Saturday, October 31, 2026
Home Punjab ਇੰਡੀਅਨ ਆਇਲ ਕਾਰਪੋਰੇਸ਼ਨ ਨੇ 10-10 ਹਜ਼ਾਰ ਦੇ ਚੈੱਕ ਦੇ ਕੇ ਸਕੂਲੀ ਵਿਦਿਆਰਥਣਾਂ...

ਇੰਡੀਅਨ ਆਇਲ ਕਾਰਪੋਰੇਸ਼ਨ ਨੇ 10-10 ਹਜ਼ਾਰ ਦੇ ਚੈੱਕ ਦੇ ਕੇ ਸਕੂਲੀ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ 

ਫਿਰੋਜ਼ਪੁਰ, (ਦ ਸਟੈਲਰ ਨਿਊਜ਼)। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਦਸਵੀਂ ਜਮਾਤ ਵਿੱਚ ਮੈਰਿਟ ਹਾਸਲ ਕਰਨ ਵਾਲੀਆਂ 7 ਵਿਦਿਆਰਥਣਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ, ਆਈ.ਏ.ਐਸ. ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਸ੍ਰੀ ਦਿਨੇਸ਼ ਕੁਮਾਰ ਮੀਨਾ, ਸਹਾਇਕ ਮੈਨੇਜਰ ਫਿਰੋਜ਼ਪੁਰ ਅਤੇ ਅਜੈ ਅਗਰਵਾਲ ਆਈ.ਓ.ਸੀ. ਡੀਲਰ ਫਿਰੋਜ਼ਪੁਰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਮੈਰਿਟ ਵਿੱਚ ਆਉਣ ਵਾਲੀਆਂ 7 ਵਿਦਿਆਰਥਣਾਂ ( ਨੈਨਸੀ ਰਾਣੀ, ਸਿਮਰਨਜੀਤ ਕੋਰ, ਨਵਜੋਤ ਕੌਰ, ਕੁਸਮ, ਸਾਨੀਆ, ਨਿਸ਼ਾ ਮੀਨਾ ਅਤੇ ਮੋਨਿਕਾ ਸਿੰਘ) ਨੂੰ 10-10 ਹਜ਼ਾਰ ਰੁਪਏ ਦੇ ਚੈੱਕ ਦੇ ਕੇ ਉਹਨਾਂ ਦੀ ਹੌਸਲਾਂ-ਅਫਜ਼ਾਈ ਕੀਤੀ ਗਈ।
ਇਸ ਸਮੇਂ ਸ੍ਰੀ ਰਾਜੀਵ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:), ਕੋਮਲ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਫਿਰੋਜ਼ਪੁਰ, ਮਨਜੀਤ ਸਿੰਘ, ਸੁਖਚੈਨ ਸਿੰਘ ਅਤੇ ਪਵਨ ਕੁਮਾਰ, ਐਮ.ਆਈ.ਐਸ. ਕੋਆਰਡੀਨੇਟਰ ਵੀ ਹਾਜ਼ਰ ਸਨ। 

Advertisements

LEAVE A REPLY

Please enter your comment!
Please enter your name here