22,370 ਬੱਚਿਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ 134.22 ਲੱਖ ਰੁਪਏ ਦੇ ਫੰਡ ਜਾਰੀ: ਬਲਦੇਵ

ਪਠਾਨਕੋਟ(ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਨੇ ਪੰਜਾਬ  ਦੇ 12 ਲੱਖ ਤੋਂ ਜਿਆਦਾ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਇਸਦੇ ਤਹਿਤ ਜਿਲਾ ਪਠਾਨਕੋਟ  ਦੇ 22 ਹਜਾਰ 370 ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹਨਾਂ ਵਿੱਚ 12853 ਲੜਕੀਆਂ, 7754 ਐਸ.ਸੀ./ ਐਸ.ਟੀ. ਮੁੰਡੇ ਅਤੇ 1763 ਬੀ.ਪੀ.ਐਲ. ਮੁੰਡੇ ਸ਼ਾਮਿਲ ਹਨ। ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਨੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ 600 ਰੂਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ 1 ਕਰੋੜ 34 ਲੱਖ 22 ਹਜਾਰ ਰੁਪਏ ਫੰਡ ਵੀ ਜਾਰੀ ਕਰ ਦਿੱਤਾ ਹੈ।   ਸਮੱਗਰ ਸਿੱਖਿਆ ਅਭਿਆਨ ਦੇ ਤਹਿਤ ਪਹਿਲੀ ਤੋਂ ਅਠਵੀਂ ਜਮਾਤ ਵਿੱਚ ਪੜਦਿਆਂ ਸਾਰੀ ਵਿਦਿਆਰਥਣਾਂ ਨੂੰ ਸਰਕਾਰ ਵਲੋਂ ਮੁਫਤ ਵਰਦੀਆਂ ਦਿੱਤੀ ਜਾਂਦੀਆਂ ਹਨ।

Advertisements

ਇਸਦੇ ਇਲਾਵਾ ਐਸ.ਸੀ. ਅਤੇ ਐਸ.ਟੀ. ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਨੂੰ ਵਰਦੀਆਂ ਦਾ ਸਾਇਜ ਦੇਣ ਲਈ ਸਕੂਲ ਆਉਣ ਦੀ ਜਰੂਰਤ ਨਹੀਂ ਹੈ, ਸਗੋਂ ਵਿਦਿਆਰਥੀਆਂ ਦੇ ਮਾਪੇ ਉਨਾਂ ਦਾ ਸਾਇਜ ਸਕੂਲ ਨੂੰ ਉਪਲੱਬਧ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਵਰਦੀਆਂ ਨਾਲ 2-2 ਮਾਸਕ ਵੀ ਮੁਹੱਈਆ ਕਰਵਾਏ ਜਾਣਗੇ। ਉਪ ਜਿਲਾ ਸਿੱਖਿਆ ਅਫਸਰ ਐਲੀਮੇਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਵਿਭਾਗ ਸਟੇਟ ਪ੍ਰੋਜੇਕਟ ਡਾਇਰੇਕਟਰ ਨੇ ਰਾਜ ਦੇ ਸਾਰੇ ਜਿਲਾ ਸਿੱਖਿਆ ਅਫਸਰਾਂ ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਵਰਦੀਆਂ ਦੀ ਖਰੀਦ ਲਈ ਗਾਈਡਲਾਈਨਜ ਜਾਰੀ ਕਰ ਦਿੱਤੀਆਂ ਗਈਆਂ ਹਨ। ਸਕੂਲ ਮੁੱਖੀ ਵਿਭਾਗ ਦੁਆਰਾ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਹੀ ਵਰਦੀਆਂ ਦੀ ਖਰੀਦ ਕਰਣਗੇ। ਉਨਾਂ ਨੇ ਦੱਸਿਆ ਕਿ ਵਰਦੀਆਂ ਦਾ ਰੰਗ ਅਤੇ ਪੈਰਾਮੀਟਰ ਸਬੰਧਤ ਸਕੂਲ ਦੀ ਮੈਨੇਜਮੇਂਟ ਕਮੇਟੀ ਤੈਅ ਕਰੇਗੀ।

ਸਾਰੇ ਵਿਦਿਆਰਥੀਆਂ ਦੀ ਵਰਦੀ ਇੱਕ ਹੀ ਰੰਗ ਦੀ ਹੋਵੇਗੀ ਅਤੇ ਲੜਕੀਆਂ ਦੀ ਵਰਦੀ ਵਿੱਚ ਪੇਂਟ ਕਮੀਜ ਦੇਣੀ ਹੈ ਜਾਂ ਸਲਵਾਰ ਸੂਟ ਇਹ ਵੀ ਸਕੂਲ ਮੈਨੇਜਮੇਂਟ ਕਮੇਟੀ ਤੈਅ ਕਰੇਗੀ। ਇਸਦੇ ਨਾਲ ਹੀ ਹਰ ਇੱਕ ਵਿਦਿਆਰਥੀ ਲਈ ਗਰਮ ਸਵੇਟਰ, ਬੂਟ, ਜਰਾਬਾਂ ਅਤੇ 2 ਮਾਸਕ ਵੀ ਦਿੱਤੇ ਜਾਣਗੇ। ਸਕੂਲ ਮੁੱਖੀ ਆਪਣੇ ਪੱਧਰ ਉੱਤੇ ਵਰਦੀਆਂ ਦੀ ਖਰੀਦ ਕਿਸੇ ਵੀ ਦੁਕਾਨ ਤੋਂ ਕਰ ਸਕਦੇ ਹਨ। ਇਸ ਮੌਕੇ ਤੇ ਸਹਾਇਕ ਪ੍ਰੋਜੇਕਟ ਕੋਆਰਡੀਨੇਟਰ ਸਮੱਗਰ ਮਲਕੀਤ ਸਿੰਘ, ਅਕਾਉਂਟੈਂਟ ਸੁਮਿਤ ਕੁਮਾਰ,  ਮੀਡਿਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here