ਤਲਵੰਡੀ ਭਾਈ ‘ਚ 22 ਸਾਲਾਂ ਪ੍ਰਵਾਸੀ ਮਜ਼ਦੂਰ ਦਾ ਹੋਇਆ ਕਤਲ, ਖੇਤਾਂ ਵਿੱਚ ਲਗਾਈ ਲਾਸ਼ ਨੂੰ ਅੱਗ

ਤਲਵੰਡੀ ਭਾਈ (ਦ ਸਟੈਲਰ ਨਿਊਜ਼), ਪਲਕ। ਤਲਵੰਡੀ ਭਾਈ ਤੋਂ ਇੱਕ 22 ਸਾਲਾਂ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਰਣਜੀਤ ਪਾਸਵਾਨ ਪੁੱਤਰ ਸਵੋਦ ਪਾਸਵਾਨ ਵਾਸੀ ਅਜੀਤ ਨਗਰ, ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਉਸਦੇ ਛੋਟੇ ਭਰਾ ਸੈਂਟੂ ਦਾ ਕਤਲ ਕਰ ਦਿੱਤਾ ਗਿਆ।

Advertisements

ਉਸਨੇ ਦੱਸਿਆ ਕਿ ਉਸਦਾ ਭਰਾ ਬੀਤੀ ਰਾਤ ਤੋਂ ਲਾਪਤਾ ਸੀ, ਜਿਸਦੀ ਪਰਿਵਾਰ ਵੱਲੋਂ ਕਾਫੀ ਭਾਲ ਕੀਤੀ ਗਈ। ਪਰ ਉਸਦੀ ਲਾਸ਼ ਰੇਲਵੇ ਸਟੇਸ਼ਨ ਨੇੜੇ ਹੱਡਾਰੋੜੀ ਦੇ ਸਾਹਮਣੇ ਤੋਂ ਹਰਾਜ ਰੋਡ ਨਾਲ ਪੈਂਦੇ ਝੋਨੇ ਦੇ ਖੇਤ ਵਿੱਚ ਪਈ ਮਿਲੀ। ਜਿਸਦਾ ਸਰੀਰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here