ਸਰਕਾਰੀ ਜ਼ਮੀਨ ਵਿੱਚੋਂ ਬੂਟੇ ਵੱਢ ਕੇ ਸ਼ਰੇਆਮ ਟਰੈਕਟਰ-ਟਰਾਲੀ ਤੇ ਲੱਦਣ ਵਾਲੇ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਜੋ ਕਿ ਕਾਨੂੰਨ ਵਿਵਸਥਾ ਦੇ ਸਹੀ ਹੋਣ ਦਾ ਹਰ ਸਮੇਂ ਦਾਵਾ ਕਰਦੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਸਭ ਕੁੱਝ ਕਾਨੂੰਨ ਮੁਤਾਬਕ ਸਹੀ ਹੋ ਰਿਹਾ ਹੈ, ਦੇ ਇਹ ਦਾਵੇ ਉਦੋਂ ਫਰਜ਼ੀ ਨਜ਼ਰ ਆਏ ਜਦੋਂ ਕੁੱਝ ਵਿਅਕਤੀ ਬੇਖੌਫ ਸਰਕਾਰੀ ਜ਼ਮੀਨ ਵਿੱਚੋਂ ਸਰਕਾਰੀ ਬੂਟੇ ਵੱਢ ਕੇ ਸ਼ਰੇਆਮ ਟਰੈਕਟਰ ਟਰਾਲੀ ਤੇ ਲੱਦ ਕੇ ਸਰਕਾਰੀ ਪ੍ਰਾਪਰਟੀ ਦੀ ਸਰੇਆਮ ਚੋਰੀ ਕਰਕੇ ਨਿਕਾਸੀ ਕਰਦੇ ਉਸ ਸਮੇ ਕਾਬੂ ਕੀਤੇ ਗਏ। ਜਦੋਂ ਇਲਾਕਾਨੀ ਵਾਸੀ ਅਵਤਾਰ ਸਿੰਘ ਵਲੋਂ ਇਸਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਗਈ। ਜਾਣਕਾਰੀ ਮਿਲਣ ਤੇ ਹਰਕਤ ਵਿੱਚ ਆਏ ਅਧਿਕਾਰੀਆਂ ਵੱਲੋਂ ਆਰੋਪੀਆਂ ਨੂੰ ਚੋਰੀ ਦੀ ਲੱਕੜ ਨਾਲ ਲੱਦੀ ਟਰੈਕਟਰ ਟਰਾਲੀ ਸਮੇਤ ਕਾਬੂ ਕਰ ਲਿਆ ਗਿਆ ਅਤੇ ਟਰੈਕਟਰ ਟਰਾਲੀ ਨੂੰ ਵੀ ਕਬਜੇ ਵਿੱਚ ਲੈ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਆਰੋਪੀਆਂ ਦੀ ਪਹਿਚਾਣ ਤੇਗ ਅਲੀ ਅਤੇ ਜਗਤ ਅਲੀ ਪੁੱਤਰ ਸ਼ਾਮਦੀਨ ਵਾਸੀ ਪੰਡੋਰੀ ਮਾਇਲ ਵਜੋਂ ਹੋਈ ਹੈ।

Advertisements

ਅਵਤਾਰ ਸਿੰਘ ਨੇ ਦੱਸਿਆ ਕਿ ਦੁਸੜਕਾ ਟਾਂਡਾ ਰੋਡ ਤੇ ਪਿੰਡ ਗਿਗਨੋਵਾਲ ਮੇਨ ਰੋਡ ਨੇੜਿਓਂ ਵਿੱਚੋ ਆਰੋਪੀਆਂ ਵੱਲੋਂ ਕਰੀਬ 14 ਵੱਖ-ਵੱਖ ਰੁੱਖ ਵੱਡੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਥਾਂ ਨੇੜੇ ਉਨ੍ਹਾਂ ਦੇ ਜਠੇਰਿਆਂ ਦੀ ਜਗ੍ਹਾ ਹੈ। ਜਿੱਥੇ ਕਿ 16 ਜੂਨ ਨੂੰ ਸਲਾਨਾ ਮੇਲਾ ਹੈ।  ਜਿਸਦੇ ਸੰਬੰਧ ਵਿੱਚ ਉਹ ਉੱਥੇ ਸਫਾਈ ਕਰਵਾਉਣ ਦਾ ਕੰਮ ਕਰ ਰਹੇ ਸੀ ਤਾਂ ਦੇਖਿਆ ਕਿ ਇੱਥੇ ਕੋਈ ਟਰਾਲੀ ਲੱਦ ਰਿਹਾ ਹੈ। ਜਦੋਂ ਇਸ ਬਾਰੇ ਤਵਜੋਂ ਦਿੱਤੀ ਤਾਂ ਮਾਮਲਾ ਸਾਹਮਣੇ ਆਇਆ, ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਲੜਕੀ ਨੇ ਆਰੋਪੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਆਰੋਪੀਆਂ ਵਲੋਂ ਉਸਦੇ ਨਾਲ ਹੱਥਾਂ ਪਾਈ ਕੀਤੀ ਗਈ ਅਤੇ ਮੋਬਾਇਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ।

ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਆਰੋਪੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਜੋ ਲੱਕੜ ਨਾਲ ਲੱਦੀ ਟਰੈਕਟਰ ਟਰਾਲੀ ਵਿਭਾਗ ਨੇ ਕਬਜ਼ੇ ਵਿੱਚ ਲਈ ਹੈ, ਉਹ ਮਹਜ ਬਾਲਣ ਅਤੇ ਬਰੀਕ ਲੱਕੜ ਹੀ ਹੈ। ਆਰੋਪੀਆਂ ਵੱਲੋਂ ਬਾਕੀ ਲੱਕੜ ਕਿੱਥੇ ਵੇਚੀ ਗਈ, ਉਸਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਮ ਸੰਬੰਧੀ ਜਦੋ ਰੇਂਜ ਅਫਸਰ ਕਿਰਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਕਤ ਆਰੋਪੀਆਂ ਨੂੰ ਟਰੈਕਟਰ ਟਰਾਲੀ ਸਮੇਤ ਕਾਬੂ ਕਰ ਲਿਆ ਗਿਆ ਸੀ ਅਤੇ ਵਿਭਾਗ ਦੇ ਹੋਏ ਨੁਕਸਾਨ ਦੀ ਭਰਪਾਈ ਜੁਰਮਾਨੇ ਵਜੋਂ ਆਰੋਪੀਆਂ ਤੋਂ ਵਸੂਲੀ ਜਾਵੇਗੀ ਅਤੇ ਜ਼ੁਰਮਾਨਾ ਨਾ ਦੇਣ ਦੀ ਸੂਰਤ ਵਿੱਚ ਆਰੋਪੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here