ਐੱਮ. ਜੀ. ਐੱਨ ਪਬਲਿਕ ਸਕੂਲ, ਕਪੂਰਥਲਾ ਵਿੱਚ ਸਾਈਬਰ ਜਾਗਰੂਕਤਾ ਦਿਵਸ ਦਾ ਆਯੋਜਨ

ਕਪੂਰਥਲਾ, (ਦ ਸਟੈਲਰ ਨਿਊਜ਼)। ਸੀ ਬੀ ਐੱਸ ਸੀ ਵਲੋਂ ਜਾਰੀ ਹਦਾਇਤਾਂ ਅਧੀਨ ਐੱਮ ਜੀ • ਐੱਨ ਪਬਲਿਕ ਸਕੂਲ , ਕਪੂਰਥਲਾ ਵਿਖੇ ਸਾਈਬਰ ਜਾਗਰੂਕਤਾ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਅੱਜ 31 ਅਗਸਤ, 22 ਨੂੰ ‘ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਸੈਮੀਨਾਰ ਦੇ ਰਿਸੋਰਸ ਪਰਸਨ  ਕੇਤਕ ਛਾਬੜਾ, ਸੀ ਏ ਓ ਅਤੇ ਲੀਨਾ ਛਾਬੜਾ ਧੀਰ ਸੀ ਓ ਓ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਆਨਲਾਈਨ ਧੋਖਾਧੜੀ ਅਤੇ ਸਾਈਬਰ ਸੁਰੱਖਿਆ ਦੇ ਵੱਖ – ਵੱਖ ਪਹਿਲੂਆਂ ਤੋਂ ਜਾਣੂ ਕਰਵਾਉਂਦਿਆਂ ਹੋਇਆ ਸਾਈਬਰ ਅਪਰਾਧ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਫ੍ਰੀ ਹੈਲਪਲਾਈਨ  ਨੰਬਰ ਬਾਰੇ ਦੱਸਿਆ। ਸਕੂਲ ਦੇ ਕੋ-ਆਰਡੀਨੇਟਰ ਰਜਿੰਦਰ ਸਿੰਘ ਵਲੋਂ ਇਸ ਮੌਕੇ ਤੇ ਆਏ ਹੋਏ ਮਹਿਮਾਨ ਇੰਸਪੈਕਟਰ ਪਰਮਜੀਤ ਕੌਰ ਜ਼ਿਲਾ ਇੰਚਾਰਜ ਕਪੂਰਥਲਾ ਪੁਲਿਸ ਸਾਂਝ ਕੇਂਦਰ, ਅਕਾਸ਼ ਕਪੂਰ ਓਲਡ ਮਿੰਟਗੋਮੇਰੀਅਨ ਸੁਸਾਇਟੀ ਦੇ ਪ੍ਰਧਾਨ ਅਤੇ ਯੁੱਧਵੀਰ ਸਿੰਘ ਥਾਣਾ ਸਿਟੀ ਕਪੂਰਥਲਾ ਦਾ ਧੰਨਵਾਦ ਕੀਤਾ । ਸਕੂਲ ਦੇ ਮੈਨੇਜਰ ਰਵਿੰਦਰ ਸਿੰਘ ਮਹਿਤਾ ਵਲੋਂ ਵੀ ਸਾਈਬਰ ਅਪਰਾਧ ਬਾਰੇ ਜਾਗਰੂਕ ਕਰਨ ਲਈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Advertisements

LEAVE A REPLY

Please enter your comment!
Please enter your name here