ਅੱਤਵਾਦ ਤੇ ਨਸ਼ੀਆਂ ਦੇ ਖਿਲਾਫ ਡੱਟ ਕੇ ਮੁਕਾਬਲਾ ਕਰ ਰਹੀ ਖੱਤਰੀ ਸਭਾ- ਨਰੇਸ਼ ਸਹਿਗਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਖੱਤਰੀ ਸਭਾ ਹਰ ਵਕਤ ਲੋੜਬੰਦ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ। ਇਸਦਾ ਮੁੱਖ ਮੰਤਵ ਹੀ ਬੇਸਹਾਰਾ ਤੇ ਲੋੜਬੰਦ ਦੀ ਮਦਦ ਕਰਨਾ ਤੇ ਕਿਸੇ ਨਾਲ ਹੋ ਰਹੀ ਧੱਕਾਸ਼ਾਹੀ ਵਿਰੁੱਧ ਆਵਾਜ ਉਠਾ ਦੇ ਉਸ ਨੂੰ ਇਨਸਾਫ ਦਵਾਉਣਾ ਹੈ। ਇਹ ਵਿਚਾਰ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਆਪਣੀ ਚੰਡੀਗੜ•, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਫਿਰ ਅੱਜ 26 ਅਪ੍ਰੈਲ ਨੂੰ ਹੁਸ਼ਿਆਰਪੁਰ ਦੀ ਫੇਰੀ ਦੌਰਾਨ ਕਹੇ। ਉਹਨਾਂ ਨੇ ਕਿਹਾ ਕਿ ਸਾਡੀ ਸੰਸਥਾ ਅੱਤਵਾਦ ਦੇ ਖਿਲਾਫ ਤੇ ਨਸ਼ੀਆਂ ਦੇ ਖਿਲਾਫ ਡੱਟ ਕੇ ਮੁਕਾਬਲਾ ਕਰ ਰਹੀ ਹੈ। ਅਜੀਹੀਆਂ ਕੋੜ ਜਿਹੀਆਂ ਬਿਮਾਰੀਆਂ ਨੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਤਰੱਕੀ ਵਿਚ ਅਡੀਕਾ ਪਾਇਆ ਹੋਈਆ ਹੈ।

Advertisements

ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਤਵਾਦ ਤੇ ਨਸ਼ਿਆਂ ਦੇ ਖਾਤਮੇ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਨਰੇਸ਼ ਕੁਮਾਰ ਸਹਿਗਲ ਨੇ ਇਹ ਐਲਾਨ ਵੀ ਕੀਤਾ ਕਿ ਜੋ ਅੱਜ ਤੱਕ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਅੱਤਵਾਦ ਤੋਂ ਪੀੜੀਤ ਖੱਤਰੀ ਹਿੰਦੂ ਪਰਿਵਾਰਾਂ ਲਈ ਨਹੀਂ ਕਰ ਸਕਿਆ ਉਹ ਅਸੀਂ ਕਰ ਦਿਖਾਵਾਂਗੇ। ਉਹਨਾਂ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਦੇ ਸਮੇਂ ਬੇਕਸੂਰ ਗੋਲੀ ਦਾ ਨਿਸ਼ਾਨਾ ਬਣੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰ ਤਰਾਂ ਦਾ ਇਨਸਾਫ ਦਵਾਵਾਂਗੇ। ਇਹਨਾਂ ਹਜ਼ਾਰਾਂ ਪੀੜੀਤ ਪਰਿਵਾਰਾਂ ਵਿਚੋਂ ਸੈਂਕੜਿਆਂ ਮ੍ਰਿਤਕ ਪਰਿਵਾਰਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਉਹ ਖੱਤਰੀ ਸਭਾ ਦਵਾਵੇਗੀ।

ਇਸ ਵਿਸ਼ੇ ਤੇ ਵਿਸ਼ੇਸ਼ ਮੀਟਿੰਗਾਂ 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਪੂਰੇ ਪੰਜਾਬ ਭਰ ਵਿਚ ਮੀਟਿੰਗਾਂ ਕਰਨ ਉਪਰੰਤ ਬਹੁਤ ਵੱਡਾ ਫੈਸਲਾ ਲਿਆ ਜਾ ਰਿਹਾ ਹੈ। ਸਲਾਨਾ ਜਨਰਲ ਰਿਪੋਰਟ ਅਤੇ ਬੀਤੇ ਸਾਲ ਕੀਤੇ ਕੰਮ ਕਾਜ ਦਾ ਲੇਖਾ-ਜੋਖਾ ਜਨਰਲ ਮੀਟਿੰਗ ਵਿਚ ਰੱਖਿਆ ਜਾਵੇਗਾ। ਇਹ ਮੀਟਿੰਗ 27 ਅਪ੍ਰੈਲ ਸ਼ਨੀਵਾਰ ਨੂੰ ਜਿਲਾ ਫ਼ਰੀਦਕੋਟ, ਬਠਿੰਡਾ ਅਤੇ ਅੰਮ੍ਰਿਤਸਰ, ਤਰਨਤਾਰਨ ਵੀ 27 ਨੂੰ ਇਸੇ ਤਰਾਂ 28 ਅਪ੍ਰੈਲ ਨੂੰ ਚੰਡੀਗੜ, ਮੋਹਾਲੀ ਅਤੇ 29 ਅਪ੍ਰੈਲ ਨੂੰ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਦੀਆਂ ਮੀਟਿੰਗਾਂ ਖੱਤਰੀ ਸਭਾ ਕਾਰਜਕਾਰਨੀ ਦੀ ਹੋਵੇਗੀ ਜਿਸ ਵਿਚ ਸਾਰੇ ਸ਼ਹਿਰੀ ਅਤੇ ਪੇਂਡੂ ਸਭਾਵਾਂ ਦੇ ਯੂਨਿਟ ਪ੍ਰਧਾਨ, ਕਾਰਜਕਾਰਨੀ ਕਮੇਟੀ ਮੈਂਬਰ ਸ਼ਾਮਲ ਹੋਣਗੇ।

ਸਭਾ ਦੇ ਸਰਪ੍ਰਸਤ ਡਾ. ਬੀ.ਕੇ. ਕਪੂਰ ਅਤੇ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਖੱਤਰੀ ਸਭਾ ਸ਼ਿੰਦਰ ਪਾਲ ਵਰਮਾ ਨੇ ਪ੍ਰੈਸਨੋਟ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਵਿਚ ਖੱਤਰੀ ਸਭਾ ਵਿੱਚ ਪੈਂਦੇ ਹਲਕੇ ਯੂਨਿਟ ਆਦਿ ਨੇ ਅਨੇਕਾਂ ਫੰਕਸ਼ਨ ਅਤੇ ਮੀਟਿੰਗਾਂ ਕੀਤੀਆਂ ਜਿਸ ਵਿਚ ਧਾਰਮਿਕ ਅਤੇ ਸ਼ੋਸ਼ਲ ਫੰਕਸ਼ਨਾਂ ਤੋਂ ਇਲਾਵਾ ਬੇਸਹਾਰਾ ਲੋਕ, ਅਵਾਰਾ ਪਸ਼ੂਆਂ ਅਤੇ ਨਸ਼ਿਆਂ ਖਿਲਾਫ, ਅੱਤਵਾਦ ਖਿਲਾਫ, ਸਮਾਜਿਕ ਕੁਰੀਤੀਆਂ ਖਿਲਾਫ ਸਮੇਂ-ਸਮੇਂ ਚਲਦੇ ਮਾਮਲਿਆਂ ਤੇ ਵਿਚਾਰ ਚਰਚਾ ਕਰ ਕੇ ਇਹਨਾਂ ਬੁਰਾਈਆਂ, ਕੁਰੀਤੀਆਂ ਨੂੰ ਖਤਮ ਕਰਨ ਲਈ, ਦੇਸ਼ ਅਤੇ ਪੰਜਾਬ ਦੇ ਭੱਵਿਖ ਨੂੰ ਉਜਵਲ ਬਨਾਉਣ ਲਈ ਸਭਾ ਦੇ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਨਰੇਸ਼ ਕੁਮਾਰ ਸਹਿਗਲ ਨੇ ਬਹੁਤ ਮਹਿਨਤ ਕੀਤੀ ਤੇ ਸਾਲ 2019-20 ਦਾ ਅਗਲਾ ਪ੍ਰੋਜੈਕਟ ਕੀ ਹੋਵੇਗਾ ਇਸ ਸੰਬੰਧੀ ਵਿਸ਼ੇਸ਼ ਮੀਟਿੰਗਾਂ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ 27, 28, 29 ਅਪ੍ਰੈਲ ਨੂੰ ਰੱਖੀਆਂ ਗਈਆਂ ਹਨ। ਜਿਸ ਵਿਚ ਖੱਤਰੀ ਸਭਾ ਦੇ ਪਰਿਵਾਰਾਂ ਨੂੰ ਸੱਦਾ ਭੇਜਿਆ ਹੈ ਜਿਨਾਂ ਦੀ ਪਰਿਵਾਰਿਕ ਗਿਣਤੀ ਕਈ ਹਜ਼ਾਰਾਂ ਹੈ।

ਪਰਿਵਾਰ ਮਿਲਣ ਸਮਾਰੋਹ ਸਮਾਗਮ ਸਾਦਗੀ ਢੰਗ ਨਾਲ ਪਹਿਲਾਂ ਦੀ ਤਰਾਂ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਮੀਤ ਪ੍ਰਧਾਨ ਸ਼ਿੰਦਰਪਾਲ ਵਰਮਾ, ਪ੍ਰਦੀਪ ਚੋਪੜਾ ਦੀਪਾ ਕਾਰਜਕਾਰਨੀ ਮੈਂਬਰ, ਚੇਤਨ ਸਹਿਗਲ ਯੂਥ ਸੈਕਟਰੀ ਪੰਜਾਬ, ਸ਼ੁਦਰਸ਼ਨ ਧੀਰ, ਨੀਰਜ ਖੁਲਰ, ਸ਼ਾਮ ਧੀਰ, ਰਾਜਿੰਦਰ ਕੁਮਾਰ ਵਿਜ, ਰਾਜਨ ਚੋਪੜਾ, ਰਿੰਕੂ ਖੋਸਲਾ ਤੋਂ ਇਲਾਵਾ ਹੋਰ ਖੱਤਰੀ ਸਭਾ ਦੇ ਆਗੂ ਮੌਜੂਦ ਸਨ। 

LEAVE A REPLY

Please enter your comment!
Please enter your name here