ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਉੱਦਮੀ ਮਹਿਲਾਵਾਂ ਦਾ  ਸਨਮਾਨ

ਚੰਡੀਗੜ੍ਹ, (ਦ ਸਟੈਲਰ ਨਿਊਜ਼)। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਹੋਟਲ ਵਿੰਡਹੈਮ, ਮੋਹਾਲੀ ਵਿਖੇ ਕਰਵਾਏ ‘ਦ ਇੰਸਪਾਇਰਿੰਗ ਪਿਲਰਸ’, ਸੈਲੀਬ੍ਰੇਟਿੰਗ ਵੂਮੈਨ ਅਚੀਵਮੈਂਟਸ ਸਮਾਰੋਹ ਵਿੱਚ ਉਦਮੀ ਮਹਿਲਾਵਾਂ ਦਾ ਸਨਮਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਮਾਜ ਔਰਤਾਂ ਬਿਨ੍ਹਾਂ ਅਧੂਰਾ ਹੈ। ਇਸ ਸਮਾਗਮ ਦਾ ਉਦੇਸ਼ ਮੌਜੂਦਾ ਸਮੇਂ ਵਿੱਚ ਵੱਖ ਵੱਖ ਖੇਤਰਾਂ ਵਿਚ  ਸਫਲਤਾਪੂਰਵਕ  ਪ੍ਰਾਪਤੀਆਂ ਕਰਨ ਵਾਲੀਆਂ ਔਰਤਾਂ ਵਿੱਚ ਹਿੰਮਤ ਅਤੇ ਉਤਸ਼ਾਹ ਪੈਦਾ ਕਰਨਾ ਹੈ । ਇਹ ਸਮਾਗਮ ਸਾਰੀਆਂ ਕੰਮਕਾਜੀ/ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਦੀਆਂ ਅਣਸੁਣੀਆਂ ਕਹਾਣੀਆਂ ਨੂੰ ਇਸ ਸਮਾਗਮ ਵਿੱਚ ਨਾਮਜ਼ਦ ਕਰਨ ਅਤੇ ਆਪਣੇ ਆਪ ਨੂੰ ਸਮਰੱਥ ਬਣਾਉਣ ਲਈ ਸੱਦਾ ਦਿੱਤਾ ਗਿਆ।

Advertisements

ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਮਰਦ ਪ੍ਰਧਾਨ ਯੁੱਗ ਨਹੀਂ ਰਿਹਾ ਬਲਕਿ ਮਹਿਲਾਵਾਂ ਹਰ ਖੇਤਰ ਵਿਚ ਵੱਧ ਚਡ਼੍ਹ ਕੇ ਹਿੱਸਾ ਲੈ ਰਹੀਆਂ ਹਨ । ਅੱਜ ਦੇ ਯੁੱਗ ਵਿੱਚ ਹਰ ਔਰਤ ਚਾਹੇ ਉਹ ਘਰ ਜਾਂ ਬਾਹਰ ਕੋਈ ਵੀ ਕੰਮ ਕਰ ਰਹੀ ਹੈ ਉਨ੍ਹਾਂ ਵੱਲੋਂ ਕੀਤੇ ਜਾ ਰਿਹਾ ਹਰ ਕੰਮ ਲਾਮਿਸਾਲ ਹੈ ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਔਰਤਾਂ ਲਈ ਚਹੁੰ ਪੱਖੀ ਵਿਕਾਸ ਕਰਨ ਦਾ ਮੌਕਾ ਹੈ ਉਨ੍ਹਾਂ ਔਰਤਾਂ ਨੂੰ ਹਿੰਮਤ ਦਿੰਦਿਆਂ ਕਿਹਾ ਕਿ ਸਾਡੇ ਪੰਜਾਬ ਦੀਆਂ ਔਰਤਾਂ ਵਿੱਚ ਹਰ ਤਰ੍ਹਾਂ ਦਾ ਟੈਲੇਂਟ ਹੈ ਹਰ ਮਹਿਲਾ ਡਾਕਟਰ,ਬਣ ਸਕਦੀ ਹੈ, ਵਕੀਲ ਬਣ ਸਕਦੀ ਹੈ ਇੰਜਨੀਅਰ ਬਣ ਸਕਦੀ ਹੈ ਜੋ ਚਾਹੇ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਵੱਧ ਤੋਂ ਵੱਧ  ਅੱਗੇ ਆਉਣ ਅਤੇ ਸਮਾਜ ਵਿੱਚ ਆਪਣਾ ਨਾਂ ਰੌਸ਼ਨ ਕਰਨ।   ਇਸ ਮੌਕੇ ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਵਿਚ ਉੱਚ ਮੁਕਾਮ ਪ੍ਰਾਪਤ ਕਰਨ ਵਾਲੀਆਂ ਉੱਦਮੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐੱਮ ਐੱਲ ਏ ਹਲਕਾ ਅੰਮ੍ਰਿਤਸਰ (ਪੂਰਬੀ) ਤੋਂ ਜੀਵਨ ਜੋਤ ਕੌਰ, ਹਲਕਾ ਲੁਧਿਆਣਾ (ਦੱਖਣੀ) ਤੋਂ ਐੱਮ ਐੱਲ ਏ ਰਾਜਿੰਦਰ ਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here