ਕਰੋਨਾ ਮੁਕਤ ਪਿੰਡ ਅਭਿਆਨ: ਕੋਵਿਡ-19 ਦੇ ਨਿਯੰਤਰਣ ਅਤੇ ਰੋਕਥਾਮ ਲਈ ਹੈਲਥ ਐਂਡ ਵੈਲਨੈਸ ਸੈਂਟਰਾਂ ਰਾਹੀਂ ਕਰਵਾਇਆ ਜਾਵੇਗਾ ਸਰਵੇ: ਹਰਵਿੰਦਰ ਸਿੰਘ

ਪਠਾਨਕੋਟ 20 ਮਈ 2021: ਕਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦੇ ਦਸਰਾਨ  ਪੰਜਾਬ ਦੇ ਪੇਂਡੂ ਖੇਤਰ ਵਿੱਚ ਕੇਵਿਡ-19 ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਥਿਤੀ ਦੇ ਸਨਮੁੱਖ ਹਰ ਪਿੰਡ ਵਿੱਚ ਆਸਾ ਵੱਲੋਂ ਘਰ-ਘਰ ਜਾ ਕੇ ਕੋਵਿਡ ਸਬੰਧੀ ਲੱਛਣ ਜਿਵੇਂ ਕਿ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ ਆਦਿ ਸਬੰਧੀ ਪੜਤਾਲ ਕੀਤੀ ਜਾਵੇਗੀ। ਇਹ ਸਰਵੇ ਕਰਨ ਲਈ ਸਮੂਹ ਆਸਾ ਨੂੰ ਪਲਸ ਆਕਸੀਮੀਟਰ ਮਹੁੱਇਆ ਕਰਵਾਏ ਜਾਣੇ ਹਨ। ਇਹ ਪ੍ਰਗਟਾਵਾ ਸ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਕਿਹਾ ਕਿ ਆਸਾ ਵਰਕਰ ਵੱਲੋਂ ਕੋਵਿਡ ਦੇ ਸੱਕੀ ਮਰੀਜਾਂ ਦਾ ਪਲਸ ਆਕਸੀਮੀਟਰ ਰਾਹੀਂ ਆਕਸੀਜਨ ਸੈਚੂਰੇਸਨ (ਐਸਪੀਓ2%) ਅਤੇ ਪਲਸ ਰੇਟ ਚੈੱਕ ਕੀਤਾ ਜਾਵੇਗਾ। ਜਿਸ ਵਿਅਕਤੀ ਦਾ ਆਕਸੀਜਨ ਸੈਚੁਰੇਸਨ ਦੀ ਆਕਸੀਜਨ ਲੈਵਲ 94% ਤੋਂ ਘੱਟ ਜਾਂ ਫਿਰ ਪੁਲਸ ਰੇਟ 100 ਪ੍ਰਤੀ ਮਿੰਟ ਤੋਂ ਜਿਆਦਾ ਪਾਇਆ ਗਿਆ ਤਾਂ ਉਸ ਵਿਅਕਤੀ ਦੀ ਜਾਣਕਾਰੀ ਆਸਾ ਵੱਲੋਂ ਤੁਰੰਤ ਕਮਿਊਨਟੀ ਹੈਲਥ ਅਫਸਰ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਉਸ ਵਿਅਕਤੀ ਦਾ ਕੇਵਿਡ ਟੈਸਟ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਆਸਾ ਵਰਕਰਾਂ ਨੂੰ ਪੁਲਸ ਆਕਸੀਮੀਟਰ ਮਹੁੱਇਆ ਕਰਵਾਏ ਜਾਣਗੇ ਤਾਂ ਜੋ ਇਹ ਸਰਵੇ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ। ਇਹ ਪਲਸ ਆਕਸੀਮੀਟਰ ਆਸਾਂ ਨੂੰ 15 ਦਿਨ ਦਾ ਸਰਵੇ ਕਰਨ ਲਈ ਹੀ ਦਿੱਤੇ ਜਾਣਗੇ। ਸਰਵੇ ਪੂਰਾ ਹੋਣ ਤੋਂ ਬਾਅਦ ਆਸਾ ਵੱਲੋਂ ਇਹ ਪੁਲਸ ਆਕਸੀਮੀਟਰ ਬਲਾਕ ਪੱਧਰ ਤੇ ਜਮਾਂ ਕਰਵਾ ਦਿੱਤੇ ਜਾਣਗੇ।  

LEAVE A REPLY

Please enter your comment!
Please enter your name here