ਕੈਂਬਰਿਜ ਸਕੂਲ ਵੱਲੋਂ ਕੱਢੀ ਗਈ ਗਈ ਫਿਟਨੈਸ ਜਾਗਰੂਕਤਾ ਸਾਈਕਲ ਰੈਲੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕੈਂਬਰਿਜ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਲੋਂ ਲੋਕਾਂ ਨੂੰ ਫਿਟਨੈਸ ਪ੍ਰਤੀ ਜਾਗਰੂਕ ਕਰਨ ਲਈ ਸਕੂਲ ਦੀ ਪ੍ਰਿੰਸੀਪਲ ਆਰਤੀ ਦਾਦਾ ਦੀ ਅਗਵਾਈ ਹੇਠ ਇੱਕ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।ਇਸ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਤੰਦਰੁਸਤੀ ਅਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਜਿਸ ਵਿੱਚ 90 ਸਕੂਲੀ ਬੱਚਿਆਂ ਨੇ ਭਾਗ ਲਿਆ। ਇਹ ਰੈਲੀ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਜਲੋਖਾਨਾ ਚੌਂਕ,ਮੱਛੀ ਚੌਂਕ,ਸਦਰ ਬਜ਼ਾਰ,ਸ਼ਹੀਦ ਭਗਤ ਚੌਂਕ, ਸ਼ਿਵ ਮੰਦਿਰ ਕਚਹਿਰੀ ਚੌਂਕ ਤੋਂ ਹੁੰਦੇ ਹੋਏ ਮਾਲ ਰੋਡ ਸੈਨਿਕ ਸਕੂਲ ਨੇੜੇ ਸਮਾਪਤ ਹੋਈ। ਜਿੱਥੇ ਭਾਜਪਾ ਐਨਜੀਓ ਸੈੱਲ ਦੇ ਸੂਬਾ ਸੰਯੁਕਤ ਸਕੱਤਰ ਰਾਜੇਸ਼ ਮੰਨਣ ਦੀ ਅਗਵਾਈ ਹੇਠ ਭਾਜਪਾ ਆਗੂਆਂ ਨੇ ਸ਼ਾਮਲ ਹੋਕੇ ਸਕੂਲ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਬੱਚਿਆਂ ਨੂੰ ਜੂਸ ਤੇ ਚਾਕਲੇਟ ਵੰਡੇ। ਇਸ ਦੌਰਾਨ ਭਾਜਪਾ ਆਗੂਆਂ ਨੇ ਸਕੂਲ ਦੀ ਪ੍ਰਿੰਸੀਪਲ ਆਰਤੀ ਦਾਦਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਭਰੋਸਾ ਦਿਵਾਇਆ ਕਿ ਸਕੂਲ ਵੱਲੋਂ ਜੋ ਵੀ ਸਮਾਜਿਕ ਜਾਗਰੂਕਤਾ ਦਾ ਕੰਮ ਕੀਤਾ ਜਾਵੇਗਾ ਉਸ ਵਿੱਚ ਭਾਜਪਾ ਦਾ ਹਰ ਵਰਕਰ ਪੂਰਾ ਸਹਿਯੋਗ ਦੇਵੇਗਾ। ਇਸ ਮੌਕੇ ਭਾਜਪਾ ਐਨਆਰਆਈ ਵਿੰਗ ਹੋਲੈਂਡ ਦੇ ਮੁਖੀ ਜੇਐਸ ਔਜਲਾ,ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ,ਸੂਬਾ ਕਾਰਜਕਾਰਨੀ ਮੈਂਬਰ ਪਰਸ਼ੋਤਮ ਪਾਸੀ, ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ,ਜ਼ਿਲ੍ਹਾ ਉਪ ਪ੍ਰਧਾਨ ਧਰਮਪਾਲ ਮਹਾਜਨ, ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਯੂਸ਼ ਮਨਚੰਦਾ,ਜ਼ਿਲ੍ਹਾ ਉਪ ਪ੍ਰਧਾਨ ਪਵਨ ਧੀਰ,ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ,ਮੰਡਲ ਪ੍ਰਧਾਨ ਚੇਤਨ ਸੂਰੀ,ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ ਭਾਜਪਾ ਐਜਿਓ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਚੋਹਾਨ ਆਦਿ ਹਾਜ਼ਰ ਸਨ।

Advertisements

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਆਰਤੀ ਦਾਦਾ ਨੇ ਵਿਦਿਆਰਥੀਆਂ ਨੂੰ ਸਾਈਕਲ ਦੇ ਇਤਿਹਾਸ ਤੋਂ ਜਾਣੂ ਕਰਵਾਇਆ।ਮੌਜੂਦਾ ਸ਼ਮੇ ਵਿਚ ਇਸਦੀ ਕਿ ਸਥਿਤੀ ਹੈ ਇਹ ਵੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਜ਼ੋਰ ਦਿੱਤਾ। ਆਰਤੀ ਦਾਦਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸ ਤਰਾਂ ਸਾਈਕਲ ਦੀ ਵਰਤੋਂ ਕਰਕੇ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ।ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਫਿਟਨੈੱਸ ਬਾਰੇ ਦੱਸਿਆ।ਫਿਟਨੈੱਸ ਦੀ ਡੋਜ਼ ਅੱਧਾ ਘੰਟਾ ਰੋਜ਼ ਜੇਕਰ ਹਰ ਵਿਅਕਤੀ ਸਾਈਕਲਿੰਗ ਕਰੇ ਤਾਂ ਉਹ ਵਿਅਕਤੀ ਸ਼ੂਗਰ, ਬਲੱਡ ਪ੍ਰੈਸ਼ਰ ਮੋਟਾਪਾ ਆਦਿ ਤੋਂ ਛੁਟਕਾਰਾ ਪਾ ਸਕਦਾ ਹੈ। ਭਾਜਪਾ ਐਨਜੀਓ ਸੈੱਲ ਦੇ ਸੂਬਾ ਸੰਯੁਕਤ ਸਕੱਤਰ ਰਾਜੇਸ਼ ਮੰਨਣ ਨੇ ਕਿਹਾ ਕਿ ਸਾਈਕਲਿੰਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਜਰੂਰ ਸ਼ਾਮਲ ਕਰੋ। ਸਾਈਕਲ ਚਲਾਉਣਾ ਆਪਣੇ ਆਪ ਵਿੱਚ ਇੱਕ ਕਸਰਤ ਹੈ। ਮੰਨਣ ਨੇ ਕਿਹਾ ਕਿ ਸਾਈਕਲ ਚਲਾਉਣ ਨਾਲ ਅਸੀਂ ਡੀਜ਼ਲ,ਪਟਰੋਲ ਦੀ ਬਚਤ ਕਰਕੇ ਅਰਥੀ ਸਥਿਤੀ ਤੇ ਵਾਤਾਵਰਨ ਨੂੰ ਸੁਰੱਖਿਅਤ ਬਣਾ ਸਕਦੇ ਹਾਂ। ਇਸ ਤੋਂ ਇਲਾਵਾ ਸਾਡੀ ਸਰੀਰਕ ਤੰਦਰੁਸਤੀ ਵਿਕਾਰ ਅਤੇ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਵੀ ਘਟਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਈਕਲ ਇੱਕ ਅਜਿਹਾ ਵਾਹਨ ਹੈ,ਜੋ ਪ੍ਰਦੂਸ਼ਣ ਨਹੀਂ ਫੈਲਾਉਂਦਾ ਅਤੇ ਸਾਨੂੰ ਫਿੱਟ ਰੱਖਦਾ ਹੈ। ਆਉਣ ਵਾਲੇ ਸ਼ਮੇ ਵਿੱਚ ਹਰ ਵਿਅਕਤੀ ਨੂੰ ਪ੍ਰਦੂਸ਼ਣ ਬਚਾਉਣਾ ਹੈ ਤਾਂ ਸਾਨੂੰ ਸਾਈਕਲਿੰਗ ਨੂੰ ਵਧਾਵਾ ਦੇਣਾ ਹੋਵੇਗਾ। ਇਸ ਨਾਲ ਜਿੱਥੇ ਪ੍ਰਦੂਸ਼ਣ ਘੱਟ ਹੋਵੇਗਾ, ਉੱਥੇ ਹੀ ਅਸੀਂ ਸਿਹਤਮੰਦ ਰਹਾਂਗੇ।ਇਸ ਆਯੋਜਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸਾਈਕਲ ਦੀ ਵਰਤੋਂ ਕਰਨ ਦਾ ਸੰਦੇਸ਼ ਫੈਲਾਉਣ ਵਿਚ ਮਦਦ ਮਿਲੇਗੀ।ਰਾਜੇਸ਼ ਮੰਨਣ ਨੇ ਕਿਹਾ ਕਿ ਸਾਈਕਲ ਨਾ ਸਿਰਫ਼ ਆਵਾਜਾਈ ਦਾ ਪ੍ਰਦੂਸ਼ਣ ਮੁਕਤ ਸਾਧਨ ਹੈ,ਸਗੋਂ ਇਹ ਸਰੀਰਕ ਤੰਦਰੁਸਤੀ ਨੂੰ ਵੀ ਵਧਾਵਾ ਦਿੰਦਾ ਹੈ।ਉਨ੍ਹਾਂ ਇਸ ਆਯੋਜਨ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਹੋਰ ਨੌਜਵਾਨਾਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here