ਸ਼ਹਿਰ ਦੀਆ ਵੱਖ-ਵੱਖ ਰਾਜਨਿਤੀਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਕਮਲ ਪ੍ਰਭਾਕਰ ਤੇ ਰਾਜੇਸ਼ ਮੰਨਣ ਨਾਲ ਗਹਿਰੇ ਦੁੱਖ ਦਾ ਕੀਤਾ ਪ੍ਰਗਟਾਵਾ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਮਾਂ ਮਲੂਕ ਜਿਹਾ ਸ਼ਬਦ ਹੈ ਪਰ ਇਸ ਦੀ ਆਗੋਸ਼ ਵਿਚ ਅਜਿਹਾ ਨਿੱਘ ਹੈ ਜੋ ਨਾ ਸਿਰਫ਼ ਜੀਵਨ ਬਖਸ਼ਿਸ਼ ਕਰਦਾ ਹੈ ਬਲਕਿ ਇਕ ਬੀਜ ਵਾਂਗ ਮਨੁੱਖਤਾ ਨੂੰ ਜਨਮ ਦੇਣ ਤੋਂ ਲੈ ਕੇ ਉਸ ਦੇ ਪਾਲਣ ਪੋਸ਼ਣ ਅਤੇ ਗੁਰੂ ਵਜੋਂ ਵਿਚਰਦਿਆਂ ਸਮੁੱਚੀ ਕਾਇਨਾਤ ਨੂੰ ਆਪਣੀ ਬੁਕਲ ਵਿਚ ਸਮੋ ਲੈਂਦਾ ਹੈ ਤੇ ਹੱਡਮਾਸ ਦੇ ਇਸ ਪੁਤਲੇ ਦੇ ਚਰਨਾਂ ਨੂੰ ਜਨਤ ਦਾ ਖਿਤਾਬ ਹਾਸਲ ਹੋ ਜਾਂਦਾ ਹੈ।ਅਜਿਹੀ ਸ਼ਖਸੀਅਤ ਦੀ ਮਾਲਕ ਸਨ ਮਾਤਾ ਸੰਤੋਸ਼ ਰਾਣੀ ਜਿਹਨਾਂ ਨੇ ਆਪਣੇ ਉੱਚੇ ਸੁੱਚੇ ਖਿਆਲਾਂ ਸਦਕਾ ਤਿੰਨਾਂ ਪੀੜ੍ਹੀਆਂ ਨੂੰ ਅਜਿਹਾ ਸੁਖਦ ਅਹਿਸਾਸ ਕਰਵਾਇਆ ਕਿ ਉਹਨਾਂ ਦੇ ਜਾਣ ਨਾਲ ਨਾ ਸਿਰਫ਼ ਪਰਿਵਾਰ ਬਲਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਮਾਤਾ ਸੰਤੋਸ਼ ਰਾਣੀ ਦੀ ਕਮੀ ਹਮੇਸ਼ਾ ਖਲਦੀ ਰਹੇਗੀ।ਭਾਜਪਾ ਦੇ ਮੰਡਲ ਮਹਾਂਮੰਤਰੀ ਕਮਲ ਪ੍ਰਭਾਕਰ ਦੇ ਮਾਤਾ ਤੇ ਭਾਜਪਾ ਐਨਜੀਓ ਸੈੱਲ ਦੇ ਸੂਬਾ ਜੁਆਇੰਟ ਸਕੱਤਰ ਰਾਜੇਸ਼ ਮੰਨਣ ਦੇ ਨਾਨੀ  ਸੰਤੋਸ਼ ਰਾਣੀ ਨੇ ਆਪਣੇ ਪਤੀ ਤਿਲਕ ਰਾਜ ਨਾਲ ਜੀਵਨ ਬਸਰ ਕਰਦਿਆਂ ਪੇਕੇ ਅਤੇ ਸਹੁਰੇ ਪਰਿਵਾਰਾਂ ਦਰਮਿਆਨ ਅਜਿਹਾ ਸੰਤੁਲਨ ਬਣਾਇਆ ਕਿ ਮਾਪਿਆਂ ਨੂੰ ਆਪਣੀ ਧੀ ਅਤੇ ਸਹੁਰੇ ਪਰਿਵਾਰ ਨੂੰ ਧੀਆਂ ਵਰਗੀ ਨੂੰਹ ਤੇ ਅੱਜ ਵੀ ਫਖ਼ਰ ਮਹਿਸੂਸ ਹੁੰਦਾ ਹੈ।ਸੰਤੋਸ਼ ਰਾਣੀ ਅਤੇ ਤਿਲਕ ਰਾਜ ਨੇ ਆਪਣੇ ਜੀਵਨ ਪੰਧ ਦੌਰਾਨ ਆਪਣੇ ਪੁੱਤਰਾਂ ਤੇ ਧੀਆਂ ਨੂੰ ਸਿੱਖਿਅਤ ਕਰਕੇ ਸਮਾਜ ਵਿਚ ਸਨਮਾਨਿਤ ਸ਼ਖਸੀਅਤਾਂ ਵਜੋਂ ਵਿਚਰਨ ਦੇ ਕਾਬਲ ਬਣਾਇਆ ਅਤੇ ਅਜਿਹੇ ਪਰਿਵਾਰਕ ਸੰਸਕਾਰ ਦਿੱਤੇ ਜਿਹਨਾਂ ਦੀ ਬਦੌਲਤ ਕਮਲ ਪ੍ਰਭਾਕਰ ਨੇ ਸਮਾਜ ਤੇ ਰਾਜਨੀਤੀ ਵਿਚ ਆਪਣੀ ਸਿਆਣਪ ਅਤੇ ਦੂਰ ਅੰਦੇਸ਼ੀ ਦਾ ਸਬੂਤ ਦਿੱਤਾ।

Advertisements

ਮਾਤਾ ਸੰਤੋਸ਼ ਰਾਣੀ ਨੂੰ ਪ੍ਰਭੂ ਨੇ ਜਿੰਨੀ ਸਾਹਾ ਦੀ ਪੂਂਜੀ ਬਖਸ਼ਿਸ਼ ਕੀਤੀ ਸੀ,ਓਨੀ ਪੂਰੀ ਕਰਕੇ ਉਹ ਸਾਰੀਆਂ ਨੂੰ ਵਿਛੋੜਾ ਦੇ ਗਏ।ਉਨ੍ਹਾਂ ਦੇ ਦੇਹਾਂਤ ਨਾਲ ਸ਼ਹਿਰ ਦੀਆ ਵੱਖ ਵੱਖ ਰਾਜਨਿਤੀਕ,ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਸ਼ੋਕ ਦੀ ਲਹਿਰ ਦੋੜ ਗਈ।ਬੇਹੱਦ ਮਿਲਣਸਾਰ ਸੁਭਾਅ ਦੀ ਮਾਲਿਕ ਸੰਤੋਸ਼ ਰਾਣੀ ਧਾਰਮਿਕ ਸੁਭਾਅ ਦੇ ਸਨ।ਉਨ੍ਹਾਂ ਦਾ ਜੀਵਨ ਸਾਰੀਆਂ ਲਈ ਪ੍ਰੇਰਣਾਦਾਇਕ ਅਤੇ ਮਾਰਗਦਰਸ਼ਕ ਸੀ।ਇਸ ਦੌਰਾਨ ਭਾਜਪਾ ਐਨਜੀਓ ਸੈੱਲ ਦੇ ਸੂਬਾ ਪ੍ਰਧਾਨ ਨਿਪੁਨ ਸ਼ਰਮਾ, ਸੂਬਾ ਜਰਨਲ ਸਕੱਤਰ ਹਰੀਸ਼ ਸ਼ਰਮਾ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਸ਼ੋਤਮ ਪਾਸੀ, ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਸ਼ ਮਹਾਜਨ, ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯੱਗ ਦੱਤ ਐਰੀ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਸ਼ੋਤਮ ਪਾਸੀ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰਉਮੇਸ਼ ਸ਼ਾਰਦਾ,ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ, ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਮੰਨੂ ਧਿਰ,ਭਾਜਪਾ ਜਿਲਾ ਪ੍ਰਧਾਨ ਰਾਜੇਸ਼ ਪਾਸੀ,ਕਿਸਾਨ ਮੋਰਚਾ ਦੇ ਜਿਲਾ ਪ੍ਰਧਾਨ ਸਾਹਿਬ ਸਿੰਘ ਢਿੱਲੋਂ,ਧਰਮਪਾਲ ਮਹਾਜਨ,ਐਡਵੋਕੇਟ ਪਿਯੂਸ਼ ਮਨਚੰਦਾ,ਅਸ਼ੋਕ ਮਾਹਲਾ,ਜਗਦੀਸ਼ ਸ਼ਰਮਾ,ਚੇਤਨ ਸੂਰੀ,ਵਿੱਕੀ ਗੁਜਰਾਲ,ਵਿਸ਼ਾਲ ਸੋਂਧੀ,ਰਿੰਪੀ ਸ਼ਰਮਾ,ਈਸ਼ਾ ਮਹਾਜਨ, ਕੁਸਮ ਪਸਰੀਚਾ,ਰਣਜੀਤ ਸਿੰਘ ਖੋਜੇਵਾਲ,ਡਾ.ਰਣਵੀਰ ਕੌਸ਼ਲ,ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਬਾਵਾ ਪੰਡਿਤ,ਆਰਐਸਐਸ ਦੇ ਸੀਨੀਅਰ ਨੇਤਾ ਸੁਭਾਸ਼ ਮਕਰੰਦੀ, ਬਜਰੰਗ ਦਲ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੰਜੇ ਸ਼ਰਮਾ,ਵਿਹਿਪ ਨੇਤਾ ਰਾਜੂ ਸੂਦ,ਬਜਰੰਗ ਦਲ ਜ਼ਿਲਾ ਉੱਪ ਪ੍ਰਧਾਨ ਆਨੰਦ ਯਾਦਵ,ਵਿਸ਼ਵ ਹਿੰਦੂ ਪਰਿਸ਼ਦ ਦੇ ਕਮਲ ਮਲਹੋਤਰਾ,ਜੋਗਿੰਦਰ ਤਲਵਾੜ,ਮੰਗਤਰਾਮ ਭੋਲਾ,ਚੰਦਰ ਮੋਹਨ ਭੋਲਾ,ਵਿਜੈ ਗਰੋਵਰ,ਅੰਕਿਤ ਪੰਡਿਤ,ਵਿਜੈ ਯਾਦਵ,ਓਮਪ੍ਰਕਾਸ਼ ਕਟਾਰੀਆ,ਰਾਜੀਵ ਟੰਡਨ,ਹੈਪੀ ਛਾਬੜਾ,ਚੰਦਨ ਸ਼ਰਮਾ, ਬਜਰੰਗ ਦਲ ਦੇ ਜ਼ਿਲਾ ਪ੍ਰਭਾਰੀ ਰਾਜਕੁਮਾਰ ਅਰੋੜਾ,ਬਜਰੰਗ ਦਲ ਦੇ ਜ਼ਿਲਾ ਪ੍ਰਭਾਰੀ ਬਾਵਾ ਪੰਡਿਤ,ਰਾਕੇਸ਼ ਵਰਮਾ,ਸਵਾਮੀ ਪ੍ਰਸਾਦ ਸ਼ਰਮਾ, ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆਂ,ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਰਾਜਾਂ ਚੋਹਾਨ,ਬੱਬੂ ਸਿੰਘ ਮਾਨ ਆਦਿ ਨੇ ਸੰਤੋਸ਼ ਰਾਣੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੁੱਖੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਪ੍ਰਮਾਤਮਾ ਵਲੋਂ ਬੱਲ ਬਖਸ਼ਣ ਦੀ ਪ੍ਰਾਥਨਾ ਕੀਤੀ।

LEAVE A REPLY

Please enter your comment!
Please enter your name here