ਦਿਹਾਤੀ ਉੱਪ ਮੰਡਲ ਅਤੇ ਸ਼ਹਿਰੀ ਉੱਪ ਮੰਡਲ ਦੀ ਸਾਂਝੇ ਤੌਰ ਤੇ ਬਿਜਲੀ ਅਮੈਂਡਮੈਂਟ ਬਿਲ 2022 ਦੇ ਵਿਰੋਧ ਵਿੱਚ ਕੀਤੀ ਗੇਟ ਰੈਲੀ

ਦਸੂਹਾ(ਦ ਸਟੈਲਰ ਨਿਊਜ਼), ਰਿਪੋਰਟ- ਮਨੂੰ ਰਾਮਪਾਲ। ਦਿਹਾਤੀ ਉੱਪ ਮੰਡਲ ਦਸੂਹਾ ਅਤੇ ਸ਼ਹਿਰੀ ਉੱਪ ਮੰਡਲ ਦਸੂਹਾ ਦੀ ਸਾਂਝੇ ਤੌਰ ਤੇ ਪੀ ਐੱਸ ਈ ਬੀ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਅਮੈਂਡਮੈਂਟ ਬਿਲ 2022 ਦੇ ਵਿਰੋਧ ਵਿੱਚ ਗੇਟ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਬਿੱਲ ਨੰਬਰ 187/2022 ਅਮੈਂਡਮੇਂਟ ਦੀਆਂ ਕਾਪੀਆਂ ਨੂੰ ਸਾਡ਼ਿਆ ਗਿਆ। ਮੁੱਖ ਬੁਲਾਰਾ ਆਮ ਆਦਮੀ ਪਾਰਟੀ ਦਸੂਹਾ ਰਾਮ ਸ਼ਰਨ ਪ੍ਰਾਸ਼ਰ ਵੱਲੋਂ ਵਿਸ਼ੇਸ਼ ਤੌਰ ਤੇ ਰੈਲੀ ਵਿਚ ਸ਼ਮੂਲੀਅਤ ਕੀਤੀ ਗਈ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਨਿੱਜੀ ਤੌਰ ਤੇ ਅਤੇ ਪੰਜਾਬ ਸਰਕਾਰ ਵੱਲੋਂ ਇਸ ਬਿੱਲ ਦਾ ਵਿਰੋਧ ਵੀ ਕੀਤਾ ਜਾਵੇਗਾ ਅਤੇ ਮੁਲਾਜ਼ਮਾਂ ਦਾ ਸਾਥ ਵੀ ਦਿੱਤਾ ਜਾਵੇਗਾ।

Advertisements

ਗੇਟ ਰੈਲੀ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਠਾਕੁਰ, ਸ਼ਿੰਗਾਰਾ ਸਿੰਘ ਪ੍ਰਧਾਨ, ਅਸ਼ੋਕ ਕੁਮਾਰ ਕੌਂਡਲ ਬੀਐਮਐਸ, ਸੁਮੇਰ ਬਾਜਵਾ ਨੇ ਸੰਬੋਧਨ ਕਰਦੇ ਹੋਏ ਬਿੱਲ ਦੀਆਂ ਮਾਰੂ ਨੀਤੀਆਂ ਬਾਰੇ ਦੱਸਿਆ ਅਤੇ ਇਸ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿੱਲ ਨੂੰ ਰੱਦ ਨਾ ਕੀਤਾ ਗਿਆ ਤਾਂ ਜੁਆਇੰਟ ਫੋਰਮ ਇਸ ਤੋਂ ਵੀ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਹੋਵੇਗੀ ਇਸ ਤੋਂ ਇਲਾਵਾ ਗੇਟ ਰੈਲੀ ਵਿਚ ਸੁਰਿੰਦਰ ਸਿੰਘ ਟੇਰਕਿਆਣਾ, ਜਗਰੂਪ ਸਿੰਘ ,ਬਲਜੀਤ ਸਿੰਘ ,ਅਨਿਲ ਕੁਮਾਰ, ਹਰਦੀਪ ਸਿੰਘ, ਮਨਦੀਪ ਸਿੰਘ, ਸੁੱਖਾ ਸਿੰਘ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਅੰਮ੍ਰਿਤਪਾਲ, ਰਜਿੰਦਰ ਸਿੰਘ, ਨਰਜੀਤ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here