ਵਿਕਰਾਂਤ ਖੁਰਾਣਾ ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਅਸ਼ੋਕ ਕੁਮਾਰ ਵੱਲੋਂ “ਦੀ ਡਵੀਜ਼ਨਲ ਕਮਿਸ਼ਨਰਜ਼ ਆਫਿਸ ਇੰਮਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਚੁਣੇ ਜਾਣ ਕਰਕੇ “ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਅੱਜ ਦੀ ਕਮਿਸ਼ਨਰ ਆਫਿਸ ਇੰਮਪਲਾਈਜ਼ ਐਸੋਸੀਏਸ਼ਨ, ਫਿਰੋਜ਼ਪੁਰ ਡਵੀਜ਼ਨ ਦੀ ਮੀਟਿੰਗ ਕਰਕੇ ਸਮੂਹ ਮੈਂਬਰਾਨ ਦੀ ਸਹਿਮਤੀ ਨਾਲ ਪੁਰਾਣੀ ਐਸੋਸੀਏਸ਼ਨ ਨੂੰ ਭੰਗ ਕਰਦੇ ਹੋਏ, ਨਵੀਂ ਐਸੋਸੀਏਸ਼ਨ ਦੀ ਚੋਣ ਦੀ ਕਾਰਵਾਈ ਆਰੰਭ ਕੀਤੀ ਗਈ। ਮਨਮੋਹਣਜੀਤ ਸਿੰਘ ਰੱਖੜਾ ਵੱਲੋਂ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਲਈ ਵਿਕਰਾਂਤ ਖੁਰਾਣਾ ਦਾ ਨਾਂ ਪੇਸ਼ ਕੀਤਾ ਗਿਆ, ਜਿਸ ਨਾਲ ਸਮੂਹ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟ ਕਰਦੇ ਹੋਏ, ਵਿਕਰਾਂਤ ਖੁਰਾਣਾ ਨੂੰ ਸਰਵ-ਸੰਮਤੀ ਨਾਲ ਪ੍ਰਧਾਨ ਵਜੋਂ ਪ੍ਰਵਾਨ ਕੀਤਾ ਗਿਆ।

Advertisements

ਸ਼੍ਰੀ ਵਿਕਰਾਂਤ ਖੁਰਾਣਾ, ਪ੍ਰਧਾਨ ਵੱਲੋਂ ਸਰਵ ਸੰਮਤੀ ਨਾਲ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ/ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਨਾਂ ਤਰਲੋਕ ਸਿੰਘ ਚੇਅਰਮੈਨ, ਸੁਖਜਿੰਦਰ ਸਿੰਘ ਮੀਤ ਪ੍ਰਧਾਨ, ਦੀਪਕ ਲੂੰਬਾ ਜਨਰਲ ਸਕੱਤਰ,  ਵਿਕਰਮਜੀਤ ਸਿੰਘ ਸਹਾਇਕ ਜਨਰਲ ਸਕੱਤਰ,  ਮਨਮੋਹਣਜੀਤ ਸਿੰਘ ਰੱਖੜਾ ਸਲਾਹਕਾਰ,  ਗੁਰਪਾਲ ਸਿੰਘ ਬਰਾੜ, ਸਲਾਹਕਾਰ,  ਅਸ਼ੋਕ ਕੁਮਾਰ ਸਲਾਹਕਾਰ, ਸੰਦੀਪ ਕਾਠਪਾਲ ਪ੍ਰੈਸ ਸਕੱਤਰ,  ਵਿਵਜੀਤ ਸਿੰਘ ਖਜਾਨਚੀ,  ਪਰਮਿੰਦਰ ਸਿੰਘ ਕਾਰਜਕਾਰੀ ਮੈਂਬਰ,  ਕੁਲਦੀਪ ਕੁਮਾਰ ਕਾਰਜਕਾਰੀ ਮੈਂਬਰ, ਤਰਵਿੰਦਰ ਸਿੰਘ ਕਾਰਜਕਾਰੀ ਮੈਂਬਰ,  ਬਲਵਿੰਦਰ ਸਿੰਘ, ਕਾਰਜਕਾਰੀ ਮੈਂਬਰ,  ਯਾਦਵਿੰਦਰ ਸਿੰਘ ਕਾਰਜਕਾਰੀ ਮੈਂਬਰ, ਕਮਲੇਸ ਰਾਣੀ ਕਾਰਜਕਾਰੀ ਮੈਂਬਰ, ਰਮਨਦੀਪ ਸਿੰਘ ਕਾਰਜਕਾਰੀ ਮੈਂਬਰ ਹਨ।

LEAVE A REPLY

Please enter your comment!
Please enter your name here