ਪੁਲਿਸ ਮੁਲਾਜ਼ਮ ਕੋਲ਼ੋਂ ਹਥਿਆਰ ਖੋਹ ਕੇ ਭੱਜਣ ਵਾਲੇ ਨੂੰ ਕੀਤਾ ਕਾਬੂ

ਗੁਰਦਾਸਪੁਰ(ਦ ਸਟੈਲਰ ਨਿਊਜ਼)। ਗੁਰਦਾਸਪੁਰ ਪੁਲਿਸ ਨੇ ਥਾਣਾ ਧਾਰੀਵਾਲ ਵਿੱਚੋਂ ਇਕ ਮੁਲਾਜ਼ਮ ਕੋਲ਼ੋਂ ਹਥਿਆਰ ਖੋਹ ਕੇ ਭੱਜੇ ਵਿਅਕਤੀ ਨੂੰ ਕੁਝ ਹੀ ਸਮੇਂ ਪਿੱਛੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਧਾਰੀਵਾਲ ਥਾਣੇ  ਵਿਖੇ ਪੀ.ਐਚ.ਜੀ. ਪ੍ਰਦੀਪ ਕੁਮਾਰ ਨੰਬਰ 114 ਸੰਤਰੀ ਡਿਊਟੀ ‘ਤੇ ਤਾਇਨਾਤ ਸੀ ਤਾਂ ਜਸਵਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਗੁਰਦਾਸਨੰਗਲ ਥਾਣਾ ਧਾਰੀਵਾਲ ਥਾਣੇ ਆਇਆ ਅਤੇ ਸੰਤਰੀ ਨੂੰ ਕਹਿਣ ਲੱਗਾ ਕਿ ਉਸ ਨੇ ਮੁਨਸ਼ੀ ਥਾਣਾ ਨੂੰ ਮਿਲਣਾ ਹੈ ਤੇ ਇੰਨਾਂ ਕਹਿ ਕੇ ਸੰਤਰੀ ਨੂੰ ਧਕਾ ਮਾਰ ਕੇ ਉਸ ਪਾਸੋਂ ਇੱਕ ਏ.ਐਲ.ਆਰ. ਰਾਈਫਲ ਖੋਹ ਕੇ ਉਸ ਵੱਲ ਸਿੱਧੀ ਕਰ ਦਿੱਤੀ ਤੇ ਕਾਰ ਵਿੱਚ ਬੈਠ ਕੇ ਸਮੇਤ ਰਾਈਫਲ ਮੈਗਜੀਨ ਕਾਰਤੂਸ ਲੈ ਕੇ ਫਰਾਰ ਹੋ ਗਿਆ ।

Advertisements

ਇਹ ਇਤਲਾਹ ਬਾਰੇ ਤੁਰੰਤ ਕੰਟਰੌਲ ਰੂਮ ਤੇ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਨੂੰ ਸੂਚਿਤ ਕੀਤਾ ਗਿਆ । ਜਿਹਨ੍ਹਾਂ ਵੱਲੋਂ ਸ੍ਰੀ ਪ੍ਰਿਥੀਪਾਲ ਸਿੰਘ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ , ਗੁਰਦਾਸਪੁਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਈਆਂ । ਗਠਿਤ ਕੀਤੀਆਂ ਗਈਆਂ ਸਪੈਸ਼ਲ ਟੀਮਾਂ ਵੱਲੋਂ ਟੈਕਨੀਕਲ ਸਪੋਟ ਲੈ ਕੇ ਤੁਰੰਤ ਨਾਕਾਬੰਦੀ ਕਰਵਾਈ ਗਈ ਤਾਂ ਪਿੰਡ ਕੋਟ ਧੰਦਲ ਦੀ ਬਹਿਕ ਦੀ ਘੇਰਾਬੰਦੀ ਕਰਕੇ ਸ੍ਰੀ ਸੁਖਵਿੰਦਰ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਧਾਰੀਵਾਲ ਅਤੇ ਸ੍ਰੀ ਸੁਖਪਾਲ ਸਿੰਘ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਗੁਰਦਾਸਪੁਰ ਵੱਲੋਂ ਜਸਵਿੰਦਰ ਸਿੰਘ ਨੂੰ ਆਤਮ ਸਮਰਪਨ ਕਰਨ ਬਾਰੇ ਅਪੀਲ ਕੀਤੀ ਗਈ ਤੇ ਬੜੀ ਸੰਜਮਤਾ ਤੇ ਹਮਦਰਦੀ ਨਾਲ ਸਮਝਾਇਆ ਗਿਆ । ਜਿਸ ਨੇ ਪੁਲਿਸ ਅੱਗੇ ਆਤਮ ਸਮਰਪਨ ਕਰ ਦਿੱਤਾ । ਜਿਸ ਦੇ ਖਿਲਾਫ਼ ਥਾਣਾ ਧਾਰੀਵਾਲ ਵਿਖੇ ਮੁਕੱਦਮਾਂ ਨੰਬਰ 134 ਮਿਤੀ 03-10-2022 ਜੁਰਮ 392, 307, 353,186 ਭ:ਦ: ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਵਿੱਚ ਦੋਸ਼ੀ ਜਸਵਿੰਦਰ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ ਖੋਹੀ ਹੋਈ ਰਾਈਫਲ ਬ੍ਰਾਮਦ ਕੀਤੀ ਜਾ ਚੁੱਕੀ ਹੈ ।

ਦੋਰਾਨੇ ਜਾਂਚ ਇਹ ਪਾਇਆ ਗਿਆ ਕਿ ਦੋਸ਼ੀ ਜਸਵਿੰਦਰ ਸਿੰਘ ਵੱਲੋਂ ਇੱਕ ਦਰਖਾਸਤ ਥਾਣਾ ਦਿੱਤੀ ਗਈ ਸੀ। ਜਿਸ ਦੀ ਪੜਤਾਲ  ਕੀਤੀ ਜਾ ਰਹੀਂ ਹੈ । ਪੜਤਾਲ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here