ਜਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਨੇ ਕਿੱਤਾ ਪ੍ਰਦਰਸ਼ਨੀ ਅਤੇ ਸਵੈ ਰੋਜ਼ਗਾਰ ਲੋਨ ਮੇਲਾ ਸਫਲਤਾ ਪੂਰਵਕ ਲਗਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲ੍ਹਾ ਰੋਜ਼ਗਾਰ ਦਫਤਰ ਹੁਸ਼ਿਆਰਪੁਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਦੀ ਅਗਵਾਈ ਹੇਠ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨ ਲੜਕੇ ਅਤੇ ਲੜਕੀਆਂ ਲਈ ਅੱਜ ਇੱਕ ਵਿਸ਼ੇਸ਼ ਸਵੈ-ਰੋਜ਼ਗਾਰ ਕੈਂਪ ਅਤੇ ਕਿੱਤਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਕਿੱਤਾ ਪ੍ਰਦਰਸ਼ਨੀ ਵਿੱਚ ਵੱਖ—ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਚਲਾਏ ਜਾ ਰਹੇ ਨਵੇਂ—ਨਵੇਂ ਤਕਨੀਕੀ ਕੋਰਸਾਂ ਬਾਰੇ ਅਤੇ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਦਫਤਰ ਵਿਖੇ ਇਕੱਤਰ ਕੀਤੇ ਗਏ ਵੱਖ—ਵੱਖ ਵਿਭਾਗਾਂ ਦੀਆਂ ਸਕੀਮਾਂ ਦੇ ਲਿਟਰੇਚਰ, ਪੰਫਲੇਟਸ ਅਤੇ ਲੀਫਲੈੱਟਸ ਆਦਿ ਬਾਰੇ ਕਿੱਤਾ ਪ੍ਰਦਰਸ਼ਨੀ ਕੀਤੀ ਗਈ। 

Advertisements

ਇਨ੍ਹਾਂ ਵਿਭਾਗਾਂ ਵੱਲੋਂ ਇਸ ਸਵੈ-ਰੋਜ਼ਗਾਰ ਕੈਂਪ ਵਿੱਚ ਦਫਤਰ ਦੀ ਮੋਬਾਇਲ ਐਪ ਤੇ ਸਵੈ-ਰੋਜ਼ਗਾਰ ਲਈ ਜਿਨ੍ਹਾਂ ਪਾ੍ਰਰਥੀਆਂ ਨੇ ਅਪਲਾਈ ਕੀਤਾ ਸੀ, ਉਨ੍ਹਾਂ ਸਾਰੇ ਪ੍ਰਾਰਥੀਆਂ ਨੂੰ ਫੋਨ ਰਾਹੀਂ ਅਤੇ ਬਲਕ ਮੈਸੇਜ ਰਾਹੀਂ ਦਫਤਰ ਵਿਖੇ ਬੁਲਾਇਆ ਗਿਆ। ਇਸ ਤੋਂ ਇਲਾਵਾ ਦਫਤਰ ਵਿਖੇ ਰਜਿਸਟਰਡ ਪ੍ਰਾਰਥੀਆਂ ਨੂੰ ਮੈਸਜ ਕਰਕੇ ਅਤੇ ਵੱਟਸਐਪ ਗਰੁੱਪਾਂ ਰਾਹੀਂ ਇਸ ਸਵੈ-ਰੋਜ਼ਗਾਰ ਕੈਂਪ ਵਿੱਚ ਭਾਗ ਲੈਣ ਲਈ ਸੂਚਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਰੋਜ਼ਾਗਰ ਅਫਸਰ ਸ਼੍ਰੀ ਗੁਰਮੇਲ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ—ਵੱਖ ਲੋਨ ਏਜੰਸੀਆਂ ਜਿਲ੍ਹਾ ਉਦਯੋਗ ਕੇਂਦਰ, ਲੀਡ ਬੈਂਕ ਮੈਨਜੇਰ, ਬੈਕਫਿੰਕੋ, ਪੰਜਾਬ ਐਸ ਸੀ  ਕਾਰਪੋਰੇਸ਼ਨ, ਡੇਅਰੀ ਵਿਕਾਸ, ਆਰ ਸੇਟੀ  (ਸ਼ਟਨ), ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਪੰਜਾਬ ਸਕਿੱਲ ਡਿਵੈੱਲਪਮੈਂਟ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਇਸ ਕੈਂਪ ਵਿੱਚ ਸ਼ਾਮਲ ਹੋਏ ਪ੍ਰਾਰਥੀਆਂ ਨੂੰ ਆਪਣੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਮੀਦਵਾਰਾਂ ਦੇ ਲੋਨ ਫਾਰਮ ਭਰਨ ਬਾਰੇ ਵੀ ਦੱਸਿਆ ਗਿਆ, ਇਨ੍ਹਾਂ ਵਿਭਾਗਾਂ ਵੱਲੋਂ ਦਫਤਰ ਵਿਖੇ ਹਾਜ਼ਰ ਹੋਏ ਸਾਰੇ ਪ੍ਰਾਰਥੀਆਂ ਦੇ ਜਰੂਰੀ ਮੁਢਲੇ ਦਸਤਾਵੇਜ਼ ਦੇਖੇ ਗਏ ਅਤੇ ਯੋਗ ਚਾਹਵਾਨ ਉਮੀਦਵਾਰਾਂ ਦੇ ਫਾਰਮ ਅਪਲਾਈ ਕੀਤੇ ਗਏ।ਪ੍ਰਾਰਥੀਆਂ ਨੂੰ ਲੋਨ ਦੇ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ।

LEAVE A REPLY

Please enter your comment!
Please enter your name here