ਵਿਧਾਇਕ ਰਾਣਾ ਰਣਜੀਤ ਵੱਲੋਂ ਕੀਤੀ ਜਾ ਰਹੀ ਕਣਕ ਦੀ ਸ਼ਰੇਆਮ ਚੋਰੀ ਖਿਲਾਫ ਸੀਐੱਮ ਦੇ ਐਂਟੀ ਕੁਰੱਪਸ਼ਨ ਹੈਲਪ ਲਾਈਨ ਤੇ ਸ਼ਿਕਾਇਤ ਦਰਜ਼

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਵਿਧਾਨ ਸਭਾ ਹਲਕਾ ਭੁਲੱਥ ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਣ ਵਾਲੇ ਰਾਣਾ ਰਣਜੀਤ ਸਿੰਘ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਉੱਪਰ ਸ਼ਿਕਾਇਤ ਦਰਜ ਕਰਵਾਕੇ ਉਸ ਦੇ ਖਿਲਾਫ ਸਰਕਾਰੀ ਕਣਕ ਚੋਰੀ ਕਰਨ ਦਾ ਮੁਕੱਦਮਾ ਦਰਜ਼ ਕਰਨ ਅਤੇ ਸਖਤ ਤੋਂ ਸਖਤ ਕਾਰਵਾਈ ਵਾਸਤੇ ਆਖਿਆ। ਇੱਕ ਪੈ੍ਸ ਨੋਟ ਜਾਰੀ ਕਰਦਿਆਂ ਵਿਧਾਇਕ ਖਹਿਰਾ ਨੇ ਆਖਿਆ ਕਿ ਬੀਤੇ ਲੰਮੇ ਅਰਸੇ ਤੋਂ ਭੁਲੱਥ ਇਲਾਕੇ ਦੀਆਂ ਮੰਡੀਆਂ ਦੀ ਕਣਕ ਦੀ ਢੋਆ ਧੁਆਈ ਦਾ ਟੈਂਡਰ ਰਾਣਾ ਰਣਜੀਤ ਦੇ ਕੋਲ ਹੈ ਅਤੇ ਅਕਸਰ ਹੀ ਉਸ ਦੇ ਟਰੱਕਾਂ ਵਿੱਚੋਂ ਕਣਕ ਚੋਰੀ ਹੁੰਦੀ ਰਹੀ ਹੈ। ਇਸੇ ਤਰਾਂ ਹੀ ਪਿਛਲੇ ਦਿਨੀ ਉਸਦੇ ਟਰੱਕ ਆਰ ਜੇ 14 ਜੀਸੀ 4088 ਵਿੱਚੋਂ ਸਰਕਾਰੀ ਕਣਕ ਚੋਰੀ ਕੀਤੇ ਜਾਣ ਦੀ ਵੀਡੀਉ ਵਾਇਰਲ ਹੋਈ ਸੀ ਜਿਸਨੂੰ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤਾ ਅਤੇ ਹੁਣ ਇਸਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਤੇ ਵੀ ਕਰ ਦਿੱਤੀ ਗਈ ਹੈ। ਸ਼ਿਕਾਇਤ ਅਨੁਸਾਰ ਖਹਿਰਾ ਨੇ ਕਿਹਾ ਹੈ ਕਿ ਇਹ ਕੋਈ ਪਹਿਲਾਂ ਮੋਕਾ ਨਹੀਂ ਜਦ ਉਕਤ ਆਪ ਆਗੂ ਵੱਲੋਂ ਅਜਿਹੀ ਗੈਰਕਾਨੂੰਨੀ ਗਤੀਵਿਧੀ ਕੀਤੀ ਗਈ ਹੋਵੇ। ਪਿਛਲੇ

Advertisements

2021 ਦੇ ਕਣਕ ਸੀਜਨ ਦੋਰਾਨ ਵੀ ਇਸ ਆਪ ਆਗੂ ਦੀ ਫਰਮ ਨੂੰ ਡੀ.ਐਫ.ਐਸ.ਸੀ ਕਪੂਰਥਲਾ ਵੱਲੋਂ ਬਲੈਕ ਲਿਸਟ ਕਰ ਦਿੱਤਾ ਗਿਆ ਸੀ। ਖਹਿਰਾ ਨੇ ਕਿਹਾ ਕਿ ਇੱਕ ਪਾਸੇ ਆਪ ਸਰਕਾਰ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਬੜੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਉਹ ਆਪਣੀ ਪਾਰਟੀ ਦੇ ਇੱਕ ਠੱਗੀ ਅਤੇ ਚੋਰੀ ਕਰਨ ਵਾਲੇ ਆਗੂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੋਈ ਐਕਸ਼ਨ ਲੈਣ ਦੀ ਹਿੰਮਤ ਰੱਖਦੇ ਹਨ? ਖਹਿਰਾ ਨੇ ਕਿਹਾ ਕਿ ਜੇਕਰ ਉਹ ਕੋਈ ਕਾਰਵਾਈ ਨਹੀਂ ਕਰਦੇ ਤਾਂ ਭਗਵੰਤ ਮਾਨ ਵੱਲੋਂ ਪ੍ਰਚਾਰੇ ਗਏ ਬਦਲਾੳ ਦੇ ਨਾਅਰੇ ਦੀ ਮੁਕੰਮਲ ਫੂੰਕ ਨਿਕਲ ਜਾਵੇਗੀ ਅਤੇ ਸਾਬਿਤ ਹੋ ਜਾਵੇਗਾ ਕਿ ਇਹ ਪੁਰਾਣੀ ਰਵਾਇਤੀ ਪਾਰਟੀਆਂ ਨਾਲੋਂ ਵੀ ਇੱਕ ਕਦਮ ਅੱਗੇ ਚੱਲ ਕੇ ਭ੍ਰਿਸ਼ਟ ਆਗੂਆਂ ਦੀ ਹਿਫਾਜਤ ਕਰ ਰਹੇ ਹਨ। ਖਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰਾਂ ਸਰਕਾਰੀ ਕਣਕ ਚੋਰੀ ਕਰਕੇ ਖਜਾਨੇ ਨੂੰ ਖੋਰਾ ਲਗਾਉਣ ਵਾਲੇ ਅਜਿਹੇ ਦਾਗੀ ਠੱਗ ਆਗੂਆਂ ਅਤੇ ਉਸ ਦੇ ਗਿਰੋਹ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਭਵਿੱਖ ਵਿੱਚ ਕੋਈ ਵੀ ਅਪਰਾਧੀ ਕਿਸਮ ਦਾ ਵਿਅਕਤੀ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਹਿੰਮਤ ਨਾ ਕਰ ਸਕੇ।

LEAVE A REPLY

Please enter your comment!
Please enter your name here