ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ 1 ਅਗਸਤ ਨੂੰ ਹੋਵੇਗਾ ਸ਼ੁਰੂ: ਲਲਿਤ ਸਕਲਾਨੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜ਼ਿਲ੍ਹਾ ਕਪੂਰਥਲਾ ਪ੍ਰਧਾਨ ਮੈਡਮ ਲਲਿਤ ਸਕਲਾਨੀ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹਾ ਕਪੂਰਥਲਾ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ 1 ਅਗਸਤ ਦਿਨ ਸੋਮਵਾਰ ਨੂੰ ਠੀਕ ਬਾਅਦ ਦੁਪਹਿਰ ਚਾਰ ਵਜੇ ਅਰਬਨ ਅਸਟੇਟ ਬੈਕਸਾਈਡ ਨਵੀਆਂ ਕਚਹਿਰੀਆਂ ਵਿਖੇ ਹੋਵੇਗਾ ਖੋਲ੍ਹੇ ਗਏ ਦਫਤਰ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੋਰ ਤੇ ਪੰਜਾਬ ਜਨਰਲ ਸਕੱਤਰ ਰਾਜਵਿੰਦਰ ਕੌਰ ਥਿਆੜਾ ਅਤੇ ਐੱਮ ਐੱਲ ਏ ਟਾਂਡਾ ਜਸਬੀਰ ਰਾਜਾ ਗਿੱਲ ਪਹੁੰਚ ਰਹੇ ਹਨ 

Advertisements

ਜ਼ਿਲ੍ਹਾ ਪ੍ਰਧਾਨ ਮੈਡਮ ਲਲਿਤ ਨੇ ਕਿਹਾ ਕਿ ਲੋਕਾਂ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਹ ਦਫ਼ਤਰ ਆਮ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਖੋਲ੍ਹਿਆ ਜਾ ਰਿਹਾ ਹੈ ਤਾਂ ਕਿ ਆਮ ਲੋਕਾਂ ਦੀ ਸਰਕਾਰ ਵਿਚ ਪਹਿਲ ਦੇ ਆਧਾਰ ਤੇ ਕੰਮ ਹੋ ਸਕੇ

LEAVE A REPLY

Please enter your comment!
Please enter your name here