ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਗੇਟ ਰੈਲੀਆਂ ਕਰਕੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨ ਤੋ ਰੋਕ ਦੀ ਕੀਤੀ ਮੰਗ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਕਪੂਰਥਲਾ ਡਿਪੂ ਦੇ ਗੇਟ ਤੇ ਗੇਟ ਰੈਲੀ ਤੇ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਸੂਬਾ ਆਗੂ ਗਰਪ੍ਰੀਤ ਸਿੰਘ ਪੰਨੂੰ, ਵਰਕਸ਼ਾਪ ਪ੍ਰਧਾਨ ਮਨਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਕੋਲ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਹੁਣ ਦਾ ਫ਼ਰਕ ਸੀ ਇਹ ਗੱਲ ਕਲੀਅਰ ਕਰਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਪੰਜਾਬ ਵਿੱਚੋਂ ਬਦਲਾਅ ਲੈਕੇ ਆਵਾਂਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਬਿਆਨ ਕੋਈ ਠੇਕਾ ਭਰਤੀ ਨਹੀਂ ਕਰਾਂਗੇ , ਫੇਰ ਹੁਣ ਵਿਧਾਨਸਭਾ ਵਿੱਚ ਬਿਆਨ ਠੇਕੇਦਾਰ(ਵਿਚੋਲੇ) ਬਾਹਰ ਕੱਢਣੇ ਹਨ ਪ੍ਰੰਤੂ ਪਨਬੱਸ ਅਤੇ PRTC ਵਿੱਚ ਇਸ ਦੇ ਸਿਧਾ ਉਲਟ ਹੋ ਰਿਹਾ ਹੈ ਠੇਕੇਦਾਰ ਰਾਹੀਂ ਆਊਟਸੋਰਸਿੰਗ ਦੀ ਭਰਤੀ ਜੋ ਕਿ ਬਿਨਾਂ ਡਰਾਈਵਿੰਗ ਟੈਸਟ ਦੇ ਬਿਨਾਂ ਟਰੇਨਿੰਗ ਦੇ ਠੇਕੇਦਾਰ ਰਾਹੀਂ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਦੀ ਤਿਆਰੀ ਹੈ ਦੂਜੇ ਪਾਸੇ ਠੇਕੇਦਾਰ ਬਾਹਰ ਕੱਢਣ ਦੀ ਥਾਂ ਪਹਿਲਾਂ ਵਰਕਸ਼ਾਪ ਵਿੱਚ ਹਰਿਆਣੇ ਤੋਂ ਅਤੇ ਹੁਣ ਡਰਾਈਵਰ ਕੰਡਕਟਰ ਸਟਾਫ ਲਈ 3 ਠੇਕੇਦਾਰ ਲਿਆਉਣ ਦੀ ਤਿਆਰੀ ਹੈ ਇਸ ਤੋਂ ਸਿੱਧ ਹੁੰਦਾ ਹੈ ਕਿ ਕਹਿਦੇ ਹੋਰ ਹਨ ਅਤੇ ਕਰਦੇ ਕੁੱਝ ਹੋਰ ਹਨ ਪੰਜਾਬ ਦੇ ਨੋਜਵਾਨ ਦਾ ਜਾ ਵਿਭਾਗਾਂ ਦਾ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ ਕਿਉਂਕਿ ਠੇਕੇਦਾਰ ਕੱਢਣ ਨਾਲ ਵਿਭਾਗ ਨੂੰ 20 ਤੋਂ -25  ਕਰੋੜ ਰੁਪਏ GST ਅਤੇ ਕਮਿਸ਼ਨ ਦਾ ਬਚਦਾ ਹੈ ਪ੍ਰੰਤੂ ਬਿਨਾਂ ਟੈਸਟਾਂ ਠੇਕੇਦਾਰ ਕੋਲ ਨਵੀਂ ਭਰਤੀ ਕਰਕੇ ਸਵਾਰੀਆਂ ਦੀਆਂ ਜਾਨਾਂ ਖ਼ਤਰੇ ਵਿੱਚ ਪਾਉਣ ਵਾਲੀ ਸਰਕਾਰ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਗੱਲ ਕਰਦੇ ਸੀ ਪਰ ਸਰਕਾਰ ਆਪਣੇ ਹੀ ਵਿਭਾਗਾਂ ਵਿੱਚ ਮੌਜੂਦ ਮੁਲਾਜ਼ਮਾਂ ਨੂੰ ਤਨਖਾਹ ਦੇਣ ਤੋਂ ਅਸਮਰਥ ਹੈ ਅਤੇ ਆਊਟਸੋਰਸਿੰਗ ਤੇ 9100 ਰੁਪਏ ਤੇ ਭਰਤੀ ਕੀਤੀ ਜਾ ਰਹੀ ਹੈ

Advertisements

ਟਰਾਂਸਪੋਰਟ ਮਾਫੀਆ ਖਤਮ ਕਰਨ ਦੀ ਗੱਲ ਕਰਨ ਵਾਲੀ ਸਰਕਾਰ ਪ੍ਰਾਈਵੇਟ ਬੱਸ ਮਾਲਕਾਂ ਦੀਆਂ ਬੱਸਾਂ  PRTC ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾਕੇ ਸਰਕਾਰੀ ਖਜਾਨੇ ਦੀ ਲੁੱਟ ਕਰਾਉਂਨਾ ਚਾਹੁੰਦੀ ਹੈ ਤੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਦਾ ਪ੍ਰਚਾਰ ਕਰ ਰਹੇ ਹਨ ਕਿ ਅਸੀਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਹੈ ਤੇ ਤੁਸੀਂ ਵੀ ਸਾਨੂੰ ਵੋਟਾਂ ਪਾਓ ਤੁਹਾਨੂੰ ਅਸੀਂ ਪੱਕਾ ਕਰ ਦੇਵਾਂਗੇ ਪਰ ਪੰਜਾਬ ਦੇ ਹਾਲਾਤਾਂ ਵਿੱਚ ਬਿਲਕੁੱਲ ਸੁਧਾਰ ਨਹੀਂ ਹੋ ਰਿਹਾ ਸਗੋਂ ਸਾਨੂੰ ਪੱਕਾ ਕਰਨ ਦੀ ਬਜਾਏ ਫ੍ਰੀ ਸਫ਼ਰ ਸਹੂਲਤਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇ ਪੈਸੇ ਸਮੇਂ ਸਿਰ ਨਾ ਮਿਲਣ ਕਾਰਨ ਸਾਡੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਦੂਜੇ ਪਾਸੇ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਪਿਛਲੇ ਸਮੇਂ ਵਿੱਚ ਮੀਟਿੰਗਾਂ ਤਾਂ ਕੀਤੀਆਂ ਗਈਆਂ ਪ੍ਰੰਤੂ ਕੋਈ ਵੀ ਠੋਸ ਫ਼ੈਸਲਾ ਨਹੀਂ ਕੀਤਾ ਗਿਆ ਅਧਿਕਾਰੀਆਂ ਵਲੋਂ ਸਰਕਾਰ ਨੂੰ ਫੈਸਲਾ ਲੈਣ ਲਈ ਕੋਈ ਪ੍ਰਪੋਜਲ ਜਾ ਹਾਂ ਪੱਖੀ ਜੁਆਬ ਨਹੀਂ ਮਿਲਿਆ ਮੀਟਿੰਗਾਂ ਵਿੱਚ ਮੰਤਰੀ ਪੰਜਾਬ ਬੇਵੱਸ ਲੱਗ ਰਹੇ ਸਨ ਪਿਛਲੀ ਸਰਕਾਰ ਸਮੇਂ ਕੀਤੇ ਗਏ ਤਨਖਾਹ ਵਾਧੇ ਨੂੰ ਇਸ ਮਹੀਨੇ ਤੋਂ 5% ਲਾਗੂ ਕਰਨ ਤੋਂ ਵੀ ਮਹਿਕਮਾ ਆਨਾਕਾਨੀ ਕਰ ਰਿਹਾ ਹੈ ਜਿਹੜੇ ਮੁਲਾਜ਼ਮਾਂ ਨੂੰ ਘੱਟ ਤਨਖ਼ਾਹ ਤੇ ਕੰਮ ਕਰ ਰਹੇ ਹਨ ਜਿਵੇਂ ਡਾਟਾ ਐਂਟਰੀ ਉਪਰੇਟਰ,ਜਾ ਬਹਾਲ ਕੀਤੇ ਮੁਲਾਜ਼ਮ,ਅਡਵਾਂਸ ਬੁੱਕਰ ਆਦਿ ਨੂੰ ਹੁਣ ਤੱਕ 30% ਵਾਧੇ ਤੋਂ ਵੀ ਵਾਂਝੇ ਰੱਖਿਆ ਗਿਆ ਹੈ,   ਵਿਭਾਗ ਨੂੰ ਚਲਾਉਣ ਲਈ ਡਿਪੂਆਂ ਵਿੱਚ ਬੱਸਾਂ ਦਾ ਸਪੇਅਰਪਾਰਟ ਨਹੀਂ ਹੈ ਟੈਕਸ ਪੈਸਿਆਂ ਦੀ ਘਾਟ ਕਾਰਨ ਟੁੱਟਿਆ ਪਿਆ ਹੈ ਡੀਜ਼ਲ ਪੰਪਾ ਤੇ ਪੈਸੇ ਦੇਣ ਵਾਲੇ ਹਨ ਅਧਿਕਾਰੀਆਂ ਅਤੇ ਮੰਤਰੀ ਸਾਹਿਬ ਪ੍ਰੈੱਸ ਵਿੱਚ ਵੱਡੇ ਵੱਡੇ ਬਿਆਨ ਜਾਰੀ ਕਰ ਰਹੇ ਹਨ ਪ੍ਰੰਤੂ ਜ਼ਮੀਨੀ ਹਕੀਕਤ ਕੁੱਝ ਹੋਰ ਹੈ ਮੀਟਿੰਗ ਵਿੱਚ ਕੁੱਝ ਹੱਲ ਨਾ ਕਰਨਾ ਇਸ ਤੋਂ ਭਾਵ ਹੈ ਕਿ ਸਰਕਾਰ ਇਸ ਸਮੇਂ ਜਾਇਜ਼ ਮੰਗਾਂ ਨੂੰ ਲਾਗੂ ਕਰਨ ਲਈ ਆਪ ਕੋਈ ਫੈਸਲਾ ਨਹੀਂ ਲੈ ਸਕਦੀ ਜ਼ੋ ਫੈਸਲੇ ਜਾ ਐਲਾਨ ਮੁੱਖ ਮੰਤਰੀ ਪੰਜਾਬ ਦੇ ਹਨ ਜਾਂ ਵਿਭਾਗ ਦੇ ਭਲੇ ਦੇ ਕੰਮ ਹਨ ਉਸ ਦੇ ਉਲਟ ਹੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਸਾਰਾ ਕੁੱਝ ਕਰ ਰਹੇ ਹਨ 

ਜਰਨਲ ਸਕੱਤਰ ਹਰਪਾਲ ਸਿੰਘ, ਸਹਾਇਕ ਸੱਕਤਰ ਗੁਰਵਿੰਦਰ ਸਿੰਘ ਅਤੇ ਸੁਖਬੀਰ ਸਿੰਘ ਗਿੱਲ  ਕੈਸ਼ੀਅਰ ਗੁਰਮੀਤ ਸਿੰਘ  ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਕਿਲੋ ਮੀਟਰ ਸਕੀਮ ਬੱਸਾਂ ਪੀ ਆਰ ਟੀ ਸੀ ਵਿਭਾਗ ਵਿੱਚ ਪਾਕੇ ਵਿਭਾਗ ਦੀ ਆਮਦਨ ਦੀ ਲੁੱਟ ਕਰਵਾਉਣਾ ਚਾਹੁੰਦੀ ਹੈ ਕਿਉੰਕਿ ਇਕ ਕਿਲੋਮੀਟਰ ਬੱਸ ਨੂੰ ਇਕ ਮਹੀਨਾ ਦਾ ਲੱਖਾਂ ਰੁਪਏ ਕਿਰਾਏ ਦੇ ਰੂਪ ਵਿੱਚ ਦਿੱਤਾ ਜਾਂਦਾ ਅਤੇ 6 ਸਾਲ ਦੇ ਐਗਰੀਮੈਂਟ ਦੋਰਾਂਨ ਇੱਕ ਬੱਸ ਰਾਹੀਂ ਲੱਗਭਗ ਇੱਕ ਕਰੋੜ ਰੁਪਏ ਦਾ ਚੂਨਾ ਲੱਗੇਗਾ ਅਤੇ ਦੂਸਰੇ ਪਾਸੇ ਸਰਕਾਰੀ ਨਵੀਂ ਬੱਸ ਦੀ ਕੀਮਤ 27 ਲੱਖ ਦੇ ਕਰੀਬ ਹੈ ਮਹੀਨਾਵਾਰ ਕਿਸ਼ਤ 50, ਤੋਂ 60 ਹਜ਼ਾਰ ਹੁੰਦੀ ਹੈ‌।ਅਤੇ ਵਿਭਾਗ ਵਿੱਚ 15 ਸਾਲ ਸਫ਼ਰ ਸਹੁਲਤਾਂ ਦਿੰਦੀ ਹੈ ਅਤੇ ਵਿਭਾਗ ਨੂੰ ਵਿੱਤੀ ਲਾਭ ਦਿੰਦੀ ਹੈ ਅਤੇ ਨਾਲ਼ ਨਾਲ਼ ਨੋਜਵਾਨਾਂ ਦੇ ਰੋਜ਼ਗਾਰ ਦੇ ਸਾਧਨ ਪੈਂਦਾ ਕਰਦੀ ਹੈ।

ਪਰ ਟਰਾਂਸਪੋਰਟ ਦੇ ਉੱਚ ਅਧਿਕਾਰੀ ਇਸ ਦੇ ਗਲਤ ਅੰਕੜੇ ਦੇਕੇ ਵਿਭਾਗ ਦਾ ਨਿੱਜੀਕਰਨ ਕਰਨ ਲਈ ਪੱਬਾਂ ਭਾਰ ਹੋਏ ਹਨ ਜਿਸਦੇ ਨੁਕਸਾਨ ਅਸੀਂ ਲਿਖਤੀ ਰੂਪ ਵਿੱਚ ਵਿਭਾਗ ਨੂੰ ਵੀ ਤੇ ਸਰਕਾਰ ਨੂੰ ਵੀ ਦੇ ਚੁੱਕੇ ਹਾਂ ਕਿਉੰ ਕਿ ਪੁਰਾਣੀ ਸਰਕਾਰਾਂ ਨੇ ਪਹਿਲਾ ਜਿਹੜੀ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਸਾਡੇ ਵਿਭਾਗ ਵਿੱਚ ਪਾਈਆਂ ਸਨ ਉਨ੍ਹਾਂ ਨੇ ਸਾਡੇ ਵਿਭਾਗ ਦਾ ਕਰੋੜਾਂ ਰੁਪਏ ਨਿੱਜੀ ਮਾਲਕਾਂ ਦੀ ਜੇਬਾਂ ਵਿੱਚ ਪਾਇਆ ਹੈ ਜਿਸ ਕਰਕੇ ਸਾਡੇ ਵਿਭਾਗ ਦੀ ਬਹੁਤ ਜਿਆਦਾ ਲੁੱਟ ਹੋਈ ਹੈ ਤੇ ਪਹਿਲਾਂ ਵਿਭਾਗ ਨੇ ਜਿਹੜੇ ਟੈਂਡਰ ਕੀਤੇ ਸੀ ਓਹ ਰੱਦ ਵੀ ਕਰ ਦਿੱਤੇ ਗਏ ਸਨ ਪਰ ਸਰਕਾਰ ਸਰਕਾਰੀ ਖਜਾਨੇ ਤੇ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਸਰਕਾਰ ਨੇ ਪੀ ਆਰ ਟੀ ਸੀ ਵਿੱਚ ਫਿਰ ਦੁਬਾਰਾ ਤੋਂ ਕਿਲੋਮੀਟਰ ਦੇ ਟੈਂਡਰ ਕੱਢ ਦਿੱਤੇ ਹਨ ਜਿਹੜੀਆਂ ਬੱਸਾਂ ਆਮ ਆਦਮੀ ਨਹੀਂ ਪਾ ਸਕਦਾ ਬਲਕਿ ਵੱਡੇ ਨਿੱਜੀ ਕਾਰਪੋਰੇਟ ਘਰਾਣਿਆਂ ਦੀ ਹੁੰਦੀਆ ਹਨ ਜਿਸ ਦਾ ਜਥੇਬੰਦੀ ਵੱਲੋ ਪੂਰਾ ਡੱਟ ਕੇ ਵਿਰੌਧ ਕੀਤਾ ਜਾਵੇਗਾ। ਕਿਲੋਮੀਟਰ ਸਕੀਮ ਬੱਸਾਂ ਅਤੇ ਅਤੇ ਬਿਨਾਂ ਟੈਸਟਾਂ ਬਿਨਾਂ ਟ੍ਰੇਨਿੰਗ ਦਿੱਤੇ ਬਿਨਾਂ ਕੋਈ ਲਿਖਤੀ ਪ੍ਰਿਖਿਆ ਸਿਧਾ ਕਿਸੇ ਨੂੰ ਬੱਸ ਦੇ ਸਟੇਰਿੰਗ ਤੇ ਬੈਠਾ ਦੇਣਾ ਅਤੇ 100+ ਸਵਾਰੀ ਦੀ ਜਾਨ ਖ਼ਤਰੇ ਵਿੱਚ ਪਾਉਣ ਲਈ ਨਵੇਂ ਅਣਟ੍ਰੇਡ ਡਰਾਈਵਰ ਲਿਆਉਣ ਦੀ ਤਿਆਰੀ ਕਰ ਚੁੱਕੀ ਅਫ਼ਸਰਸ਼ਾਹੀ  ਅਤੇ ਦੂਜੇ ਪਾਸੇ ਵਿਭਾਗ ਵਿੱਚ ਪਿਛਲੇ 10-10 ਸਾਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਨਿੱਕੀਆਂ ਨਿੱਕੀਆਂ ਗਲਤੀਆਂ ਕਾਰਨ ਕੰਡੀਸ਼ਨਾ ਲਗਾ ਕੇ ਨੋਕਰੀ ਤੋਂ ਕੱਢਿਆ ਗਿਆ ਹੈ ਬਹਾਲ ਕਰਨ ਦੀ ਥਾਂ ਨਵੀਂ ਭਰਤੀ ਕਰ ਦੀ ਤਿਆਰੀ ਕੀਤੀ ਜਾ ਰਹੀ ਹੈ ਆਪ ਸਰਕਾਰ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਵਲੋਂ  ਤਿੱਖੇ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ 

ਕੈਸ਼ੀਅਰ ਗੁਰਮੀਤ ਸਿੰਘ,ਮੀਤ ਪ੍ਰਧਾਨ ਗੁਰਸੇਵਕ ਸਿੰਘ , ਪ੍ਰੈਸ ਸਕੱਤਰ ਮੁਕੇਸ਼ ਕਾਲੀਆ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾ ਪ੍ਰਤੀ ਬਿਲਕੁੱਲ ਵੀ ਸੰਜੀਦਾ ਨਹੀਂ ਹੈ ਕਿਉੰ ਕਿ ਸਰਕਾਰ ਵਾਰ ਵਾਰ ਮੀਟਿੰਗਾਂ ਕਰਨ ਤੋਂ ਭੱਜ ਰਹੀ ਹੈ ਤੇ ਜੇਹੜੇ ਅਧਿਕਾਰੀ  ਮੰਤਰੀ ਮੀਟਿੰਗ ਕਰਦੇ ਹਨ ਉਹ ਫੈਸਲਾ ਨਹੀਂ ਕਰ ਸਕਦੇ ਤੇ ਜੇਹੜੇ ਫੈਸਲੇ ਹੁੰਦੇ ਹਨ ਉਨ੍ਹਾਂ ਨੂੰ ਬਾਦ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਸਰਕਾਰ ਆਪਨੇ ਵਾਅਦੇ ਤੋਂ ਭੱਜ ਰਹੀ ਹੈ ਕਿਉੰ ਕਿ ਸਰਕਾਰ ਨੇ ਖੁਦ ਵੋਟਾਂ ਤੋ ਪਹਿਲਾ ਕੱਚੀ ਭਰਤੀ ਦੀ ਬਜਾਏ ਪੱਕੀ ਭਰਤੀ ਕਰਨ ਦੀ ਗੱਲ ਕਹੀ ਸੀ ਤੇ ਓਹੀ ਸਰਕਾਰ punbus ਤੇ PRTC ਵਿੱਚ ਕੱਚੀ ਆਊਟਸੋਰਸਿੰਗ ਤੇ ਭਰਤੀ ਕਰ ਰਹੀ ਹੈ ਪਨਬੱਸ ਅਤੇ PRTC ਵਿੱਚ ਪਹਿਲਾਂ ਤੋਂ ਹੀ ਕੰਟਰੈਕਟ ਤੇ 6-7 ਸਾਲਾਂ ਤੋਂ ਅਤੇ ਆਊਟਸੋਰਸਿੰਗ ਅਸੀਂ 17,18 ਸਾਲ ਤੋ ਘਟ ਤਨਖਾਹ ਤੇ ਸੰਤਾਪ ਹੰਢਾ ਰਹੇ ਹਾਂ ਇਸ ਲਈ ਅਸੀਂ ਸਰਕਾਰ ਦੇ ਇਸ ਰਵਈਏ ਤੋਂ ਤੰਗ ਆ ਕੇ ਹੜਤਾਲਾਂ ਧਰਨੇ ਮੁਜ਼ਾਹਰੇ ਕਰਦੇ ਆ ਰਹੇ ਹਾਂ ਪ੍ਰੰਤੂ ਸਰਕਾਰ ਦਾ ਟਰਾਂਸਪੋਰਟ ਮੁਲਾਜ਼ਮਾਂ ਵੱਲ ਬਿਲਕੁਲ ਧਿਆਨ ਨਹੀਂ ਹੈ ਅਸੀਂ ਆਮ ਜਨਤਾ ਨੂੰ ਸਰਕਾਰ ਅਤੇ ਅਧਿਕਾਰੀਆਂ  ਦੀਆਂ ਨੀਤੀਆਂ ਬਾਰੇ ਬੱਸਾਂ ਵਿੱਚ ਇਸ਼ਤਿਹਾਰ ਵੰਡ ਕੇ ਅਤੇ ਫੇਰ 7 ਤਰੀਕ ਨੂੰ ਜੋਨਲ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਿਆ ਜਾਵੇਗਾ ਤੇ ਪੰਜਾਬ ਦੇ ਆਮ ਲੋਕਾਂ ਅੱਗੇ ਸਰਕਾਰ ਦਾ ਚੇਹਰਾ ਨੰਗਾ ਕੀਤਾ ਜਾਵੇਗਾ ਤੇ ਜੇਕਰ ਫਿਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਾ ਕੀਤਾ ਜਾ ਕੋਈ ਨਜਾਇਜ਼ ਭਰਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਕਰਦੀ ਹੈ ਤਾਂ ਤੁਰੰਤ ਰੋਡ ਬੰਦ ਸਮੇਤ ਹੜਤਾਲ ਕਰਕੇ ਪੰਜਾਬ ਬੰਦ ਕੀਤਾ ਜਾਵੇਗਾ । ਜਿਸ ਵਿੱਚ ਪੰਜਾਬ ਦੀਆਂ ਸਮੂਹ ਜਨਤਕ, ਕਿਸਾਨ, ਮਜ਼ਦੂਰ, ਮੁਲਾਜ਼ਮ,ਸਟਿਊਡੈਟ ਜੱਥੇਬੰਦੀਆਂ ਨੂੰ ਹਮਾਇਤ ਦੀ ਅਪੀਲ ਕੀਤੀ ਜਾਂਦੀ ਹੈ । ਇਸ ਮੌਕੇ ਗੁਰਤੇਜ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ ਮਾਨੋਚਾਹਲ, ਤਲਜਿੰਦਰ ਸਿੰਘ, ਹਰਪਾਲ  ਸਿੰਘ ਆਦਿ ਗੇਟ ਰੈਲੀ ਵਿੱਚ ਆਦਿ ਸ਼ਾਮਲ ।

LEAVE A REPLY

Please enter your comment!
Please enter your name here