ਆਮ ਆਦਮੀ ਕਲੀਨਿਕ ਸੰਬਧੀ ਨੋਡਲ ਅਫਸਰਾਂ ਦੀ ਹੋਈ ਵਿਸ਼ੇਸ਼ ਬੈਠਕ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਆਜ਼ਾਦੀ ਦਿਵਸ ਮੌਕੇ ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਬਣਾਈਆਂ ਗਈਆਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ।ਇਸੇ ਸੰਬੰਧੀ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਨੇ ਆਮ ਆਦਮੀ ਕਲੀਨਿਕ ਦੇ ਨੋਡਲ ਅਫਸਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਜਿਸ ਵਿੱਚ ਤਿਆਰੀਆਂ ਅਤੇ ਸਟਾਫ ਸੰਬੰਧੀ ਗੱਲਬਾਤ ਕੀਤੀ ਗਈ।

Advertisements

ਡਾ.ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 08 ਆਮ ਆਦਮੀ ਕਲੀਨਿਕ (ਹੁਸ਼ਿਆਰਪੁਰ 04 ਰੇਲਵੇ ਰੋਡ ਦਫਤਰ ਫਾਇਰ ਬ੍ਰਿਗੇਡ, ਹਰਿਆਣਾ ਰੋਡ ਨਲੋਈਆਂ ਚੌਕ, ਦਫਤਰ ਡਰੇਨਜ਼ ਵਿਭਾਗ, ਐਲੀਮੈਂਟਰੀ ਸਕੂਲ ਬਹਾਦਰਪੁਰ ਦੇ ਸਾਹਮਣੇ ਦਫਤਰ ਨਗਰ ਨਿਗਮ, ਟਾਂਡਾਂ 01 ਅਹੀਆਪੁਰ), ਮੁਕੇਰੀਆਂ 02 (ਸ਼ਰਕੋਵਾਲ ਤੇ ਕਲੋਤਾ) ਅਤੇ ਗੜਸ਼ੰਕਰ 01 ਬਸਿਆਲਾ) ਬਣਾਏ ਗਏ ਹਨ ਜੋ ਕਿ ਪੂਰੀ ਤਰ੍ਹਾਂ  ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਤਿਆਰ ਹਨ।ਇਨਾਂ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਨਿਯੁਕਤੀ ਕੀਤੀ ਜਾ ਚੁੱਕੀ  ਹੈ ਤੇ ਸਾਰਾ ਸਾਜੋ ਤੇ ਦਵਾਈਆਂ ਵੀ ਪਹੁੰਚ ਚੁੱਕੀਆਂ ਹਨ। 

ਆਮ ਆਦਮੀ ਕਲੀਨਿਕ ਵਿਖੇ ਓ.ਪੀ.ਡੀ ਸੇਵਾਵਾਂ,ਟੀਕਾਕਰਨ ਸੇਵਾਵਾਂ, ਲੈਬ ਟੈਸਟ, ਜੱਚਾ-ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਅਤੇ ਮੁਫਤ ਦਵਾਈਆਂ ਵੀ ਉਪਲੱਬਧ ਹੋਣਗੀਆਂ। ਇਨਾਂ ਕਲੀਨਿਕਾਂ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ (ਗਰਮੀਆਂ) ਅਤੇ ਸਰਦੀਆਂ ਵਿੱਚ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ।ਉਨਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਆਮ ਲੋਕਾਂ ਦੀ ਸਿਹਤ ਪ੍ਰਤੀ ਚੁੱਕਿਆ ਇਹ ਕਦਮ ਬਹੁਤ ਹੀ ਅਹਿਮ ਹੈ ਜਿਸ ਨਾਲ ਮੁੱਢਲੀਆਂ ਸਿਹਤ ਸਹੂਲਤਾਂ ਆਮ ਲੋਕਾਂ ਤੱਕ ਆਸਾਨੀ ਨਾਲ ਉਪਲੱਬਧ ਹੋ ਜਾਣਗੀਆਂ ।

LEAVE A REPLY

Please enter your comment!
Please enter your name here