ਸ਼੍ਰੀ ਸ਼ਿਆਮ ਜਨਮ ਉਤਸਵ 4 ਨਵੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ: ਸ਼ਸ਼ੀ ਪਾਠਕ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਪ੍ਰਾਚੀਨ ਸ਼੍ਰੀ ਮਹਾਰਾਣੀ ਸਾਹਿਬਾ ਮੰਦਰ ਵਿਖੇ ਸ਼ਿਆਮ ਮਿੱਤਰ ਮੰਡਲ ਦੀ ਤਰਫੋਂ ਸ਼੍ਰੀ ਸ਼ਿਆਮ ਜਨਮ ਉਤਸਵ 4 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਬਾਬਾ ਸ਼ਿਆਮ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਕੇ ਬਾਬਾ ਸ਼ਿਆਮ ਦਾ ਗੁਣਗਾਨ ਕਰਨਗੇ।ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਹਰ ਪਾਸੇ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਜਾਂਦੀ ਹੈ।ਇਸੇ ਤਰ੍ਹਾਂ ਦੀਵਾਲੀ ਤੋਂ ਬਾਅਦ ਆਉਣ ਵਾਲੇ ਦੇਵ ਉਠਨੀ ਗਯਾਰਸ ਨੂੰ ਖਾਟੂ ਵਾਲੇ ਸ਼ਿਆਮ ਬਾਬਾ ਦੇ ਜਨਮ ਦਿਨ ਮਨਾਇਆ ਜਾਂਦਾ ਹੈ।ਇਸ ਡੋਰਾ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ਼ਸ਼ੀ ਪਾਠਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਨਵੰਬਰ ਨੂੰ ਮੰਦਿਰ ਰਾਣੀ ਸਾਹਿਬ ਵਿਖੇ ਸ਼੍ਰੀ ਸ਼ਿਆਮ ਜਨਮ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਉਸਦੇ ਬਾਅਦ ਸ਼ਾਨਦਾਰ ਆਰਤੀ ਗਾਇਨ ਕਰਨ ਉਪਰੰਤ ਭੋਗ ਪ੍ਰਸ਼ਾਦ ਵਰਤਾਇਆ ਜਾਵੇਗਾ।

Advertisements

ਸ਼ਸ਼ੀ ਪਾਠਕ ਨੇ ਦੱਸਿਆ ਕਿ ਸੰਕੀਰਤਨ ‘ਚ ਬਾਬਾ ਸ਼ਿਆਮ ਭਗਤੀ ਰਸ ਧਾਰਾ ਬਹਾਉਣ ਲਈ ਭਜਨ ਗਾਇਕ ਅਵਿਨਾਸ਼ ਸ਼ਰਮਾ ਕਪੂਰਥਲਾ ਵਾਲੇ ਅਤੇ ਪ੍ਰਫੈਸਰ ਵਿਵੇਕ ਮਹਾਜਨ ਜੱਜ ਵਾਈਸ ਆਫ ਪੰਜਾਬ ਬਾਬਾ ਸ਼ਿਆਮ ਸੰਕੀਰਤਨ ਚ ਬਾਬਾ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਨਗੇ।ਉਨ੍ਹਾਂ ਦੱਸਿਆ ਕਿ ਸੰਕੀਰਤਨ ਦੀ ਸ਼ਾਮ ਨੂੰ ਸ਼ਿਆਮ ਬਾਬਾ ਦੇ ਛਪਣ ਭੋਗ ਦੀ ਝਾਂਕੀ ਦੇ ਨਾਲ-ਨਾਲ ਪਵਿੱਤਰ ਅਖੰਡ ਜੋਤੀ,ਫੁੱਲਾਂ ਦੀ ਵਰਖਾ ਅਤੇ ਅਤਰ ਦੀ ਵਰਖਾ ਵੀ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਸ਼ਿਆਮ ਗਾਥਾ ਬਾਰੇ ਦੱਸਿਆ ਕਿ ਕਲਯੁਗ ਵਿਚ ਖਾਟੂ ਸ਼ਿਆਮ ਜੀ ਦੀ ਪੂਜਾ ਨਾਲ ਮਨ ਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ।ਉਨ੍ਹਾਂਨੇ ਖਾਟੂ ਸ਼ਿਆਮ ਜੀ ਦੇ ਸਮੁੱਚੇ ਜੀਵਨ ਚਰਿੱਤਰ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਖਾਟੂ ਸ਼ਿਆਮ ਜੀ ਹਾਰੇ ਦਾ ਸਹਾਰਾ ਹਨ,ਉਹਨਾਂ ਨੂੰ ਤਿੰਨ ਤੀਰਧਾਰੀ ਵੀ ਕਿਹਾ ਜਾਂਦਾ ਹੈ।ਆਪਣੀ ਮਾਂ ਨਾਲ ਕੀਤੇ ਵਾਅਦੇ ਅਨੁਸਾਰ ਜੋ ਵੀ ਉਨ੍ਹਾਂਦੇ ਦੇ ਦਰਬਾਰ ਵਿਚ ਜਾਂਦਾ ਹੈ,ਉਸ ਦੀਆਂ ਮਨੋਕਾਮਨਾਵਾਂ ਦੀ ਪੂਰੀ ਸੁਣਵਾਈ ਹੁੰਦੀ ਹੈ।

LEAVE A REPLY

Please enter your comment!
Please enter your name here