ਪੇਡਾ ਨੇ ਰਾਜ ਪੱਧਰੀ ਊਰਜਾ ਸੰਭਾਲ ਐਵਾਰਡਾਂ ਲਈ ਮੰਗੀਆਂ ਅਰਜ਼ੀਆਂ

ਚੰਡੀਗੜ (ਦ ਸਟੈਲਰ ਨਿਊਜ਼)। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਪਿਛਲੇ ਦੋ ਵਿੱਤੀ ਸਾਲਾਂ 2020-21 ਅਤੇ 2021-22 ਦੌਰਾਨ ਪੰਜਾਬ ਵਿੱਚ ਊਰਜਾ ਦੀ ਕੁਸ਼ਲ ਵਰਤੋਂ, ਸੁਚੱਜੇ ਪ੍ਰਬੰਧਨ ਅਤੇ ਊਰਜਾ ਸੰਭਾਲ ਲਈ ਸੁਹਿਰਦ ਯਤਨ ਕਰਨ ਵਾਲੇ  ਖਪਤਕਾਰਾਂ ਤੇ ਇਕਾਈਆਂ ਤੋਂ ਰਾਜ ਪੱਧਰੀ ਊਰਜਾ ਸੰਭਾਲ ਐਵਾਰਡਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ  ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਇਹ ਪੁਰਸਕਾਰ ਚਾਰ ਵਿਆਪਕ ਸ੍ਰੇਣੀਆਂ ਜਿਵੇਂ ਐਨਰਜੀ ਇਨਟੈਂਸਿਵ ਇੰਡਸਟਰੀਜ਼, ਮੈਨੂਫੈਕਚਰਿੰਗ ਇੰਟਰਪ੍ਰਾਈਜ਼ਜ਼, ਕਮਰਸ਼ੀਅਲ ਬਿਲਡਿੰਗਜ਼ ਅਤੇ ਬੀ.ਈ.ਈ. ਸਰਟੀਫਾਈਡ ਐਨਰਜੀ ਆਡੀਟਰਜ਼ ਵਿੱਚ ਦਿੱਤੇ ਜਾਣਗੇ।    

Advertisements

ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਸਾਰੀਆਂ ਸ੍ਰੇਣੀਆਂ ਵਿੱਚ ਪਹਿਲਾ ਇਨਾਮ 50 ਹਜ਼ਾਰ ਰੁਪਏ ਹੋਵੇਗਾ ਜਦੋਂਕਿ ਦੂਜਾ ਇਨਾਮ 30 ਹਜ਼ਾਰ ਰੁਪਏ ਦਾ ਹੋਵੇਗਾ। ਇਨਾਂ ਪੁਰਸਕਾਰਾਂ ਦੇ ਚਾਹਵਾਨ ਵਧੇਰੇ ਜਾਣਕਾਰੀ ਅਤੇ ਪ੍ਰਸ਼ਨਾਵਲੀ ਪੇਡਾ ਦੀ ਅਧਿਕਾਰਤ ਵੈੱਬਸਾਈਟ www.peda.gov.in ਤੋਂ ਡਾਊਨਲੋਡ ਕਰ ਸਕਦੇ ਹਨ। ਅਰਜੀ ਫਾਰਮ ਪੇਡਾ ਦੇ ਮੁੱਖ ਦਫਤਰ, ਸੈਕਟਰ-33, ਚੰਡੀਗੜ ਵਿਖੇ ਵੀ ਉਪਲਬਧ ਹਨ। ਅਰਜੀਆਂ ਜਮਾਂ ਕਰਾਉਣ ਦੀ ਆਖਰੀ ਮਿਤੀ 15 ਸਤੰਬਰ, 2022 ਤੱਕ ਵਧਾਈ ਗਈ ਹੈ।  ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਸ੍ਰੀ ਅਮਨ ਅਰੋੜਾ ਦੀ ਦੂਰਅੰਦੇਸ਼ ਸੋਚ ਸਦਕਾ ਵਾਤਾਵਰਣ ਪੱਖੀ ਊਰਜਾ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਲਈ ਨਿਰੰਤਰ ਯਤਨ ਕਰਨ ਵਾਲੇ ਭਾਈਵਾਲਾਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਪੁਰਸਕਾਰ ਦੇਣ ਦੀ ਇਹ ਪਹਿਲਕਦਮੀ ਰਾਜ ਵਿੱਚ ਊਰਜਾ ਸੰਭਾਲ ਕਾਰਜਾਂ ਨੂੰ ਹੋਰ ਉਤਸ਼ਾਹਿਤ ਕਰੇਗੀ।    

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਦੇ ਪ੍ਰਚਾਰ ਅਤੇ ਵਿਕਾਸ ਤੋਂ ਇਲਾਵਾ ਊਰਜਾ ਸੰਭਾਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੀ ਰਾਜ ਦੀ ਨੋਡਲ ਏਜੰਸੀ ਹੈ।    

LEAVE A REPLY

Please enter your comment!
Please enter your name here