ਮਿਸ ਏਕਤਾ ਉੱਪਲ ਦੀ ਰਹਿਨੁਮਾਈ ਹੇਠ ਹਜ਼ਾਰਾ ਸਿੰਘ ਵਾਲਾ ਸਕੂਲ ਵਿਖੇ ਵਿਸ਼ਵ ਮੈਂਟਲ ਹੈਲਥ ਡੇਅ ਮਨਾਇਆ

????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਅੱਜ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ.ਐੱਸ. ਨਗਰ ਜੀਆਂ ਦੇ ਹੁਕਮਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੀਰਇੰਦਰ ਅਗਰਵਾਲ ਜੀਆਂ ਦੀ ਰਹਿਨੁਮਾਈ ਹੇਠ ਮਿਸ ਏਕਤਾ ਉੱਪਲ ਜੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਵਿਸ਼ਵ ਮੈਂਟਲ ਹੈਲਥ ਡੇਅ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਮੈਡਮ ਅਤੇ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ। ਇਸ ਮੌਕੇ ਜੱਜ ਸਾਹਿਬ ਨੇ ਆਪ ਸਕੂਲ ਵਿੱਚ ਜਾ ਕੇ ਇਸ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜੱਜ ਸਾਹਿਬ ਨੇ ਅੱਜ ਕੱਲ੍ਹ ਦੀ ਤੇਜ਼ ਤਫਤਾਰ ਜ਼ਿੰਦਗੀ ਵਿੱਚ ਵਧ ਰਹੇ ਮਾਨਸਿਕ ਤਣਾਅ ਬਾਰੇ ਵਿਸਥਾਰ ਸਹਿਤ ਦੱਸਿਆ ।ਇਹ ਤਣਾਅ ਕਿਵੇਂ ਬਣਦਾ ਹੈ ਇਸ ਤੇ ਉਤਪੰਨ ਹੋਣ ਦੇ ਕਾਰਨ ਅਤੇ ਇਸ ਤੋਂ ਬਚਾਅ ਅਤੇ ਇਸ ਤੋਂ ਬਾਹਰ ਆਉਣ ਬਾਰੇ ਵੀ ਜੱਜ ਸਾਹਿਬ ਨੇ ਵਿਸਥਾਰ ਪੂਰਵਕ ਚਾਨਣਾ ਪਾਇਆ।

Advertisements

ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਦੱਸਿਆ ਕਿ ਇਸ ਸਕੂਲ ਵਿਖੇ ਬਣੇ ਲੀਗਲ ਲਿਟਰੇਸੀ ਕਲੱਬ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਇਸ ਕਲੱਬ ਦਾ ਹਿੱਸਾ ਬਣਕੇ ਬੱਚਿਆਂ ਨੂੰ ਆਪਣੇ ਅੰਦਰ ਛੁਪੀਆਂ ਹੋਈਆਂ ਹੋਰ ਪ੍ਰਤੀਭਾਵਾਂ ਨੂੰ ਉਭਾਰਨ ਬਾਰੇ ਵੀ ਦੱਸਿਆ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਆਪਣੇ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਮੁਫ਼ਤ ਕਾਨੂੰਨੀ ਸੇਵਾਵਾਂ, ਵਿਕਟਮ ਕੰਪਨਸੇਸ਼ਨ, ਮਿਡੀਏਸ਼ਨ ਸੈਂਟਰ, ਫਰੰਟ ਆਫਿਸ ਅਤੇ ਮਾਨਯੋਗ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਬਾਰੇ ਵਿਸਥਾਰ ਸਹਿਤ ਦੱਸਿਆ । ਇਸ ਦੇ ਨਾਲ ਜੱਜ ਸਾਹਿਬ ਨੇ ਅੱਗੇ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ ਮਿਤੀ 12.11.2022 ਬਾਰੇ ਵੀ ਵਿਸਥਾਰ ਸਹਿਤ ਦੱਸਿਆ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਸਕੂਲ ਸਟਾਫ ਦੁਆਰਾ ਪ੍ਰਦਰਸ਼ਿਤ ਕੀਤੇ ਲੀਗਲ ਲਿਟਰੇਸੀ ਵਿਦਿਆਰਥੀਆਂ ਦੁਆਰਾ ਬਣਾਏ ਗਏ ਚਾਰਟ ਵੀ ਦਿਖਾਏ ਗਏ । ਜਿਸ ਨੂੰ ਦੇਖ ਕੇ ਜੱਜ ਸਾਹਿਬ ਬਹੁਤ ਪ੍ਰਭਾਵਿਤ ਹੋਏ । ਇਸ ਤੋਂ ਇਲਾਵਾ ਇਸ ਸਕੂਲ ਦੇ ਬੱਚਿਆਂ ਨੇ ਵੱਖ ਵੱਖ ਵਿਸ਼ਿਆਂ, ਕਵਿਤਾਵਾਂ ਅਤੇ ਯੋਗਾ ਵਿਸ਼ੇ ਤੇ ਹੋਰ ਗਤੀਵਿਧੀਆਂ ਦਾ ਜੱਜ ਸਾਹਿਬ ਸਾਹਮਣੇ ਪ੍ਰਦਸ਼ਨ ਕੀਤਾ ।

ਜਿਸ ਦੀ ਜੱਜ ਸਾਹਿਬ ਨੇ ਬਹੁਤ ਸ਼ਲਾਘਾ ਕੀਤੀ ਅਤੇ ਸਕੂਲ ਸਟਾਫ ਨੂੰ ਸਪੈਸ਼ਲ ਤੌਰ ਤੇ ਆਦੇਸ਼ ਦਿੱਤੇ ਕਿ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਹੋੋਰ ਨਿਖਾਰਿਆ ਜਾਵੇ ਤਾਂ ਜ਼ੋ ਇਨ੍ਹਾਂ ਬੱਚਿਆਂ ਨੂੰ ਸਟੇਟ ਲੈਵਲ ਤੇ ਸਨਮਾਨਿਤ ਕੀਤਾ ਜਾ ਸਕੇ । ਇਸ ਦੇ ਨਾਲ ਨਾਲ ਜੱਜ ਸਾਹਿਬ ਵੱਲੋਂ ਇਸ ਮਹੀਨੇ ਤੋਂ ਪਹਿਲਾਂ ਤਿਆਰ ਕੀਤੇ ਸ਼ਡਿਊਲ ਅਨੁਸਾਰ ਅੱਜ ਦਾ ਦਿਨ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਸਥਾਪਿਤ ਲੀਗਲ ਲਿਟਰੇਸੀ ਕਲੱਬਾਂ ਦੁਆਰਾ ਮਨਾਇਆ ਗਿਆ ਜਿਸ ਵਿੱਚ ਪੋਸਟਰ ਮੇਕਿੰਗ, ਸੁੰਦਰ ਲਿਖਾਈ, ਲੇਖ ਪ੍ਰਤੀਯੋਗਤਾ ਅਤੇ ਹੋਰ ਵੱਖ ਵੱਖ ਗਤੀਵਿਧੀਆਂ ਦੁਆਰਾ ਇਹ ਦਿਵਸ ਮਨਾਇਆ ਗਿਆ । ਅੰਤ ਵਿੱਚ ਸਕੂਲ ਸਟਾਫ ਅਤੇ ਇੰਚਾਰਜ ਪ੍ਰਿੰਸੀਪਲ ਮੈਡਮ ਵੱਲੋਂ ਜੱਜ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here