ਏਡੀਸੀ ( ਜ.) ਮੈਡਮ ਦਲਜੀਤ ਕੌਰ ਨੇ ਸਵੀਪ ਤਹਿਤ ਰੇਲਵੇ ਮੰਡੀ ਸਕੂਲ ਬੂਥ ਦਾ ਕੀਤਾ ਦੌਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆਂ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਬੂਥ ਲੈਵਲ ਤੇ ਡਰਾਫਟ ਇਲੈਕਟੋਰਲ ਪਬਲੀਕੇਸ਼ਨ ਰੋਲ ਦਾ ਦਿਨ ਮਨਾਇਆ ਗਿਆ । ਇਸ ਮੌਕੇ ਤੇ 01.01.2023 ਨੂੰ ਅਠਾਰਾਂ ਸਾਲ ਉਮਰ ਪੂਰੀ ਕਰਨ ਵਾਲੇ ਹਰ ਸ਼ਖ਼ਸ ਦੀ ਵੋਟ ਬਣਾਉਣ ਤੇ ਉਸ ਦਾ ਨਾਂ ਵੋਟਰ ਸੂਚੀ ਵਿੱਚ ਦਰਜ ਕਰਨ ਅਤੇ ਪ੍ਰਕਾਸ਼ਿਤ ਕਰਨ ਹਿੱਤ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਦੀ ਯੋਗ ਅਗਵਾਈ ਹੇਠ ਸਕੂਲ ਵਿਦਿਆਰਥਣਾਂ ਦੇ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ।ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਜਮਾਤ ਬਾਰ੍ਹਵੀਂ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਗੋਲਡੀ ਜਮਾਤ ਗਿਆਰ੍ਹਵੀਂ ਨੇ ਪਹਿਲਾ ਸਥਾਨ ਹਾਸਲ ਕੀਤਾ।

Advertisements

ਇਸ ਮੌਕੇ ਤੇ ਸਕੂਲ ਦੇ ਇਲੈਕਟੋਰਲ ਲਿਟਰੇਸੀ ਕਲੱਬ ਦੇ ਮੈਂਬਰਾਂ ਨੂੰ ਨਵੀਆਂ ਵੋਟਾਂ ਬਣਾਉਣ ਬਾਰੇ ਅਤੇ ਆਪਣਾ ਨਾਂ ਵੋਟਰ ਸੂਚੀ ਵਿਚ ਦਰਜ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਵਿੱਚ ਕਲੱਬ ਦੀਆਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਸ ਕਾਰਜ ਦੇ ਆਗਾਜ਼ ਲਈ ਸਕੂਲ ਵਿਚ ਵਿਸ਼ੇਸ਼ ਬੂਥ ਦੀ ਸਥਾਪਨਾ ਕੀਤੀ ਗਈ ਅਤੇ ਉਸ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ। ਇਸ ਮੌਕੇ ਤੇ ਏਡੀਸੀ ਜਨਰਲ ਹੁਸ਼ਿਆਰਪੁਰ ਮੈਡਮ ਦਲਜੀਤ ਕੌਰ ਜੀ ਨੇ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਨ੍ਹਾਂ ਨੇ ਸਕੂਲ ਦੇ ਈ ਐੱਲ ਸੀ ਕਲੱਬ ਦੇ ਮੈਂਬਰਾਂ ਨੂੰ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਇਸ ਕੰਮ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦੇਣ ਦੀ ਪ੍ਰੇਰਨਾ ਦਿੱਤੀ ਅਤੇ ਬੂਥ ਲੈਵਲ ਤੇ ਲੱਗੀ ਹੋਈ ਐਗਜ਼ੀਬਿਸ਼ਨ ਦੀ ਅਤੇ ਸਵੀਪ ਨਾਲ ਸੰਬੰਧਿਤ ਰੱਖੇ ਗਏ ਰਿਕਾਰਡ ਲਈ ਪ੍ਰਿੰਸੀਪਲ ਮੈਡਮ ਅਤੇ ਸਬੰਧਤ ਟੀਮ ਦੀ ਵਿਸ਼ੇਸ਼ ਤੌਰ ਤੇ ਸਰਾਹਨਾ ਕੀਤੀ।

ਉਨ੍ਹਾਂ ਦੇ ਨਾਲ ਇਲੈਕਸ਼ਨ ਤਹਿਸੀਲਦਾਰ ਸ. ਹਰਮਿੰਦਰ ਸਿੰਘ ਜੀ ਅਤੇ ਇਲੈਕਸ਼ਨ ਕਾਨੂੰਨਗੋ ਸ੍ਰੀ ਦੀਪਕ ਕੁਮਾਰ ਜੀ ਨੇ ਵੀ ਪੋਲਿੰਗ ਬੂਥ ਦਾ ਜਾਇਜ਼ਾ ਲਿਆ । ਇਸ ਮੌਕੇ ਤੇ ਪ੍ਰਿੰਸੀਪਲ ਸਰਕਾਰੀ ਪੌਲੀਟੈਕਨੀਕਲ ਹੁਸ਼ਿਆਰਪੁਰ ਰਚਨਾ ਕੌਰ (ਸਵੀਪ ਨੋਡਲ ਅਫਸਰ ਹੁਸ਼ਿਆਰਪੁਰ) , ਪ੍ਰਿੰਸੀਪਲ ਸ਼ੈਲੇਂਦਰ ਠਾਕੁਰ ਈ ਐੱਲ ਸੀ ਇੰਚਾਰਜ ਹੁਸ਼ਿਆਰਪੁਰ ਅਤੇ ਪ੍ਰਿੰਸੀਪਲ ਰਾਜਨ ਅਰੋੜਾ ਸਵੀਪ ਇੰਚਾਰਜ 043 ਹੁਸ਼ਿਆਰਪੁਰ ਜੀ ਨੇ ਵੀ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਬੂਥ ਦਾ ਦੌਰਾ ਕੀਤਾ ਅਤੇ ਬੱਚਿਆਂ ਨੂੰ ਈ ਐੱਲ ਸੀ ਕਲੱਬ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਤੇ ਸਕੂਲ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਸਵੀਪ ਨੋਡਲ ਅਧਿਕਾਰੀ ਹੁਸ਼ਿਆਰਪੁਰ ਰਚਨਾ ਕੌਰ ਜੀ ਦੇ ਫੇਸਬੁੱਕ ਤੇ ਲਾਈਵ ਲੈਕਚਰ ਵਿੱਚ ਵੀ ਭਾਗ ਲਿਆ । ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਲਲਿਤਾ ਰਾਣੀ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਣ ਤੋਂ ਬਾਅਦ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਵੀ ਇਸ ਸਮਾਜ ਭਲਾਈ ਦੇ ਕਾਰਜ ਵਿੱਚ ਆਪਣਾ ਸਹਿਯੋਗ ਦਿੰਦੇ ਰਹਿਣ ਲਈ ਅਸ਼ਵਾਸਨ ਦਿੱਤਾ ਗਿਆ । ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸਕੂਲ ਸਵੀਪ ਇੰਚਾਰਜ ਸੰਜੀਵ ਅਰੋੜਾ ਵੱਲੋਂ ਨਿਭਾਈ ਗਈ । ਸਾਰੇ ਕਾਰਜ ਵਿੱਚ ਮੈਡਮ ਪਲਵਿੰਦਰ ਕੌਰ ਅਤੇ ਮੈਡਮ ਗੁਰਪ੍ਰੀਤ ਕੌਰ ਜੀ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਇਸ ਮੌਕੇ ਤੇ ਲੈਕਚਰਾਰ ਅਪਰਾਜਿਤਾ ਕਪੂਰ ,ਬੀਰਬਲ, ਰਵਿੰਦਰ ਕੌਰ, ਸ਼ਾਲਨੀ ਅਰੋਡ਼ਾ,ਪ੍ਰਵੀਨ ਕੁਮਾਰੀ, ਯਸ਼ਪਾਲ ਸਿੰਘ, ਰਵਿੰਦਰ ਸ਼ਰਮਾ, ਬਲਦੇਵ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here