ਗੁਰੂ ਨਾਨਕ ਦੇਵ ਜੀ ਨੇ ਗਿਆਨ ਦੀ ਜੋਤ ਜਗਾ ਕੇ ਵਿਗਿਆਨਕ ਤੇ ਤਰਕਸ਼ੀਲ ਸੋਚ ਦਾ ਨਿਰਮਾਣ ਕੀਤਾ: ਤਰਸੇਮ ਦਿਓਲ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਸਿੱਖ ਜਗਤ ਦੇ ਪਹਿਲੇ ਗੁਰੂ,ਸਾਦਗੀ ਦੇ ਪੁੰਜ ਅਤੇ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਦਾ 553 ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਕਦੀ ਦੇ ਤਹਿਤ ਬ੍ਰਿੱਟਿਸ਼ ਸਿੱਖ ਸਕੂਲ ਨੇੜੇ ਸਾਇੰਸ ਸਿਟੀ ਦੇ ਬੱਚਿਆਂ ਵਲੋਂ ਵੀ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਨਾਨਕ ਦੇਵ ਜੀ ਦੇਵ ਜੀ ਦਾ 553 ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ।ਡੀ ਸੀ ਚੌਕ ਕਪੂਰਥਲਾ ਤੋਂ ਬੱਚੇ ਨਗਰ ਕੀਰਤਨ ਦੇ ਰੂਪ ਵਿੱਚ ਸਟੇਟ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਪੁੱਜੇ। ਗੁਰਦੁਆਰਾ ਸਾਹਿਬ ਤੋ ਬੱਚਿਆਂ ਨੇ ਵਿਸ਼ੇਸ਼ ਤੋਰ ਤੇ ਸਟੇਜ ਤੇ ਕੀਰਤਨ ਨਾਲ ਸੰਗਤਾਂ ਨੂੰ ਬਾਬੇ ਨਾਨਕ ਦੇ ਪਵਿੱਤਰ ਗੁਰਬਾਣੀ ਨਾਲ ਜੋੜਿਆ।ਬੱਚਿਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਸਕੂਲ ਪ੍ਰਿੰਸੀਪਲ ਦਾ ਸਿਰੋਪਾਉ ਨਾਲ ਸਤਿਕਾਰ ਕੀਤਾ।ਉੋਪਰੰਤ ਬੱਚੇ ਨਗਰ ਕੀਰਤਨ ਦੇ ਰੂਪ ਵਿੱਚ ਪਿੰਡ ਖੋਜੇਵਾਲ ਦੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ । ਬ੍ਰਿੱਟਿਸ਼ ਸਿੱਖ ਸਕੂਲ ਦੇ ਬੱਚਿਆਂ ਨੇ ਜੈਕਾਰਿਆਂ ਨਾਲ ਸੰਗਤਾਂ ਵਿੱਚ ਉਤਸ਼ਾਹ ਭਰ ਦਿੱਤਾ।ਇਥੇ ਬੱਚਿਆਂ ਨੇ ਵਿਸ਼ੇਸ਼ ਤੋਰ ਤੇ ਗਤਕਾ ਦੇ ਜੋਹਰ ਦਿਖਾਏ।ਬੱਚਿਆਂ ਦਾ ਗਤਕਾ ਪ੍ਰਦਰਸ਼ਨ ਦੇਖ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੀ ਪ੍ਰਿੰਸੀਪਲ ਹਰਦੀਪ ਕੋਰ ਦਾ ਸਿਰੋਪਾਉ ਨਾਲ ਸਤਿਕਾਰ ਕੀਤਾ ਗਿਆ।ਬ੍ਰਿਟਿਸ ਸਿੱਖ ਸਕੂਲ ਜਿੱਥੇ ਅਧੁਨਿਕ ਪੜਾਈ ਵੱਲ ਵਿਸ਼ੇਸ਼ ਧਿਆਨ ਦੇ ਰਹਿਆ,ਉੱਥੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਣ ਦੇ ਵਿਸ਼ੇਸ਼ ਉਪਰਾਲੇ ਵੀ ਕਰ ਰਹਿਆ ਹੈ।

Advertisements

ਸਕੂਲ ਦੇ ਐਮ ਡੀ ਸਰਦਾਰ.ਤਰਸੇਮ ਸਿੰਘ ਦਿਓਲ ਯੂਕੇ ਨੇ ਸਿੱਖ ਪੰਥ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਮੁਬਾਰਕਬਾਦ ਦਿੰਦੇ ਆਖਿਆ ਕਿ ਗੁਰਪੁਰਬ ਮਨਾਉਣੇ ਤਾ ਹੀ ਸੁਹਾਵਣੇ ਹੋ ਸਕਦੇ ਹਨ।ਜੇਕਰ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਗੁਰੂ ਸਾਹਿਬ ਦੀ ਬਾਣੀ ਨੂੰ ਆਪ ਮੰਨਾਂਗੇ ਅਤੇ ਘਰ ਘਰ ਪਹੁੰਚਾਵਾਂਗੇ।ਸਰਦਾਰ.ਤਰਸੇਮ ਸਿੰਘ ਦਿਓਲ ਯੂਕੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ ਦਾ ਨਾਮ ਜਪਣ ਦੀ ਸਿੱਖਿਆ ਦਿੱਤੀ ਤੇ ਨਾਲ ਹੀ ਕਿਹਾ ਕਿ ਸਾਰਿਆਂ ਨੂੰ ਦੱਸਾਂ ਨੌਹਾਂ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛਕਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵਿਤਕਰੇ ਤੋਂ ਮਨਾਹੀ ਕੀਤੀ।ਉਨ੍ਹਾਂ ਕਿਹਾ ਕਿ ਸਮਾਜਕ ਵੰਡ ਮਨੁੱਖ ਦੀ ਬਣਾਈ ਹੋਈ ਹੈ।ਉਨ੍ਹਾਂ ਕਿਹਾ ਕਿ ਵਿਅਕਤੀ ਦੀ ਜਾਤ ਉਸ ਦੇ ਕੰਮਕਾਜ ਨਾਲ ਬਣੀ ਹੈ।ਉਨ੍ਹਾਂ ਇਹ ਵੀ ਕਿਹਾ ਸੀ ਕਿ ਜੋ ਤੁਸੀਂ ਬੀਜੋਗੇ,ਉਹੀ ਕੱਟੋਗੇ ਤੇ ਕਾਰਜ ਹੀ ਕਿਸੇ ਵਿਅਕਤੀ ਦਾ ਮੁੱਲ ਤੈਅ ਕਰਦਾ ਹੈ।ਸਰਦਾਰ.ਤਰਸੇਮ ਸਿੰਘ ਦਿਓਲ ਯੂਕੇ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਹੋਣ ਦੇ ਨਾਲ-ਨਾਲ ਉੱਚ ਕੋਟੀ ਦੇ ਵਿਦਵਾਨ,ਵਿਗਿਆਨੀ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਹੋਏ ਹਨ,ਜਿਨ੍ਹਾਂ ਨੇ ਆਪਣੀ ਬਾਣੀ ਰਾਹੀਂ ਸਦੀਆਂ ਤੋਂ ਵਹਿਮਾਂ-ਭਰਮਾਂ,ਅੰਧ ਵਿਸ਼ਵਾਸਾਂ ਤੇ ਰੂੜੀਵਾਦੀ ਸੋਚ ਨਾਲ ਘਿਰੇ ਹੋਏ ਲੋਕਾਂ ਚ ਗਿਆਨ ਦੀ ਜੋਤ ਜਗਾ ਕੇ ਵਿਗਿਆਨਕ ਤੇ ਤਰਕਸ਼ੀਲ ਸੋਚ ਦਾ ਨਿਰਮਾਣ ਕੀਤਾ।ਕੁਦਰਤੀ ਵਰਤਾਰਿਆਂ ਅਤੇ ਸੂਰਜ,ਚੰਨ,ਤਾਰਿਆਂ ਦੇ ਨਾਲ-ਨਾਲ ਸਮੁੱਚੇ ਬ੍ਰਹਿਮੰਡ ਬਾਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਗਟਾਏ ਵਿਚਾਰ ਅਲਬਰਟ ਆਈਨਸਟਾਈਨ ਵਰਗੇ ਦੁਨੀਆ ਦੇ ਮਹਾਨ ਵਿਗਿਆਨੀਆਂ ਲਈ ਵੀ ਮਾਰਗਦਰਸ਼ਕ ਸਾਬਿਤ ਹੋਏ ਹਨ।

LEAVE A REPLY

Please enter your comment!
Please enter your name here