‘ਖੇਡਾਂ ਵਤਨ ਪੰਜਾਬ ਦੀਆਂ 2022’ ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਵੀ ਦਿਲਚਸਪ ਮੁਕਾਬਲੇ

ਪਟਿਆਲਾ(ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ‘ਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਤੇ ਯੁਵਕ ਭਲਾਈ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਵਿੱਚ ਤੀਜੇ ਦਿਨ ਦੀਆਂ ਖੇਡਾਂ ਐਥਲੈਟਿਕਸ, ਵਾਲੀਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਰੱਸਾ ਕੱਸੀ ਤੇ ਫੁੱਟਬਾਲ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 40, ਅੰਡਰ-41 ਤੋਂ 50 ਅਤੇ 50 ਸਾਲ ਤੋਂ ਵੱਧ) ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ 5 ਸਤੰਬਰ ਨੂੰ ਜ਼ਿਲ੍ਹੇ ਦੇ 6 ਬਾਕੀ ਰਹਿੰਦੇ ਬਲਾਕਾਂ ਵਿੱਚ ਵੀ ਖੇਡ ਮੁਕਾਬਲੇ ਸ਼ੁਰੂ ਹੋਣਗੇ। ਇਨ੍ਹਾਂ ਵਿੱਚ ਸਮਾਣਾ ਦੇ ਖੇਡ ਮੁਕਾਬਲੇ ਪਬਲਿਕ ਕਾਲਜ ਵਿਖੇ ਸਿਹਤ ਤੇ ਪਰਿਵਾਰ ਭਲਾਈ ਚੇਤਨ ਸਿੰਘ ਜੌੜਾਮਾਜਰਾ ਸ਼ੁਰੂ ਕਰਵਾਉਣਗੇ। ਜਦੋਂਕਿ ਘਨੌਰ ਅਤੇ ਸ਼ੰਭੂ ਬਲਾਕਾਂ ਦੀਆਂ ਖੇਡਾਂ ਲਾਛੜੂ ਕਲਾਂ ਵਿਖੇ ਵਿਧਾਇਕ ਗੁਰਲਾਲ ਘਨੌਰ ਸ਼ੁਰੂ ਕਰਵਾਉਣਗੇ। ਪਾਤੜਾਂ ਬਲਾਕ ਦੀਆਂ ਖੇਡਾਂ ਖੇਡ ਸਟੇਡੀਅਮ ਘੱਗਾ ਵਿਖੇ ਹੋਣਗੀਆਂ ਅਤੇ ਸਨੌਰ ਬਲਾਕ ਦੀਆਂ ਖੇਡਾਂ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਵਿਖੇ ਸ਼ੁਰੂ ਹੋਣਗੀਆਂ। ਰਾਜਪੁਰਾ ਦੀਆਂ ਖੇਡਾਂ ਨੀਲਪੁਰ ਸਟੇਡੀਅਮ ਵਿਖੇ ਵਿਧਾਇਕ ਨੀਨਾ ਮਿੱਤਲ ਸ਼ੁਰੂ ਕਰਵਾਉਣਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਪਟਿਆਲਾ ਦਿਹਾਤੀ ਵਿੱਚ ਅੰਡਰ-21 ਵਿੱਚ ਲੜਕਿਆਂ ਦੀ ਟੱਗ ਆਫ ਵਾਰ ਟੀਮ ਵਿੱਚ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਤ੍ਰਿਪੜੀ ਪਟਿਆਲਾ ਨੇ ਪਹਿਲਾ ਸਥਾਨ, ਸਰਕਾਰੀ ਸਕੂਲ ਗੱਜੂਮਾਜਰਾ ਨੇ ਦੂਜਾ ਸਥਾਨ ਅਤੇ ਨਿਊ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਤ੍ਰਿਪੜੀ ਪਟਿਆਲਾ ਲੜਕੀਆਂ ਦੀ ਅੰਡਰ-21 ਅਤੇ ਲੜਕਿਆਂ ਅੰਡਰ-17 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਗੇਮ ਅੰਡਰ-21 ਵਿੱਚ ਲੜਕਿਆਂ ਦੀ ਟੀਮ ਦਲਬੀਰ ਫੁੱਟਬਾਲ ਅਕੈਡਮੀ ਨੇ ਆਰਮੀ ਪਬਲਿਕ ਸਕੂਲ ਦੀ ਟੀਮ ਨੂੰ ਹਰਾਇਆ।ਖੋਹ-ਖੋਹ ਅੰਡਰ-14 ਲੜਕੀਆਂ ਸੰਤ ਈਸ਼ਰ ਸਿੰਘ ਸਕੂਲ ਆਲੋਵਾਲ ਨੇ 13-12 ਨਾਲ ਸਰਕਾਰੀ ਮਿਡਲ ਸਕੂਲ ਝੰਡੀ ਨੂੰ ਹਰਾਇਆ।ਅੰਡਰ-17 ਲੜਕਿਆਂ ਸਰਕਾਰੀ ਹਾਈ ਸਕੂਲ ਫੈਕਟਰੀ ਏਰੀਆ ਨੇ ਪਹਿਲਾ ਸਥਾਨ ਅਤੇ ਸੰਤ ਈਸ਼ਰ ਸਿੰਘ ਸਕੂਲ ਆਲੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-17 ਮਲਟੀਪਰਪਜ਼ ਸਕੂਲ ਨੇ ਨੰਦਪੁਰ ਕੇਸੋ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।ਅੰਡਰ-14 ਵਿੱਚ ਜੀ.ਐਸ.ਐਸ.ਐਸ ਲੰਗ ਨੇ ਪੁਲਿਸ ਡੀ.ਏ.ਵੀ ਸਕੂਲ ਨੂੰ ਹਰਾਇਆ।
ਇਸੇ ਤਰ÷ ਾਂ ਬਲਾਕ ਭੁਨਰਹੇੜੀ ਵਿੱਚ ਅੰਡਰ-17 ਜੈਵਲਿਨ ਥ੍ਰੋ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਕਰਨਦੀਪ ਸਿੰਘ ਨੇ ਦੂਜਾ ਅਤੇ ਸੁਰਜੀਤ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-21 ਜੈਵਲਿਨ ਥ੍ਰੋ ਵਿੱਚ ਉਧਮ ਸਿੰਘ ਨੇ ਪਹਿਲਾ ਅਤੇ ਕਰਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।100 ਮੀ. ਅੰਡਰ -14 ਵਿੱਚ ਆਰਿਅਨ, ਅੰਡਰ -17 ਵਿੱਚ ਵਿਵੇਕ, ਅੰਡਰ-21 ਵਿੱਚ ਬਿੱਟੂ ਅਤੇ ਅੰਡਰ- 41-50 ਉਮਰ ਵਰਗ ਵਿੱਚ ਸੰਦੀਪ ਸਿਦਮੁੱਖ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿੱਚ ਅੰਡਰ -14 ਵਿੱਚ ਦਿਲਸ਼ਾਨ, ਅੰਡਰ -17 ਵਿੱਚ ਵਿਵੇਕ, ਅੰਡਰ -21 ਵਿੱਚ ਗੁਰਨਾਮ ਸਿੰਘ ਅਤੇ 400 ਮੀਟਰ ਈਵੈਂਟ ਅੰਡਰ-17, ਅੰਡਰ-21 ਅਤੇ ਅੰਡਰ-21-40 ਵਿੱਚ ਮਨਦੀਪ ਸਿੰਘ, ਸਾਹਿਲਇੰਦਰ ਸਿੰਘ ਅਤੇ ਪ੍ਰਿੰਸੀਪਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਜਦੋਂਕਿ ਬਲਾਕ ਨਾਭਾ ਵਿੱਚ ਅੰਡਰ-17 ਲੜਕਿਆਂ ਦੀ ਟੀਮ ਨੇ ਕਬੱਡੀ ਵਿੱਚ ਕੋਚਿੰਗ ਸੈਂਟਰ ਦੰਦਰਾਲਾ ਨੂੰ ਹਰਾਇਆ। ਕੱਬਡੀ ਨੈਸ਼ਨਲ ਸਟਾਇਲ ਅੰਡਰ-21 ਵਿੱਚ ਕੋਚਿੰਗ ਸੈਂਟਰ ਭਾਦਸੋਂ ਨੇ ਸ.ਸ.ਸ.ਸ ਕਕਰਾਲਾ ਨੂੰ 28-13 ਦੇ ਫਰਕ ਨਾਲ ਹਰਾਇਆ। ਅੰਡਰ-40 ਤੋਂ 50 ਵਿੱਚ 200 ਮੀਟਰ ਲੜਕੇ ਬਲਜੀਤ ਸਿੰਘ ਨੇ ਪਹਿਲਾ, ਹਰਜਿੰਦਰ ਸਿੰਘ ਨੇ ਦੂਜਾ ਅਤੇ ਬਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਨੇ 800 ਮੀਟਰ ਵਿੱਚ ਅਰਵਿੰਦਰ ਸਿੰਘ ਨੇ ਪਹਿਲਾ, ਹਰਭਜਨ ਸਿੰਘ ਨੇ ਦੂਜਾ ਅਤੇ ਵਕੀਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-50 ਤੋਂ 60 ਵਿੱਚ 100 ਮੀਟਰ ਵਿੱਚ ਹਰਬੰਸ ਸਿੰਘ ਨੇ ਪਹਿਲਾ, ਅਮਰਨਾਥ ਨੇ ਦੂਜਾ ਅਤੇ ਬੀਰਇੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਬਲਾਕ ਪਟਿਆਲਾ ਸ਼ਹਿਰੀ ਵਿੱਚ ਵਾਲੀਬਾਲ ਗੇਮ ਵਿੱਚ ਅੰਡਰ-21 ਤੋਂ 40 ਸਾਲ ਲੜਕਿਆਂ ਵਿੱਚ ਖ਼ਾਲਸਾ ਕਾਲਜ ਪਟਿਆਲਾ ਨੇ ਕੋਚਿੰਗ ਸੈਂਟਰ ਪੋਲੋ ਗਰਾਂਉਂਡ ਪਟਿਆਲਾ ਨੂੰ 3-1 ਦੇ ਫਰਕ ਨਾਲ ਹਰਾਇਆ। ਅੰਡਰ-14 ਲੜਕੀਆਂ ਦੀ ਖੋਹ-ਖੋਹ ਦੀ ਰਾਮਗੜ÷  ਮੋਤੀਬਾਗ ਟੀਮ ਨੇ ਪਹਿਲਾ, ਵਜੀਪੁਰ ਨੇ ਦੂਜਾ ਅਤੇ ਅਬਲੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਖੋਹ-ਖੋਹ ਵਜੀਦਪੁਰ ਪਹਿਲੇ, ਓ.ਪੀ.ਐਲ ਸਕੂਲ ਦੂਜੇ ਅਤੇ ਅਬਲੋਵਾਲ ਤੀਜੇ ਸਥਾਨ ‘ਤੇ ਰਹੀ। ਅੰਡਰ-21 ਲੜਕਿਆਂ ਖੋਹ-ਖੋਹ ਵਿੱਚ ਵਜੀਦਪੁਰ ਨੇ ਪਹਿਲਾ, ਮਲਟੀਪਰਪਜ਼ ਸਕੂਲ ਨੇ ਦੂਜਾ ਅਤੇ ਗੱਜੂ ਮਾਜਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ 1500 ਮੀਟਰ ਵਿੱਚ ਗਿਆਸ਼ੂ, ਅੰਡਰ-21 ਤੋਂ 40 ਵਿੱਚ ਗਗਨਦੀਪ ਚੋਪੜਾ, ਅੰਡਰ-40-50 ਵਿੱਚ ਗੁਰਦਰਸ਼ਨ ਸਿੰਘ ਅਤੇ ਅੰਡਰ-21 ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।

Advertisements

LEAVE A REPLY

Please enter your comment!
Please enter your name here