ਜਿਨ੍ਹਾਂ ਲੋਕਾ ਨੇ ਅਕਾਲੀ ਦਲ ਨਾਲ ਧੋਖਾ ਕਰਕੇ ਪਿੱਠ ਵਿੱਚ ਛੁਰਾ ਮਾਰਿਆ, ਅਜਿਹੇ ਲੋਕਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ: ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਲਕਾ ਕਪੂਰਥਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਕੁਝ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਅਤੇ ਹਲਕੇ ਦੀ ਕਮਾਨ ਮਿਹਨਤੀ ਨੌਜਵਾਨ ਆਗੂ ਦੇ ਹੱਥਾਂ ਵਿੱਚ ਸੌਂਪਣ ਦੀ ਮੰਗ ਐਤਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਆਵਈ ਰਾਜਪੂਤ ਨੇ ਪ੍ਰੈੱਸ ਕਾਨਫਰੰਸ ਦੌਰਾਨ ਉਠਾਈ।ਉਨ੍ਹਾਂ ਕਿਹਾ ਕਿ ਹਲਕੇ ਵਿੱਚ ਪਾਰਟੀ ਦਾ ਗੁਆਚਿਆ ਆਧਾਰ ਮੁੜ ਹਾਸਲ ਕਰਨ ਲਈ ਪੁਰਾਣੇ ਅਤੇ ਮਿਹਨਤੀ ਤੇ ਇਮਾਨਦਾਰ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਨਾਲ ਲੈ ਕੇ ਚੱਲਣ ਦੀ ਲੋੜ ਹੈ।ਤਾਂ ਜੋ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਮਜ਼ਬੂਤ ​​ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ,ਪਹਿਲੀ ਕਾਂਗਰਸ ਹੈ।ਕਾਂਗਰਸ ਤਾਂ ਅੰਗਰੇਜ਼ਾਂ ਨੇ ਖੁੱਦ ਬਣਾਈ ਸੀ ਪਰ ਅਕਾਲੀ ਦਲ ਦਾ ਜਨਮ ਸੰਘਰਸ਼ ਨਾਲ ਹੋਇਆ ਹੈ।

Advertisements

ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਬਹੁਤ ਹੀ ਸ਼ਾਨਦਾਰ ਇਤਿਹਾਸ ਹੈ,ਇਸ ਨੇ ਲਗਾਤਾਰ ਲੜਾਈ ਲੜੀ ਹੈ ਅਤੇ ਵੰਡ ਤੋਂ ਬਾਅਦ ਵੀ ਇਸ ਦਾ ਇਤਿਹਾਸ ਇਹੀ ਰਿਹਾ ਹੈ।ਮੈਂ ਅਕਾਲੀ ਦਲ ਨੂੰ ਉਹ ਪਾਰਟੀ ਮੰਨਦਾ ਹਾਂ ਜਿਸਨੂੰ ਭਾਰਤ ਦੇ ਲੋਕਾਂ ਦੇ ਲਈ ਲੋਕਾਂ ਨੇ ਖੁਦ ਬਣਾਈ ਹੈ।ਇਸ ਲਈ ਪਾਰਟੀ ਵਿੱਚ ਛੁਪੇ ਗੱਦਾਰਾਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਪਾਰਟੀ ਨੂੰ ਮਜਬੂਤ ਕਰਨਾ ਬਹੁਤ ਜਰੂਰੀ ਹੈ।ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਹੁਣ ਪਾਰਟੀ ਦਾ ਵਿਸਤਾਰ ਕਰਨ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ।ਸਿਰਫ ਪਾਰਟੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਜਿਨ੍ਹਾਂ ਨੇ ਪਾਰਟੀ ਲਈ ਬਿਹਤਰ ਸੋਚ ਰਾਖੀ ਹੋਵੇ ਪਾਰਟੀ ਲਈ ਆਪਣਾ ਜੀਵਨ ਕੁਰਬਾਨ ਕੀਤਾ ਹੋਵੀ ਉਨ੍ਹਾਂ ਲੋਕਾ ਨੂੰ ਹੀ ਹਲਕਾ ਵਾਈਜ ਜ਼ਿੰਮੇਵਾਰੀ ਦਿੱਤੀ ਜਾਵੇ।ਤਾਂ ਜੋ ਪਾਰਟੀ ਦੀ ਮਜ਼ਬੂਤ ਹੋ ਸਕੇ।ਅਵੀ ਰਾਜਪੂਤ ਨੇ ਕਿਹਾ ਕਿ ਜਿਹੜੇ ਲੋਕ ਪਾਰਟੀ ਨਾਲ ਗੱਦਾਰੀ ਕਰਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਦੇ ਹਨ ਅਤੇ ਆਪਣੇ ਨਿੱਜੀ ਹਿੱਤਾਂ ਲਈ ਪਾਰਟੀ ਨੂੰ ਬਰਬਾਦੀ ਦੇ ਕੰਢੇ ਪਹੁੰਚਾ ਦਿੱਤਾ ਹੈ,ਅਜਿਹੇ ਲੋਕਾਂ ਤੋਂ ਪਾਰਟੀ ਤੋਂ ਸੁਰ ਰੱਖਣਾ ਚਾਹੀਦਾ ਹੈ,ਤਦ ਹੀ ਪਾਰਟੀ ਦੁਬਾਰਾ ਮਜਬੂਤ ਹੋ ਸਕਦੀ ਹੈ।

ਅਜਿਹੇ ਲੋਕ ਪਾਰਟੀ ਅੰਦਰ ਰਹਿ ਕੇ ਪਾਰਟੀ ਨੂੰ ਤੋੜਦੇ ਰਹਿਣਗੇ।ਅਵੀ ਰਾਜਪੂਤ ਨੇ ਕਿਹਾ ਕਿ ਹਲਕੇ ਦੇ ਨੌਜਵਾਨ ਆਗੂ ਨੂੰ ਜਿੰਮੇਵਾਰੀ ਮਿਲਣ ਨਾਲ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਵੇਗਾ ਅਤੇ 2024 ਵਿਚ ਅਕਾਲੀ ਦਲ ਭਾਰੀ ਬਹੁਮਤ ਨਾਲ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗਾ।ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਬਹੁਤ ਜ਼ਰੂਰੀ ਹੈ।ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨਿਸ਼ਚਿਤ ਤੌਰ ਤੇ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ।ਇਸ ਮੌਕੇ ਤੇ ਅਸ਼ੋਕ ਸ਼ਰਮਾ,ਮਨਜੀਤ ਸਿੰਘ,ਅਨਿਲ ਬਹਿਲ,ਰਾਹੁਲ ਆਨੰਦ,ਧੀਰਜ ਨਈਅਰ,ਤਜਿੰਦਰ ਲਵਲੀ,ਰਾਕੇਸ਼ ਕੁਮਾਰ,ਰਾਜਾ,ਰਾਜੇਸ਼,ਸੁਮੀਤ ਕਪੂਰ,ਅਮਿਤ ਅਰੋੜਾ,ਲਖਬੀਰ ਸਿੰਘ,ਗੌਰਵ ਪੰਡਿਤ,ਅਕਾਸ਼,ਰਾਹੁਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here