ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵਲੋਂ ਡੇਂਗੂ, ਮਲੇਰੀਆਂ ਤੋਂ ਬਚਾਉਣ ਲਈ ਕੀਤਾ ਸਰਵੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਡੇਂਗੂ, ਮਲੇਰੀਆਂ ਆਦਿ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਸਰਵੇ ਕੀਤਾ ਗਿਆ। ਜ਼ਿਲ੍ਹਾ  ਐਪੀਡੀਮੋਲੋਜਿਸਟ  ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਟੀਮਾਂ ਵਲੋਂ ਅੱਜ 637 ਘਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ 47 ਘਰਾਂ ਵਿੱਚ ਮੱਛਰਾਂ ਦਾ ਲਾਰਵਾ ਪਾਇਆ ਗਿਆ। ਇਸ ਤੋਂ ਇਲਾਵਾ 4259 ਕੰਟੇਨਰਜ਼ ਵਿੱਚੋਂ 67 ਕੰਟੇਨਰਜ਼ ਵਿੱਚ ਮੱਛਰ ਦਾ ਲਾਰਵਾ ਪਾਇਆ ਗਿਆ। ਉਨਾਂ ਦੱਸਿਆ ਕਿ ਸ਼ਹਿਰ ਦੇ ਨਹਿਰ ਕਲੋਨੀ ਇਲਾਕੇ ਵਿੱਚ 38 ਘਰਾਂ ਵਿੱਚੋਂ 08 ਘਰਾਂ ਵਿੱਚ ਮੱਛਰਾਂ ਦਾ ਲਾਰਵਾ ਪਾਇਆ ਗਿਆ। ਜਿਆਦਾ ਲਾਰਵਾ ਕੂਲਰਾਂ, ਗਮਲਿਆਂ,ਟਾਇਰਾਂ ਆਦਿ ਵਿੱਚ ਪਾਇਆ ਗਿਆ। ਮਿਊਂਸੀਪਲ ਕਾਰਪੋਰੇਸ਼ਨ ਦੀ ਟੀਮ ਵਲੋਂ ਮੌਕੇ ਤੇ ਪਹੁੰਚ ਕੇ 04 ਘਰਾਂ ਦੇ ਮਾਲਕਾਂ ਦਾ ਚਲਾਨ ਕੀਤਾ ਗਿਆ।

Advertisements

ਡਾ.ਜਗਦੀਪ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰ ਵਾਸੀਆਂ ਨੂੰ ਘਰਾਂ’ਚ ਅਤੇ ਕੰਟੇਨਰਜ਼ ਦੀ ਸਫਾਈ ਰੱਖਣ ਲਈ ਸਮੇਂ ਸਮੇਂ ਤੇ ਜਾਗਰੂਕ ਕਰ ਰਹੀਆਂ ਹਨ, ਪਰ ਅਜੇ ਵੀ ਮੱਛਰਾਂ ਦਾ ਲਾਰਵਾ ਘਰਾਂ ਵਿੱਚੋਂ ਮਿਲ ਰਿਹਾ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਭਾਗ ਦੀਆਂ ਟੀਮਾਂ ਵਲੋਂ ਘਰਾਂ ਦੀ ਚੈਕਿੰਗ ਇਸੇ ਤਰ੍ਹਾਂ  ਜਾਰੀ ਰਹੇਗੀ ਅਤੇ ਲਾਰਵਾ ਪਾਇਆ ਜਾਣ ਤੇ ਚਲਾਨ ਵੀ ਕੀਤੇ ਜਾਣਗੇ। ਉਨਾਂ ਲੋਕਾਂ ਨੂੰ ਇਸ ਬਰਸਾਤੀ ਮੌਸਮ ਵਿੱਚ ਡੇਂਗੂ, ਮਲੇਰੀਆਂ ਆਦਿ ਤੋਂ ਬਚਾਅ ਲਈ ਸਿਹਤ ਵਿਭਾਗ ਸਰਵੇ ਕਰ ਰਹੀਆਂ ਸਿਹਤ ਵਿਭਾਗ ਦੀਆਂ ਨੂੰ ਸਹਿਯੋਗ ਦੇਣ ਦੀ ਅਪੀਲ਼ ਕੀਤੀ।

LEAVE A REPLY

Please enter your comment!
Please enter your name here