ਸੁਵਿਧਾ ਕੇਂਦਰ ਵਿੱਚ 15 ਸਤੰਬਰ ਤੱਕ ਜਮ੍ਹਾਂ ਕਰਾਉਣ ਅਸਲਾ ਲਾਇਸੰਸ ਦਾ ਰਿਕਾਰਡ: ਜਿਲ੍ਹਾ ਮੈਜਿਸਟਰੇਟ

How-to-Manage-Your-Financial-Documentsਹੁਸਿਆਰਪੁਰ, 3 ਸਤੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਸ਼ਿਆਰਪੁਰ ਜਿਲ੍ਹੇ ਦੇ ਅਸਲਾ ਲਾਇਸੰਸਾਂ ਦਾ ਰਿਕਾਰਡ ਨੈਸ਼ਨਲ ਡਾਟਾ ਬੇਸ ਆਫ਼ ਆਰਮਜ਼ ਲਾਇਸੰਸ (ਐਨ.ਡੀ.ਏ.ਐਲ) ਵਿੱਚ ਫੀਡ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਹੁਸਿਆਰਪੁਰ ਜਿਲ੍ਰੇ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਸਬੰਧੀ ਲੋੜੀਂਦਾ ਫਾਰਮ ਭਰਨ ਅਤੇ ਅਸਲਾ ਲਾਇਸੰਸ ਦੀ ਫੋਟੋਕਾਪੀ ਨਾਲ ਨੱਥੀ ਕਰਕੇ ਸੁਵਿਧਾ ਕੇਂਦਰ ਵਿਖੇ ਅਸਲਾ ਕਾਊਂਟਰ ‘ਤੇ 15 ਸਤੰਬਰ ਤੱਕ ਹਰ ਹਾਲਤ ਵਿੱਚ ਜਮ੍ਹਾਂ ਕਰਾਉਣਾ ਯਕੀਨੀ ਬਣਾਉਣ।  ਲੋੜੀਂਦਾ ਫਾਰਮ ਸੁਵਿਧਾ ਕੇਂਦਰ, ਹੁਸਿਆਰਪੁਰ ਦੀ ਵੈਬ ਸਾਈਟ hoshiarpur.nic.in ‘ਤੇ ਵੀ ਉਪਲਬੱਧ ਹੈ। ਅਸਲਾ ਲਾਇਸੰਸੀ ਇਸ ਵੈਬ ਸਾਈਟ ਤੋਂ ਪ੍ਰਫਾਰਮਾ ਵੀ ਡਾਊਨ ਲੋਡ ਕਰ ਸਕਦੇ ਹਨ।

Advertisements

LEAVE A REPLY

Please enter your comment!
Please enter your name here