ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਇਕ ਵਿਅਕਤੀ ਕਾਬੂ

ਗੁਰਦਾਸਪੁਰ  ( ਦ ਸਟੈਲਰ ਨਿਊਜ਼)। ਮਾਨਯੋਗ  ਡਾਇਰੈਕਟਰ ਜਨਰਲ ਪੁਲਿਸ , ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ਼ ਸਖਤ ਰਵੱਈਆ ਅਖਤਿਆਰ ਕੀਤਾ ਗਿਆ ਹੈ ਅਤੇ ਇਕ ਨਰੋਆ ਸਮਾਜ ਸਿਰਜਣ ਵਿੱਚ ਪੁਲਿਸ ਦੀ ਅਹਿਮ ਭੂਮਿਕਾ ਨੂੰ ਵਚਨਬੱਧ ਕਰਨ ਦੌਰਾਨ ਨਿਰੰਤਰਤਾ ਸੁਹਿਰਦ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਆਮ ਜਨਤਾ ਸੁਖਦਾ ਅਨੁਭਵ ਕਰ ਸਕੇ । ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਅੰਤਰਗਤ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਸੀਨੀਅਰ ਕਪਤਾਨ ਪੁਲਿਸ , ਗੁਰਦਾਸਪੁਰ ਦੀ ਅਗਵਾਈ ਹੇਠ ਮਾੜੇ ਅਨਸਰਾ ਅਤੇ ਨਸ਼ਾ ਵੇਚਣ ਵਾਲੇ ਸਮੱਗਲਰਾ ਪਰ ਨਿਰਤੰਰ ਨਿਗਾਰਨੀ ਰੱਖ ਜਾ ਰਹੀ ਹੈ । ਇਸ ਮੁਹਿੰਮ ਤਹਿਤ ਪੁਲਿਸ ਥਾਣਾ ਤਿੱਬੜ ਵੱਲੋਂ ਮਿਤੀ 16 ਅਕਤੂਬਰ, 2022 ਨੂੰ ਸਾਜਨ ਮਸੀਹ ਪੁੱਤਰ ਹੀਰਾ ਮਸੀਹ ਵਾਸੀ ਸਲੀਮਪੁਰ ਅਰਾਈਆਂ ਨੂੰ ਕਾਬੂ ਕਰਕੇ ਉਸ ਪਾਸੋਂ 70 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਤੇ ਉਸ ਦੇ ਖਿਲਾਫ਼ ਮੁਕੱਦਮ ਨੰਬਰ 72 ਮਿਤੀ 16 ਅਕਤੂਬਰ, 2022 ਜੁਰਮ 22.16.85 ਐਨਡੀਪੀਐਸ ਐਕਟ ਥਾਣਾ ਤਿੱਬੜ ਦਰਜ ਕੀਤਾ ਗਿਆ ਹੈ ।

Advertisements

ਇਸੇ ਮੁਹਿੰਮ ਤਹਿਤ ਡਰੱਗ ਡਿਸਪੋਜਲ ਕਮੇਟੀ ਗੁਰਦਾਸਪੁਰ ਵੱਲੋਂ ਨਸ਼ੀਲੇ ਪਦਾਰਥਾਂ ਖਿਲਾਫ ਕੀਤੀ ਗਈ ਕਾਰਵਾਈ ਦੌਰਾਨ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਅਫੀਮ ਦੇ 07 ਮੁਕੱਦਮਿਆਂ ਦੇ ਮਾਲ ਦਾ ਨਿਪਟਾਰਾ ਕੀਤਾ ਗਿਆ , ਜਿਸ ਵਿੱਚ ਹੋਈ ਬ੍ਰਾਮਦਗੀ ਕੁੱਲ 940 ਮਿਲੀਗ੍ਰਾਮ ਅਫੀਮ ਨੂੰ ਗੋਰਮਿੰਟ ਅਫੀਮ ਫੈਕਟਰੀ ਗਾਜੀਪੁਰ , ਯੂ.ਪੀ. ਵਿਖੇ ਜਮਾ ਕਰਵਾਇਆ ਗਿਆ ਹੈ ।   ਇਸ ਦੌਰਾਨ ਇੰਚਾਰਜ ਪੀ.ਓ. ਸਟਾਫ਼ ਗੁਦਰਾਸਪੁਰ ਵੱਲੋਂ ਮਾੜੇ ਅਨਸਰਾਂ /ਸਮੱਗਲਰਾਂ ਸਬੰਧੀ ਮੁਸਤੈਦੀ ਨਾਲ ਕੀਤੀ ਜਾ ਰਹੀ ਭਾਲ ਦੌਰਾਨ ਮੁਕੱਦਮਾ ਨੰਬਰ 27 ਮਿਤੀ 21 ਮਾਰਚ , 2020 ਜੁਰਮ  21.61.85 ਐਨਡੀਪੀਐਸ ਐਕਟ ਥਾਣਾ ਕਲਾਨੋਰ ਵਿੱਚ ਮਿਤੀ 11 ਅਕਤੂਬਰ, 2022 ਨੂੰ 299 ਸੀਆਰਪੀਸੀ ਤਹਿਤ ਘੋਸ਼ਿਤ ਹੋਏ ਪੀ.ਓ. ਗੁਰਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਦਾਣਾ ਮੰਡੀ ਕਲਾਨੋਰ ਨੂੰ ਕਾਬੂ ਕਰਕੇ ਹਸਬ-ਜਾਬਤਾ ਅਨੁਸਾਰ ਸਬੰਧਿਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ।

LEAVE A REPLY

Please enter your comment!
Please enter your name here