ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਅਹੀਰ ਵਲੋਂ ਕੀਤੀ ਗਈ ਵਿਸ਼ੇਸ਼ ਜਾਣ-ਪਹਿਚਾਣ ਬੈਠਕ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹੇ  ਦੀਆਂ  ਵੱਖ-ਵੱਖ ਸਿਹਤ ਸੰਸਥਾਂਵਾਂ ਤੋਂ ਆਏ ਨਵੇਂ ਸੀ.ਐਚ.ੳਜ਼ ਨਾਲ ਸਹਾਇਕ ਸਿਵਲ ਸਰਜਨ ਡਾ.ਪਵਨ ਕਮੁਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਸੁਨੀਲ ਅਹੀਰ ਵਲੋਂ ਵਿਸ਼ੇਸ਼ ਜਾਣ-ਪਹਿਚਾਣ ਬੈਠਕ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਅਸੀਫ, ਰਜਿੰਦਰ ਕੁਮਾਰ ਸੀਨੀਅਰ ਟਰੀਟਮੈਂਟ ਸੁਪਵਾਇਜ਼ਰ (IHCI Program) ਆਦਿ ਹਾਜ਼ਰ ਸਨ । ਡਾ.ਸੁਨੀਰ ਅਹੀਰ ਵਲੋਂ ਨਵੇਂ ਸੀ.ਐਚ.ੳਜ਼ ਦਾ ਸਿਹਤ ਵਿਭਾਗ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਉਨਾਂ ਦੀ ਤੈਨਾਤੀ ਤੰਦਰੁਸਤ ਪੰਜਾਬ ਸਿਹਤ ਕੇਂਦਰਾ ਵਿਖੇ ਆਮ ਲੋਕਾਂ ਨੂੰ ਮਿਆਰੀ ਅਤੇ ਵੱਧੀਆ ਸਿਹਤ ਸਹੂਲਤਾਂ ਦੇਣ ਦੇ ਮਕੱਸਦ ਨਾਲ ਕੀਤੀ ਗਈ ਹੈ ਤੇ ਉਨਾਂ ਨੂੰ ਸਿਹਤ ਸੰਬਧੀ ਆਮ ਲੋਕਾਂ ਦੀ ਸੇਵਾ ਕਰਨ ਦਾ ਇੱਕ ਵਧੀਆ ਮੌਕਾ ਪ੍ਰਾਪਤ ਹੋਇਆ ਹੈ ਜਿਸ ਨਾਲ ਉਹ ਸਿਹਤ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਸਕਦੇ ਹਨ। 

Advertisements

ਸੀ.ਐਚ.ੳਜ਼ ਨੂੰ ਆਪਣੇ ਫਰਜ਼ ਅਤੇ ਜਿੰਮੇਵਾਰੀਆਂ ਤੋਂ ਜਾਣੂ ਕਰਵਾਉਂਦੇ ਹੋਏ ਡਾ.ਅਹੀਰ ਨੇ ਕਿਹਾ ਕਿ ਉਹ ਆਪਣੀ ਡਿਉਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਤਾਂ ਕਿ ਲੋਕਾਂ ਨੂੰ ਸਿਹਤ ਸੰਬਧੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਸਿਹਤ ਵਿਭਾਗ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ  ਵੱਖ ਵੱਖ ਸਿਹਤ ਸੰਬਧੀ ਸਕੀਮਾਂ/ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ਤੱਕ ਪੁੰਚਾਇਆ ਜਾ ਸਕੇ।ਉਨਾਂ ਐਮ.ਸੀ.ਐਚ, ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਟੀਕਾਕਰਨ, ਮੈਂਟਲ ਹੈਲਥ, ਸੰਚਾਰਿਤ ਅਤੇ ਗੈਰ-ਸੰਚਾਰਿਤ ਬੀਮਾਰੀਆਂ, ਹਾਈਪਰਟੈਨਸ਼ਨ, ਬਲੱਡ ਪ੍ਰੈਸ਼ਰ,ਸ਼ੂਗਰ, ਕੈਂਸਰ, ਵੈਕਟਰ ਬੌਰਨ ਡਜ਼ੀਜ਼ਜ਼, ਨਸ਼ੇ ਆਦਿ ਸੰਬਧੀ ਬਾਰੇ ਪੀ.ਪੀ.ਟੀ ਰਾਹੀ ਵਿਸਥਾਰਪੂਰਕ ਜਾਣਕਾਰੀ ਦਿੱਤੀ । ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਵੱਲੋਂ ਕੋਵਿਡ ਵੈਕਸੀਨੈਸ਼ਨ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨਵੇਂ ਸੀ.ਐਚ.ੳਜ਼ ਨੂੰ ਇਸ ਵਿੱਚ ਹੋਰ ਤੇਜ਼ੀ ਲਿਆਉਣ ਲਈ ਪੂਰਾ ਸਾਥ ਦੇਣ ਲਈ ਕਿਹਾ। ਬੈਠਕ ਦੇ ਅਖੀਰ ਵਿੱਚ ਸ਼੍ਰੀ ਰਜਿੰਦਰ ਕੁਮਾਰ ਵਲੋਂ (India Hypertension Control Initiative Program (IHCI) ਬਾਰੇ ਨਵੇਂ ਸੀ.ਐਚ.ੳਜ਼  ਨੂੰ ਜਾਣੂ ਕਰਵਾਇਆ ਗਿਆ ।

LEAVE A REPLY

Please enter your comment!
Please enter your name here