ਚੋਣਕਾਰ ਰਜਿਸਟਰੇਸ਼ਨ ਅਫਸਰ ਚੋਣ ਹਲਕਿਆ ਦੇ ਪੋਲਿੰਗ ਸ਼ਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਕਰਕੇ ਤਜਵੀਜ 27 ਅਗਸਤ ਤੱਕ ਜਿਲ੍ਹਾ ਦਫਤਰਾਂ ਨੂੰ ਭੇਜਣ

ਗੁਰਦਾਸਪੁਰ(ਦ ਸਟੈਲਰ ਨਿਊਜ਼): ਡਾ: ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ ਕਮ-ਵਧੀਕ ਜਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਫੋਟੋ ਵੋਟਰ ਸੂਚੀ (1-1-2023) ਦੀ ਸ਼ਪੈਸ਼ਲ ਸਮਰੀ ਰੀਵੀਜਨ ਦੀ ਕੁਆਲੀਫਾਇਗ ਮਿਤੀ ਪ੍ਰੋਗਰਾਮ ਸਬੰਧੀ ਮੁੱਖ ਚੋਣ ਅਫਸਰ,ਪੰਜਾਬ,ਚੰਡੀਗੜ ਵੱਲੋ ਹਦਾਇਤਾ ਅਨਸਾਰ ਇਸ ਜਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੇ ਪੋਲਿੰਗ ਸ਼ਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਕਰਕੇ ਤਜਵੀਜ ਮਿਤੀ 09-09-2022 ਮੁੱਖ ਦਫਤਰ ਵਿਖੇ ਪ੍ਰਵਾਨਗੀ ਭੇਜੀ ਜਾਣੀ ਹੈ। ਚੋਣ ਕਮਿਸ਼ਨ ਵੱਲੋ ਪੋਲਿੰਗ ਸ਼ਟੇਸ਼ਨ ਦੀ Cut off limitet 1500 ਵੋਟਰ ਰੱਖੀ ਗਈ ਹੈ ।

Advertisements

ਉਹਨਾ ਜਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ  ਕਿਹਾ ਕਿ  ਰੈਸਨੇਲਾਈਜੇਸ਼ਨ ਸਬੰਧੀ ਮੈਨੂਅਲ ਆਫ ਪੋਲਿੰਗ ਸ਼ਟੇਸ਼ਨ 2020 ਵਿਚ ਦਿੱਤੀਆ ਹਦਾਇਤਾਂ ਨੂੰ ਧਿਆਨ ਵਿਚ ਰਖਦੇ ਹੋਏ ਪੋਲਿੰਗ ਸ਼ਟੇਸਨ ਦੀ ਰੈਸ਼ਨੇਲਾਈਜੇਸ਼ਨ ਕੀਤੀ ਜਾਵੇ । ਤਜਵੀਜ ਭੇਜਣ ਤੋ ਪਹਿਲਾ ਪੋਲਿੰਗ ਸ਼ਟੇਸਨਾ ਦੀ ਵਾਸਤਵਿਕ ਪੜਤਾਲ ਜਰੂਰੀ ਕਰਵਾਈ ਜਾਵੇ ਅਤੇ ਰਾਜਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ/ਮੀਟਿੰਗ ਕਰਨ ਉਪਰੰਤ ਹੀ  ਤਜਵੀਜਾ ਇਸ ਦਫਤਰ ਨੂੰ ਭੇਜੀਆਂ ਜਾਣ । ਸਮੁੱਚੀ ਪ੍ਰਕਿਰਿਆ ਮੁਕੰਮਲ ਕਰਕੇ  ਤਜਵੀਜ 03 ਪਰਤਾ ਵਿਚ 27-8-2022 ਤੱਕ ਇਸ ਦਫਤਰ ਨੂੰ ਭੇਜੀ ਜਾਵੇ ,ਤਾਂ ਜੋ ਜਿਲ੍ਹਾ ਪੱਧਰ ਤੇ ਰਾਜਸੀ ਪਾਰਟੀਆਂ ਦੀ ਸਹਿਮਤੀ ਨਾਲ ਫਾਈਨਲ  ਤਜਵੀਜ ਨਿਰਧਾਰਤ ਮਿਤੀ ਨੂੰ ਮੁੱਖ ਚੋਣ ਅਫਸਰ,ਪੰਜਾਬ ਨੂੰ ਪ੍ਰਵਾਨਗੀ ਹਿੱਤ ਭੇਜੀ ਜਾ ਸਕੇ।

ਉਨ੍ਹਾ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਮੈਨੂਅਨ ਆਫ ਪੋਲਿੰਗ ਸਟੇਸ਼ਨ, 2020 ਵਿਚ ਦਿੱਤੇ ਪ੍ਰਫਾਰਮੇ Annexure-1 ਵਿਚ, ਸਕਰੂਟਨੀ ਸ਼ੀਟ ਮੈਨੂਅਨ ਆਫ ਪੋਲਿੰਗ ਸਟੇਸ਼ਨ, 2010 ਵਿਚ ਦਿੱਤੇ ਪ੍ਰੋਫਾਰਮੇ Annexure-11 ਵਿਚ, ਸਰਟੀਫਿਕੇਟ ਮੈਨੂਅਨ ਆਫ ਪੋਲਿੰਗ ਸਟੇਸ਼ਨ 2020 ਵਿਚ ਦਿੱਤੇ ਪ੍ਰੋਫਾਰਮੇ Annexure ਵਿਚ, ਹੱਦਬੰਦੀ ਸਬੰਧੀ ਸਰਟੀਫਿਕੇਟ (ਸਾਰਾ ਏਰੀਆ ਹੱਦਬੰਦੀ ਹੁਕਮ ਅਨੁਸਾਰ ਠੀਕ ਹੈ, ਇਸ ਵਿਚ ਨਾ ਤਾਂ ਦੂਜੇ  ਹਲਕੇ ਦਾ ਕੋਈ ਏਰੀਆ ਸ਼ਾਮਲ ਹੋਣ ਤੋਂ ਰਹਿ ਗਿਆ ਹੈ। ਪੋਲਿੰਗ ਸਟੇਸ਼ਨ ਦੀ ਤਜਵੀਜ਼ ਬਾਰੇ ਰਾਜਨੀਤਕ ਪਾਰਟੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਮੀਟਿੰਗ ਦੀ ਪ੍ਰੋਸੀਡਿੰਗ(ਅੰਗਰੇਜ਼ੀ ਭਾਸ਼ਾ) ਵਿਚ ਭੇਜੀ ਜਾਵ । ਪੋਲਿੰਗ ਏਰੀਏ ਅਤੇ ਪੋਲਿੰਗ ਸਟੇਸ਼ਨਾਂ ਨੂੰ ਦਰਸਾਉਦਾ ਹੋਇਆ ਵਿਧਾਨ ਸਭਾ ਹਲਕੇਵਾਰ ਨਕਸ਼ਾ, ਜਿਸ ਵਿਚ ਨੰਬਰ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿੱਤੇ ਹੋਣ ।

LEAVE A REPLY

Please enter your comment!
Please enter your name here