‘ਖੇਡਾਂ ਵਤਨ ਪੰਜਾਬ ਦੀਆਂ 2022 ’ ਬਾਰੇ ਉਤਸ਼ਾਹ ਭਰ ਗਈ ਪਲੇਠੀ ਸਾਈਕਲ ਰੈਲੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਮੰਤਵ ਨਾਲ 14 ਤੋਂ 50 ਸਾਲ ਉਮਰ ਵਰਗ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2022’ ਬਾਰੇ ਕਪੂਰਥਲਾ ਪ੍ਰਸ਼ਾਸ਼ਨ ਵਲੋਂ ਕਰਵਾਈ ਗਈ ਪਹਿਲੀ ਸਾਈਕਲ ਰੈਲੀ ਨੇ ਪੂਰਾ ਉਤਸ਼ਾਹ ਭਰ ਦਿੱਤਾ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਪਰਿਵਾਰ ਸਮੇਤ ਸਾਈਕਲ ਰੈਲੀ ਵਿਚ ਭਾਗ ਲਿਆ ਗਿਆ, ਜਿਸਦਾ ਥੀਮ ‘ ਖੇਡਾਂ ਵਤਨ ਪੰਜਾਬ ਦੀਆਂ , ਵਾਤਾਵਰਣ ਸੰਭਾਲ ਤੇ ਚੰਗੀ ਸਿਹਤ ਸੀ। ਸਵੇਰੇ 6 ਵਜੇ ਰੈਡ ਕਰਾਸ ਦਫਤਰ ਕਪੂਰਥਲਾ ਤੋਂ ਸ਼ੁਰੂ ਹੋ ਕੇ ਸਾਈਕਲ ਰੈਲੀ ਡੀ.ਸੀ ਚੌਂਕ, ਕਾਂਜਲੀ ਰੋਡ , ਕਾਂਜਲੀ ਵੈਟਲੈਂਡ, ਅੰਮ੍ਰਿਤਸਰ ਚੁੰਗੀ ਰਾਹੀਂ ਹੋ ਕੇ ਵਾਪਸ ਰੈਡ ਕਰਾਸ  ਦਫਤਰ ਵਿਖੇ ਸਮਾਪਤ ਹੋਈ। 

Advertisements

ਡਿਪਟੀ ਕਮਿਸ਼ਨਰ ਵਲੋਂ ਸਾਈਕਲ ਰੈਲੀ ਵਿਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ 13 ਸਤੰਬਰ ਤੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਗਤੀਵਿਧੀਆਂ ਤਹਿਤ ਇਹ ਸਾਈਕਲ ਰੈਲੀ ਕਰਵਾਈ ਗਈ।  ਦੱਸਣਯੋਗ ਹੈ ਕਿ 13 ਤੋਂ 21 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਜਿਲ੍ਹਾ ਪੱਧਰੀ ਖੇਡਾਂ ਵਿਚ 5000 ਤੋਂ ਵੱਧ ਵਿਦਿਆਰਥੀ ਤੇ ਵੱਖ-ਵੱਖ ਉਮਰ ਵਰਗ ਦੇ ਲੋਕ ਭਾਗ ਲੈ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਭਾਗ ਲੈਣਗੇ। ਇਸ ਤੋਂ ਪਹਿਲਾਂ 29 ਅਗਸਤ ਤੋਂ 6 ਸਤੰਬਰ ਤੱਕ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ 7000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਡਿਪਟੀ ਕਮਿਸ਼ਨਰ  ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਚੰਗੀ ਸਿਹਤ ਲਈ ਵੱਖ-ਵੱਖ ਖੇਡ ਗਤੀਵਿਧੀਆਂ ਜਿਵੇਂ ਕਿ ਕਿ੍ਰਕਟ, ਬੈਡਮਿੰਟਲ, ਵਾਲੀਬਾਲ ਆਦਿ ਵੀ ਕਰਵਾਉਣ ਦੀ ਰੂਪ ਰੇਖਾ ਉਲੀਕੀ ਗਈ ਹੈ। 

ਸਾਈਕਲ ਰੈਲੀ ਦੌਰਾਨ ਰੈਡ ਕਰਾਸ ਕਪੂਰਥਲਾ ਦੇ ਚੇਅਰਪਰਸਨ ਤੇ ਡਿਪਟੀ ਕਮਿਸ਼ਨਰ ਦੀ ਸੁਪਤਨੀ ਡਾ. ਪ੍ਰੀਤ ਕੰਵਲ ਨੇ ਦੱਸਿਆ ਕਿ ਰੈਡ ਕਰਾਸ ਵੱਲੋਂ ਸਮਾਜਿਕ ਚੇਤਨਾ ਤੇ ਲੋੜਵੰਦਾਂ ਦੀ ਸਹਾਇਤਾ ਤੇ ਉਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਗਤੀਵਿਧੀਆਂ ਉਲੀਕੀਆਂ ਗਈਆਂ ਹਨ । ਇੰਨਾਂ ਤਹਿਤ ਰੈਡ ਕਰਾਸ ਉੱਭਰਦੇ ਖਿਡਾਰੀ ਜੋ ਕਿ ਲੋੜਵੰਦ ਵੀ ਹਨ , ਉਨਾਂ ਨੂੰ ਖੇਡ ਉਪਕਰਨ ਖ਼ਰੀਦਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਉਹ ਆਪਣੇ ਹੁਨਰ ਨੂੰ ਤਰਾਸ਼ਕੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ । ਇਸ ਮੌਕੇ ਐਸ.ਡੀ.ਐਮ. ਸ੍ਰੀ ਲਾਲ ਵਿਸ਼ਵਾਸ਼, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ,  ਸੁਪਰਡੈਂਟ ਸਤਬੀਰ ਸਿੰਘ, ਡਾ. ਸੰਦੀਪ ਭੋਲਾ, ਰੈਡ ਕਰਾਸ ਦੇ ਸਕੱਤਰ ਆਰ.ਸੀ. ਬਿਰਹਾ, ਨਰਿੰਦਰ ਸਿੰਘ ਚੀਮਾ ਤੇ ਅਨੇਕਾਂ ਕਰਮਚਾਰੀਆਂ ਨੇ ਭਾਗ ਲਿਆ। 

LEAVE A REPLY

Please enter your comment!
Please enter your name here