ਜਰਨਲਿਸਟ ਪ੍ਰੈਸ ਕਲੱਬ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ ਦੀ ਅਗਵਾਈ ਵਿੱਚ ਡੀਐਸਪੀ ਨੂੰ ਮਿਲਿਆ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭੁਲੱਥ ਦੇ  ਡੀਐਸਪੀ ਸੁਖਨਿੰਦਰ ਸਿੰਘ ਕੈਰੋਂ ਨੂੰ ਜਰਨਲਿਸਟ ਪ੍ਰੈਸ  ਜ਼ਿਲ੍ਹਾ ਕਪੂਰਥਲਾ ਦੇ ਸਮੂਹ ਪੱਤਰਕਾਰ ਭਾਈਚਾਰਾ ਦਾ ਵਫਦ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ  ਦੀ ਅਗਵਾਈ ਹੇਠ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਲਿਆ । ਜੋ ਕਿ ਪਿਛਲੇ ਦਿਨੀ ਪੱਤਰਕਾਰ ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਤੇ ਪਰਿਵਾਰ ਸਮੇਤ ਪੰਜਾਬ ਪੁਲਿਸ ਦੁਆਰਾ ਨਜਾਇਜ਼ ਪਰਚੇ ਦਰਜ ਕੀਤੇ ਗਏ ਸਨ। ਜਿਸ ਦੇ ਸਬੰਧ ਵਿੱਚ ਪਹਿਲਾਂ ਵੀ ਮਾਣਯੋਗ ਐਸ ਐਸ ਪੀ ਕਪੂਰਥਲਾ ਨੂੰ ਮਿਲ ਕੇ ਪੱਤਰਕਾਰ ਸਾਥੀਆਂ ਤੇ ਹੋਏ ਨਜਾਇਜ਼ ਪਰਚਿਆਂ ਨੂੰ ਕੈਂਸਲ ਕਰਵਾਉਂਣ ਸਬੰਧੀ ਮਿਲ਼ੇ ਸਨ।

Advertisements

ਤੇ ਡੀ ਐਸ ਪੀ ਭੁਲੱਥ ਨੇ  ਪੱਤਰਕਾਰ ਸਾਥੀਆਂ ਦੇ ਵਫ਼ਦ  ਨੂੰ ਭਰੋਸਾ ਦਿਵਾਇਆ ਸੀ ਕਿ ਜਦੋਂ ਪੱਤਰਕਾਰ ਸਾਥੀਆਂ ਤੇ ਪਰਚੇ ਦਰਜ ਕੀਤੇ ਗਏ ਸਨ ਉਨ੍ਹਾਂ ਨੂੰ ਜਲਦ ਇੰਵੇਸਟੀਗੇਸਨ ਕਰਕੇ ਨਜਾਇਜ਼ ਪਰਚੇ ਖ਼ਾਰਜ ਕੀਤੇ ਜਾਣਗੇ। ਪਰ ਅਜੇ ਤੱਕ ਕੋਈ ਵੀ ਇੰਨਸਾਨਫ ਨਹੀਂ ਮਿਲਿਆ।ਇਸ ਲਈ ਸਮੂਹ ਪੱਤਰਕਾਰ ਭਾਈਚਾਰੇ ਦੇ ਦਿਲਾਂ ਵਿੱਚ ਰੋਸ ਪਾਇਆ ਜਾ ਰਿਹਾ। ਪ੍ਰੀਤ ਸੰਗੋਜਲਾ ਨੇ ਕਿਹਾ ਕਿ ਜੇਕਰ ਇਹ ਨਜਾਇਜ਼ ਪਰਚੇ ਰੱਦ ਨਾ ਕੀਤੇ ਤਾਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਵਾਰ ਧਰਨੇ ਲਗਾਏ ਜਾਣਗੇ। ਜਿਸ ਦੀ ਜ਼ਿੰਮੇਵਾਰੀ ਮੋਜੂਦਾ ਪੁਲਿਸ ਪ੍ਰਸ਼ਾਸਨ ਤੇ ਮੋਜੂਦਾ ਸਰਕਾਰ ਦੀ ਹੋਵੇਗੀ ।ਇਸ ਮੋਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਤਰਲੋਚਨ ਸਿੰਘ ਚਾਹਲ, ਅਵਤਾਰ ਸਿੰਘ ਗਿੱਲ ਚੀਫ਼ ਐਡੀਟਰ ਜਾਗ੍ਰਤੀ ਹੈੱਡਲਾਇਨ, ਪੱਤਰਕਾਰ ਤੇਜਿੰਦਰ ਸਿੰਘ, ਸੁਰਜੀਤ ਸਿੰਘ ਗੋਰਾ ਪੱਤਰਕਾਰ, ਹਰਮਿੰਦਰ ਸਿੰਘ ਔਜਲਾ, ਰਾਕੇਸ਼ ਪੁੰਜ ਪੱਤਰਕਾਰ, ਹਰਮੇਸ਼ ਦੱਤ ਪੱਤਰਕਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here