ਯੂਨੀਵਰਸਿਟੀ ਦੁਆਰਾ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ ਪ੍ਰੋਗਰਾਮ

ਪਟਿਆਲਾ (ਦ ਸਟੈਲਰ ਨਿਊਜ਼): ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਅੱਜ ਮਿਤੀ 28-09-2022 ਨੂੰ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਿਟੀ ਦੇ ਮਾਣਯੋਗ ਵਾਈਸ-ਚਾਂਸਲਰ ਪ੍ਰੋ: ਡਾ: ਕਰਮਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸੈਮੀਨਾਰ ਵਿੱਚ ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਪਰਮਜੀਤ ਕੌਰ ਗਿੱਲ ਦੁਆਰਾ ਕੂੰਜੀਵਤ ਭਾਸ਼ਣ ਅਤੇ ਡਾ. ਜਸ਼ਨਦੀਪ ਸਿੰਘ ਸੰਧੂ,ਮੁਖੀ, ਹਿਸਟਰੀ ਵਿਭਾਗ ਨੇ ਬਤੌਰ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤਕੀਤੀ। ਡਾ. ਜੀ.ਐਸ ਬੱਤਰਾ, ਡੀਨ ਅਕਾਦਮਿਕ ਮਾਮਲੇ ਦੁਆਰਾ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ ਗਿਆ।

Advertisements

ਡਾ. ਜਸ਼ਨਦੀਪ ਸਿੰਘ ਸੰਧੂ ਨੇ ਸ੍ਰ: ਭਗਤ ਸਿਘ ਜੀ ਦੇ ਜੀਵਨ ਅਤੇ ਦ੍ਰਿਸ਼ਟੀਕੋਣ ਦੇ ਇਤਿਹਾਸਕ ਪੱਖ ਨੂੰ ਸਾਡੇ ਸਾਰਿਆਂ ਨਾਲ ਸਾਂਝਾ ਕੀਤਾ ਤੇ ਦੱਸਿਆ ਕਿ ਕਿਵੇਂ ਉਹ ਸਾਰੇ ਕ੍ਰਾਂਤੀਕਾਰੀ-ਇਨਕਲਾਬੀ ਯੋਧਿਆਂ ਤੋਂ ਪ੍ਰਭਾਵਿਤ ਸਨ। ਪ੍ਰੋ: ਪਰਮਜੀਤ ਕੌਰ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਵਿਸਥਾਰ ਸਹਿਤ ਵਰਣਨ ਕੀਤਾ ਕਿ ਸ੍ਰ: ਭਗਤ ਸਿੰਘ ਦੇ, ਦਿਲ ਵਿਚ ਇਕ ਸੱਚੇ ਰਾਜ ਪ੍ਰਤੀ ਜੋ ਭਾਵਨਾ ਸੀ ਉਸ ਪਿੱਛੇ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਵੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਵਾਸੀ ਸਨ। ਨਾਲ ਹੀ ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਕਿ ਭਗਤ ਸਿੰਘ ਅੱਜ ਵੀ ਸਾਡੇ ਵਿਚਕਾਰ ਹੀ ਹਨ ਕਿਉਂਕਿ ਉਨ੍ਹਾਂ ਦੀ ਸੋਚ ਅੱਜ ਵੀ ਜਿਉਂਦੀ ਹੈ ਜਿਸ ਉੱਤੇ ਅਸੀਂ ਹਰ ਰੋਜ਼ ਮਾਣ ਕਰਦੇ ਹਾਂ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਕਰਮਜੀਤ ਸਿੰਘ ਜੀ ਨੇ ਅੱਜ ਦੇ ਦਿਨ ਨੂੰ ਵਿਸ਼ੇਸ ਦਿਨ ਦੱਸਦਿਆਂ ਹੋਇਆ ਇਸ ਗੱਲ ਦੇ ਚੱਲਣ ਦਾ ਜ਼ੋਰ ਦਿੱਤਾ ਕਿ ਸ੍ਰ: ਭਗਤ ਸਿੰਘ ਦੀ ਜੀਵਨ-ਘਾਲਣਾ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਹੈ ਤਾਂ ਕਿ ਅਸੀਂ ਵੀ ਸਮਾਜ ਦੀ ਭਲਾਈ ਦੇ ਲਈ ਕਾਰਜ ਕਰ ਸਕੀਏ। ਅਖੀਰ ਦੇ ਵਿਚ ਇਸ ਦਿਹਾੜ੍ਹੇ ਨੂੰ ਸਮਰਪਿਤ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਧਰਮ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਧੰਨਵਾਦੀ ਸ਼ਬਦਾਂ ਨਾਲ ਸੈਮੀਨਾਰ ਦੀ ਸਮਾਪਤੀ ਕੀਤੀ। 

LEAVE A REPLY

Please enter your comment!
Please enter your name here