ਐਨ.ਆਰ.ਆਈਜ਼ ਦੇ ਪਾਸਪੋਰਟ ਵੰਡਣ ਲਈ ਹੁਣ ਨੋਡਲ ਅਫਸਰ ਵਜੋਂ ਸੇਵਾਵਾਂ ਨਿਭਾਉਣਗੇ ਹਰਚਰਨ ਸਿੰਘ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਰਬਾਰਾ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਜਲੰਧਰ ਜ਼ਿਲੇ ਨਾਲ ਸਬੰਧਿਤ ਵਿਦੇਸ਼ਾਂ ਤੋਂ ਆ ਰਹੇ ਵਿਅਕਤੀਆਂ ਦੇ ਪਾਸਪੋਰਟ ਵੰਡਣ ਲਈ ਹੁਣ ਨੋਡਲ ਅਫਸਰ ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ ਨੂੰ ਲਗਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ  ਡਿਪਟੀ ਕਮਿਸ਼ਨਰ ਦਫਤਰ ਪਾਸ ਪ੍ਰਾਪਤ ਹੋਣ ਵਾਲੇ ਪਾਸਪੋਰਟਾਂ ਨੂੰ ਵੰਡਣ ਲਈ ਪਹਿਲਾਂ ਉਹ ਡਿਊਟੀ ਨਿਭਾਅ ਰਹੇ ਸਨ ਅਤੇ ਐਨ.ਆਰ.ਆਈ ਯਾਤਰੀਆਂ ਦੇ ਸਬੰਧ ਵਿੱਚ ਨੋਡਲ ਅਫਸਰ ਸਨ, ਪਰ ਹੁਣ ਐਨ.ਆਰ.ਆਈਜ਼ ਦੇ ਪਾਸਪੋਰਟ ਵੰਡਣ ਸਬੰਧੀ ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ ਨੂੰ ਨੋਡਲ ਅਫਸਰ ਲਗਾ ਦਿੱਤਾ ਗਿਆ ਹੈ।

Advertisements

ਉਨਾਂ ਜਲੰਧਰ ਨਾਲ ਸਬੰਧਿਤ ਵਿਦੇਸ਼ਾਂ ਤੋਂ ਆਏ ਯਾਤਰੀਆਂ/ਐਨ ਆਰ ਆਈਜ਼ ਨੂੰ ਅਪੀਲ ਕੀਤੀ ਕਿ 24 ਅਗਸਤ ਤੋਂ ਉਨਾਂ ਦੇ ਪਾਸਪੋਰਟ ਨਗਰ ਨਿਗਮ ਜਲੰਧਰ, ਕੰਪਨੀ ਬਾਗ (ਨੇੜੇ ਪੰਜਾਬ ਨੈਸ਼ਨਲ ਬੈਂਕ) ਦੇ ਦਫਤਰ ਤੋਂ ਡਲੀਵਰ ਕੀਤੇ ਜਾਣਗੇ। ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ 0181-5051124, 98887-78404, ਜਾਂ 94647-14142 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here