Sunday, October 4, 2026
Home Education 100 ਪ੍ਰਤੀਸ਼ਤ ਰਿਜਲ਼ਟ ਲਿਆਉਣ ਲਈ ਇਸੇ ਤਰਾਂ ਮਿਹਨਤ ਕਰਨ ਅਧਿਆਪਕ: ਡਾ. ਰਾਜ

100 ਪ੍ਰਤੀਸ਼ਤ ਰਿਜਲ਼ਟ ਲਿਆਉਣ ਲਈ ਇਸੇ ਤਰਾਂ ਮਿਹਨਤ ਕਰਨ ਅਧਿਆਪਕ: ਡਾ. ਰਾਜ

ਮਾਹਿਲਪੁਰ(ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਜੋਂ ਦੁਆਬਾ ਵਿਖੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੋਰ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ 100 ਪ੍ਰਤੀਸ਼ਤ ਰਿਜ਼ਲਟ ਤੇ ਪ੍ਰਸ਼ੰਸ਼ਾ ਪੱਤਰ ਪ੍ਰਾਪਤ ਕਰਨ ਵਾਲੇ ਛੇ ਅਧਿਆਪਕਾਂ ਰਾਮ ਲੁਭਾਇਆ, ਅਮਰਜੀਤ ਸਿੰਘ, ਰਕੇਸ਼ ਕੁਮਾਰ, ਦਿਨੇਸ਼ ਕੁਮਾਰ, ਮੈਡਮ ਰਿਚਾ ਸ਼ਰਮਾ, ਮੈਡਮ ਵੀਨੂੰ ਨੂੰ ਮੁਬਾਰਕਵਾਦ ਦੇਣ ਪਹੁੰਚੇ।

Advertisements

ਉਹਨਾਂ ਦੁਆਰਾ ਅਧਿਆਪਕਾਂ ਨੂੰ ਸਿਰੋਪਾਓ ਪਹਿਨਾ ਅਤੇ ਕਲਮਾਂ ਭੇਂਟ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹਨਾਂ ਅਧਿਆਪਕਾਂ ਦੁਆਰਾ ਪ੍ਰਾਪਤ ਪ੍ਰਸ਼ੰਸ਼ਾ ਪੱਤਰ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਸਾਰੇ ਅਧਿਆਪਕ 100 ਪ੍ਰਤੀਸ਼ਤ ਰਿਜਲ਼ਟ ਲਿਆਉਣ ਲਈ ਇਸੇ ਤਰਾਂ ਮਿਹਨਤ ਕਰਨ। ਇਸ ਮੌਕੇ ਉਹਨਾਂ ਸਕੂਲ ਦੀ ਜੋਨ ਪੱਧਰ ਜੇਤੂ ਕ੍ਰਿਕਟ ਟੀਮ ਨੂੰ ਵੀ ਮੁਬਾਰਕਵਾਦ ਦਿੱਤੀ।

ਇਸ ਮੌਕੇ ਨੰਬਰਦਾਰ ਪ੍ਰਵੀਨ ਸੋਨੀ ਮੈਂਬਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਵਲੋਂ ਵੀ ਅਧਆਪਕਾਂ ਨੂੰ ਮੁਬਾਰਕਵਾਦ ਦਿੱਤੀ ਗਈ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ, ਬਲਵੀਰ ਸਿੰਘ, ਹਰੀਸ਼ ਕੁਮਾਰ, ਸੰਦੀਪ ਸਿੰਘ, ਸੰਜੀਵ ਕੁਮਾਰ, ਕੁਲਵਿੰਦਰ ਸਿੰਘ, ਸੋਹਣ ਲਾਲ, ਮੈਡਮ ਮੀਨਾ ਮਿਸ਼ਰਾ, ਮੈਡਮ ਨੀਨਾ, ਮੈਡਮ ਬੰਦਨਾ, ਪੂਰਨ ਚੰਦ, ਰਤਨ ਚੰਦ, ਅਸ਼ਵਨੀ ਖੰਨਾ, ਰਾਜ ਮਹੇ, ਰਜਿੰਦਰ ਰਾਣਾ, ਪੰਚ ਨਵਜੋਤ ਸਿੰਘ, ਸੁਰਜੀਤ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here