ਝੂਠ ਬੋਲਣਾ ਤੇ ਭਰਮ ਫੈਲਾਉਣਾ ਆਪ ਦਾ ਕੰਮ: ਸਾਹਿਬ ਢਿੱਲੋਂ

ਸੁਲਤਾਨਪੁਰ ਲੋਧੀ (ਦ ਸਟੈਲਰ ਨਿਊਜ਼) ਗੌਰਵ ਮੜੀਆ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ।ਭਾਜਪਾ ਨੇ ਵੀ ਪ੍ਰਚਾਰ ਵਿੱਚ ਪੂਰਾ ਜ਼ੋਰ ਲਾਇਆ ਹੋਇਆ ਹੈ।ਪਾਰਟੀ ਸੱਤਾ ਤਬਦੀਲੀ ਦੇ ਰੁਝਾਨ ਨੂੰ ਬਦਲਣਾ ਚਾਹੁੰਦੀ ਹੈ।ਇਸ ਕੜੀ ਵਿੱਚ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਤੇ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਢਿੱਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਹਲਕਾ ਹਰੋਲੀ ਤੋਂ ਭਾਜਪਾ ਉਮੀਦਵਾਰ ਪ੍ਰੋਫੈਸਰ ਰਾਮ ਕੁਮਾਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਪੁੱਜੇ ਅਤੇ ਲੋਕਾਂ ਨੂੰ ਭਾਜਪਾ ਨੂੰ ਦੂਜੀ ਵਾਰ ਜਿਤਾਉਣ ਲਈ ਕਿਹਾ।ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਜਥੇਦਾਰ ਮਨਿੰਦਰ ਸਿੰਘ ਕਟਿਆਲ,ਸੂਬਾ ਸਕੱਤਰ ਚੇਅਰਮੈਨ ਜੱਗੀ ਵੀ ਹਾਜ਼ਰ ਸਨ।ਇਸ ਦੌਰਾਨ ਸਾਹਿਬ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਦਿਆਂ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੰਮ ਝੂਠ ਬੋਲਣਾ ਅਤੇ ਭਰਮ ਫੈਲਾਉਣਾ ਹੈ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਹੁਣ ਦੇਸ਼ ਦੀ ਜਨਤਾ ਭਰੋਸਾ ਨਹੀਂ ਕਰ ਰਹੀ ਹੈ।

Advertisements

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਹਿਲਾਂ ਦਿੱਲੀ ਅਤੇ ਪੰਜਾਬ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਹਾਸਲ ਕੀਤੀ,ਹੁਣ ਹਿਮਾਚਲ ਦੇ ਲੋਕਾਂ ਨਾਲ ਝੂਠ ਬੋਲ ਕੇ ਸੱਤ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ,ਪਰ ਹਿਮਾਚਲ ਦੇ ਲੋਕਾਂ ਨੇ ਭਾਜਪਾ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਇਸ ਵਾਰ ਰੀਤ ਬਦਲਣ ਦਾ ਮਨ ਬਣਾ ਲਿਆ ਹੈ।ਸਾਹਿਬ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਨੇ ਹਿਮਾਚਲ ਦੇ ਵਿਕਾਸ ਲਈ ਬਹੁਤ ਕੰਮ ਕੀਤੇ ਹਨ।ਇਨ੍ਹਾਂ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ,ਮਿੰਨੀ ਸਕੱਤਰੇਤ ਦੀ ਇਮਾਰਤ,ਸੰਤੋਸ਼ਗੜ੍ਹ ਵਿੱਚ ਹਸਪਤਾਲ,ਸਟੇਡੀਅਮ,ਪੀਜੀ ਕਾਲਜ,ਊਨਾ ਵਿੱਚ ਸਾਇੰਸ ਦੇ ਵਿਦਿਆਰਥੀਆਂ ਲਈ ਨਵੀਂ ਇਮਾਰਤ ਅਤੇ ਸੌਭਾਗਿਆ ਯੋਜਨਾ ਤਹਿਤ ਘਰ-ਘਰ ਬਿਜਲੀ ਮੁਹੱਈਆ ਕਰਵਾਈ ਗਈ ਹੈ।ਢਿੱਲੋਂ ਨੇ ਕਿਹਾ ਕਿ ਪਾਕਿਸਤਾਨ ਸਾਡੇ ਨੌਜਵਾਨਾਂ ਦੀ ਨਸਲ ਨੂੰ ਖੋਖਲਾ ਕਰਨ ਦਾ ਕੰਮ ਕਰ  ਰਿਹਾ ਹੈ।ਅਸੀਂ ਨਸ਼ਾ ਮੁਕਤ ਹਿਮਾਚਲ ਤੇ ਪੰਜਾਬ ਨੂੰ ਬਣਾ ਕੇ ਰਹਾਂਗੇ।ਕਾਂਗਰਸ ਦੇ ਕੋਲ ਇੱਕੋ ਇੱਕ ਮੁੱਦਾ ਹੈ।ਇੱਕ ਵਾਰ ਭਾਜਪਾ ਆਉਂਦੀ ਹੈ ਤੇ ਦੂਜੀ ਵਾਰ ਕਾਂਗਰਸ।ਉਏ ਕਾਂਗਰਸਿਓ,ਹੁਣ ਰਿਵਾਜ਼ ਬਦਲ ਗਿਆ ਹੈ।

ਹੁਣ ਇੱਕ ਵਾਰ ਬੀਜੇਪੀ ਆਉਂਦੀ ਹੈ ਤਾਂ ਵਾਰ-ਵਾਰ ਬੀਜੇਪੀ ਆਉਂਦੀ ਹੈ।5 ਸਾਲਾਂ ਵਿੱਚ ਹਿਮਾਚਲ ਦੇ ਘਰ-ਘਰ ਗੈਸ ਸਿਲੰਡਰ ਪਹੁੰਚਾਉਣ ਦਾ ਕੰਮ ਨਰਿੰਦਰ ਮੋਦੀ ਅਤੇ ਜੈਰਾਮ ਜੀ ਨੇ ਕੀਤਾ।ਹਰ ਘਰ ਵਿੱਚ ਟੂਟੀ ਤੋਂ ਪਾਣੀ ਪਹੁੰਚਾਉਣ ਦਾ ਕੰਮ ਭਾਜਪਾ ਨੇ ਕੀਤਾ। ਆਯੂਸ਼ਮਾਨ ਭਾਰਤ ਯੋਜਨਾ ਅਤੇ ਹਿਮਕੇਅਰ ਰਾਹੀਂ 5 ਲੱਖ ਤੱਕ ਦਾ ਮੁਫਤ ਇਲਾਜ  ਭਾਜਪਾ ਨੇ ਦਿੱਤਾ।ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਰਾਜ ਚ ਦੇਸ਼ ਦੀ ਅਰਥਵਿਵਸਥਾ ਦੁਨੀਆ ਚ ਨੌਵੇਂ ਜਾਂ ਦਸਵੇਂ ਸਥਾਨ ਤੇ ਸੀ।ਉਨ੍ਹਾਂ ਕਿਹਾ ਕਿ ਅੱਜ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਭਾਰਤ ਦੀ ਅਰਥਵਿਵਸਥਾ ਦੁਨੀਆ ਚ ਪੰਜਵੇਂ ਸਥਾਨ ਤੇ ਹੈ।ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੀ ਅਰਥਵਿਵਸਥਾ ਦੁਨੀਆ ਦੇ ਪਹਿਲੇ ਤਿੰਨ ਦੇਸ਼ਾਂ ਚ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਕਾਬੂ ਪਾਇਆ ਹੈ ਅਤੇ ਕੇਂਦਰ ਤੋਂ ਸਾਰਾ ਪੈਸਾ ਸਿੱਧਾ ਲੋਕਾਂ ਦੇ ਖਾਤਿਆਂ ਵਿੱਚ ਪਹੁੰਚਦਾ ਹੈ। ਢਿੱਲੋਂ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ।ਅਸੀਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਿਸਟਮ ਨੂੰ ਬਦਲਿਆ ਹੈ।ਅੱਜ ਜੇਕਰ ਦਿੱਲੀ ਤੋਂ 100 ਪੈਸੇ ਨਿਕਲਦੇ ਹਨ ਤਾਂ ਸਾਰੀ ਰਕਮ ਲੋਕਾਂ ਦੇ ਖਾਤਿਆਂ ‘ਚ ਪਹੁੰਚਦੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਉਤਪਾਦਾਂ ਚ ਆਤਮ-ਨਿਰਭਰਤਾ ਤੇ ਜ਼ੋਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਰੱਖਿਆ ਨਿਰਯਾਤ ਲਗਭਗ 20,000 ਕਰੋੜ ਰੁਪਏ ਦੇ ਪੱਧਰ ਤੇ ਪਹੁੰਚ ਗਿਆ ਹੈ।

LEAVE A REPLY

Please enter your comment!
Please enter your name here