂ ਖਤਮ ਕੀਤਾ ਜੲ ਸਕੇ।ਟੀਮ ਵਲੋਂ ਚੈਕਿੰਗ ਦੌਰਾਨ ਡਿਸਪਲੇ, ਰਿਕਾਰਡ,ਰਜਿਸਟ੍ਰੇਸ਼ਨ ਅਤੇ ਹੋਰ ਸੰਬੰਧਿਤ ਰਿਕਾਰਡ ਦੀ ਗਹਿਨਤਾ ਨਾਲ ਜਾਂਚ ਕੀਤੀ ਗਈ।

LEAVE A REPLY

Please enter your comment!
Please enter your name here