ਵਾਰਡ ਨੰਬਰ 1 ਦੇ ਕੌਂਸਲਰ ਵੀਨਾ ਸਲਵਾਨ ਨੇ ਖ਼ਸਤਾ ਹਾਲ ਹੋਈ ਪੁਲੀ ਦੀ ਮੁਰੰਮਤ ਦਾ ਕਰਵਾਇਆ ਕੰਮ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕਪੂਰਥਲਾ ਦੇ ਸ਼ਾਲੀਮਾਰ ਐਵੇਨਿਊ ਵਿਖੇ ਜਾਂਦੀ ਮੁੱਖ ਸੜਕ ਤੇ ਮੌਜੂਦ ਪੁੱਲੀ ਦੀ ਹਾਲਤ ਕਾਫੀ ਦਿਨਾਂ ਤੋਂ ਖ਼ਸਤਾਹਾਲ ਚੱਲ ਰਹੀ ਸੀ ਜਿਸ ਸੰਬੰਧੀ ਸ਼ਾਲੀਮਾਰ ਐਵੇਨਿਊ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ,ਸਰਦਾਰੀ ਲਾਲ ਸ਼ਰਮਾ ਤੇ ਹੋਰ ਅਹੁਦੇਦਾਰਾਂ ਤੇ ਮੇਬਰਾਂ ਨੇ ਪੁਲੀ ਦੀ ਖਸਤਾਹਾਲ ਨੂੰ ਠੀਕ ਕਰਵਾਉਣ ਲਈ ਇਲਾਕੇ ਦੇ ਕੌਂਸਲਰ ਵੀਨਾ ਸਲਵਾਨ ਨੂੰ ਬੇਨਤੀ ਕੀਤੀ ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਵਾਰਡ ਨੰਬਰ 1 ਦੇ ਕੌਂਸਲਰ ਵੀਨਾ ਸਲਵਾਨ ਨੇ ਵੀਰਵਾਰ ਦੀ ਸਵੇਰ ਨੂੰ ਨਗਰ ਨਿਗਮ ਤੋਂ ਕਰਮਚਾਰੀ ਬੁਲਾਕੇ ਖ਼ਸਤਾਹਾਲ ਹੋਈ ਪੁੱਲੀ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾ ਦਿੱਤਾ।

Advertisements

ਜਿਸਤੇ ਇਲਾਕਾ ਨਿਵਾਸੀਆਂ ਨੇ ਸੁਖ ਦਾ ਸਾਹ ਲਿਆ ਤੇ ਕੌਂਸਲਰ ਵੀਨਾ ਸਲਵਾਨ ਤੇ ਦੀਪਕ ਸਲਵਾਨ ਦਾ ਧੰਨਵਾਦ ਪ੍ਰਗਟ ਕੀਤਾ ਜਿਕਰਯੋਗ ਹੈ ਇਸ ਰਸਤੇ ਤੋਂ ਸ਼ਾਲੀਮਾਰ ਐਵੇਨਿਊ, ਬ੍ਰਹਮਕੁੰਡ ਏਰੀਆ ,ਜਲੰਧਰੀਆਂ ਦੀ ਕਲੋਨੀ, ਕਮਾਂਡੋ ਕਾਲੋਨੀ ਆਦਿ ਰਿਹਾਇਸ਼ੀ ਖੇਤਰਾਂ ਨੂੰ ਰੋਜਾਨਾ ਵੱਡੀ ਗਿਣਤੀ ਵਿਚ ਆਬਾਦੀ ਪੈਦਲ, ਦੋਪਹੀਆ ਤੇ ਚਾਰਪਾਹੀਆਂ ਵਾਹਨਾਂ ਤੋਂ ਗੁਜਰਦੀ ਹੈ ਪੁੱਲੀ ਦੀ ਖਸਤਾਹਲਤ ਹੋਣ ਕਰਕੇ ਇਨ੍ਹਾਂ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾਂ ਕਰਨਾ ਪੈਂਦਾ ਸੀ । ਜਿਸਦੀ ਮੁਰੰਮਤ ਹੋਣ ਨਾਲ ਲੋਕਾਂ ਨੂੰ ਸੁਖ ਦਾ ਅਹਿਸਾਸ ਹੋਵੇਗਾ ਇਸ ਮੌਕੇ ਸਰਦਾਰੀ ਲਾਲ ਸ਼ਰਮਾ,ਮਾਸਟਰ ਨਰੇਸ਼ ਕੁਮਾਰ,ਵਿਨੋਦ ਅੱਗਰਵਾਲ,ਨਿਤੀਨ ਅੱਗਰਵਾਲ, ਪਮ ਖੁਸ਼, ਅਮਨ ਬਜਾਜ, ਗੌਰਵ ਮੜੀਆ ,ਕਾਕਾ ਆਦਿ ਕਾਲੋਨੀ ਨਿਵਾਸੀ ਮੌਕੇ ਤੇ ਹਾਜ਼ਿਰ ਹੋਏ।

LEAVE A REPLY

Please enter your comment!
Please enter your name here