ਸਿਵਲ ਸਰਜਨ ਵਲੋਂ ਐਸਐਮਓਜ਼ ਨਾਲ ਅਹਿਮ ਮੀਟਿੰਗ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆਂ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਜੀ ਦੀ ਅਗਵਾਈ ਹੇਠ ਅੱਜ ਜ਼ਿਲੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਰੂਟੀਨ ਟੀਕਾਕਰਨ ਅਤੇ ਨੈਸ਼ਨਲ ਪ੍ਰੋਗਰਾਮਾਂ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਰੀਵਿਊ ਮੀਟਿੰਗ ਵਿੱਚ ਬੱਚਿਆਂ ‘ਚ ਹੋਣ ਵਾਲੀ ਬੀਮਾਰੀ ਦੀ ਰੋਕਥਾਮ ਅਤੇ ਰੂਟੀਨ ਟੀਕਾਕਰਨ ਅਤੇ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਹੋਰ  ਸਿਹਤ ਸਕੀਮਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਖਸਰਾ, ਗਲਘੋਟੂ, ਪੋਲੀਓ ਅਤੇ ਟੈਟਨਸ ਆਦਿ ਵੈਕਸੀਨਪਰਵੈਟੇਬਲ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਦਾ ਟੀਕਾਕਰਨ ਪ੍ਰਭਾਵਸਾਲੀ ਢੰਗ ਨਾਲ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਸਬੰਧੀ ਵਿਚਾਰਾਂ ਹੋਈਆਂ।

Advertisements

ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਐਸ.ਐਮ.ਓਜ਼ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ 0 ਤੋ 5 ਸਾਲ ਤੱਕ ਦਾ ਬੱਚਾ ਵੈਕਸੀਨੇਸਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਲਮ ਏਰੀਆ, ਝੁੱਗੀ ਝੋਪੜੀਆਂ, ਭੱਠਿਆਂ, ਹਾਈਰਿਸਕ ਏਰੀਆ ਵਿਚ ਸਪੈਸ਼ਲ ਟੀਮਾਂ ਭੇਜ ਕੇ ਵੈਕਸੀਨੇਸਨ ਦੀ ਦਰ ਨੂੰ ਸਤਪ੍ਰਤੀਸ਼ਤ ਕਰਨਾ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਸਾਰੇ ਹੀ ਨੈਸ਼ਨਲ ਪ੍ਰੋਗਰਾਮਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਪ੍ਰਾਈਵੇਟ ਹਸਪਤਾਲਾਂ ਵਲੋਂ ਮੀਟਿੰਗ ‘ਚ ਸ਼ਿਰਕਤ ਕਰਨ ਪਹੁੰਚੇ ਆਈ.ਐਮ.ਏ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਰੈਕਟਿਸ ਕਰ ਰਹੇ ਪ੍ਰਾਈਵੇਟ ਪ੍ਰੈਕਟੀਸ਼ਨਰਜ਼ ਕੋਲ ਜੇਕਰ ਬੁਖਾਰ, ਸਰੀਰ ਦੇ ਲਾਲ ਦਾਣੇ ਨਿਕਲਣ, ਜਾ ਸਰੀਰ ਦੇ ਕਿਸੇ ਵੀ ਅੰਗ ਦੀ ਕਮਜ਼ੋਰੀ ਆਦਿ ਸਬੰਧੀ ਬਿਮਾਰੀ ਨਾਲ ਪੀੜਤ ਬੱਚੇ ਇਲਾਜ ਲਈ ਆਉਂਦਾ ਹੈ ਤਾਂ ਉਸ ਦੀ ਸੂਚਨਾ ਸਿਵਲ ਸਰਜਨ ਦਫ਼ਤਰ ਕਪੂਰਥਲਾ ਜਾ ਡੀ.ਆਈ.ਓ ਕਪੂਰਥਲਾ ਨੂੰ ਜ਼ਰੂਰ ਦਿੱਤੀ ਜਾਵੇ।

ਇਸ ਮੌਕੇ ਡਬਲਿਊ.ਐਚ.ਓ ਵਲੋਂ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਹਿੱਸਾ ਲੈਣ ਆਏ ਡਾ. ਗਗਨ ਸ਼ਰਮਾ ਨੇ ਰੂਟੀਨ ਟੀਕਾਕਰਨ ਪ੍ਰੋਗਰਾਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡੀਆਈਓ ਡਾ. ਰਣਦੀਪ ਸਿੰਘ, ਐਸ.ਐਮ.ਓ ਡਾ.  ਮੋਹਨਪ੍ਰੀਤ ਸਿੰਘ, ਐਸ.ਐਮ.ਓ ਡਾ. ਰਾਜੀਵ ਪਰਾਸ਼ਰ, ਐਸ.ਐਮ.ਓ ਡਾ. ਸੰਦੀਪ ਧਵਨ, ਐਸਐਮਓ ਡਾ. ਕਮਲ ਕਿਸ਼ੋਰ, ਐਸਐਮਓ ਡਾ. ਗੁਰਦਿਆਲ ਡੀਪੀਐਮ ਡਾ. ਸੁਖਵਿੰਦਰ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਰਜਨੀ ਬਾਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here