14 ਦਸੰਬਰ ਨੂੰ ਗੁਰਦਾਸਪੁਰ ਵਿਖੇ ਲੱਗੇਗਾ ਮੈਗਾ ਰੋਜ਼ਗਾਰ ਮੇਲਾ

ਗੁਰਦਾਸਪੁਰ, (ਦ ਸਟੈਲਰ ਨਿਊਜ਼)। ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ  ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮਿਤੀ 14 ਦਸੰਬਰ 2022 ਨੂੰ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਰੋਜ਼ਗਾਰ ਦਫਤਰ ਗੁਰਦਾਸਪੁਰ ਵਿਖੇ ਲੱਗਣ ਵਾਲੇ ਇਸ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਆਈ.ਟੀ.ਆਈ ਗਰੈਜੁਏਟ ਅਤੇ ਪੋਸਟ ਗਰੇਜੂਏਟ ਪ੍ਰਾਰਥੀਆਂ ਨੂੰ ਟੈਕਨੀਕਲ ਅਤੇ ਨਾਨ ਟੈਕਨੀਕਲ ਪੋਸਟਾਂ ਲਈ ਵਧੀਆ ਸੈਲਰੀ ਤੇ ਯੋਗਤਾ ਅਨੁਸਾਰ ਭਰਤੀ ਕੀਤਾ ਜਾਵੇਗਾ।  

Advertisements

ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਵਾਲੀਆ ਕੰਪਨੀਆਂ ਅਤੇ ਉਹਨਾਂ ਦੁਆਰਾ ਆਫਰ ਕੀਤੀਆਂ ਜਾਣ ਵਾਲੀਆਂ ਨੌਂਕਰੀਆ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਮਸ਼ਹੂਰ ਜੀ.ਐਨ.ਏ (ਆਟੋ ਪਾਰਟ ਕੰਪਨੀ) ਵਲੋਂ ਆਈ.ਟੀ.ਆਈ. ਪਾਸ ਪ੍ਰਾਰਥੀ, ਜੌਰਗਰ ਕੰਪਨੀ ਮੋਹਾਲੀ ਅਤੇ ਗਰੇਸ ਕੇਅਰ ਕੰਪਨੀ ਵਲੋਂ ਹੋਮ/ਪੇਸ਼ੰਟ ਕੇਅਰ ਦੇ ਸਟਾਫ਼ ਦੀ ਭਰਤੀ ਲਈ, ਏ.ਐਨ.ਐਮ/ਜੀ.ਐਨ.ਐਮ ਪਾਸ ਲੜਕੇ ਲੜਕੀਆ, ਸਕਿਉਰਟੀ ਗਾਰਡ ਦੀ ਭਰਤੀ ਲਈ ਰਾਕਸਾ ਸਕਿਉਰਟੀ, ਸਕਿਉਰੇਟਾਸ ਸਕਿਉਰਟੀ ਕੰਪਨੀ ਵੱਲੋਂ ਅਤੇ ਐਲ.ਐਨ.ਟੀ ਫਾਈਨੈਸ਼ੀਅਲ ਕੰਪਨੀ ਵਲੋਂ ਗੁਰਦਾਸਪੁਰ, ਮੁਕੇਰੀਆ, ਦਸੂਆ ਆਦਿ ਏਰੀਏ ਲਈ ਮਾਈਕਰੋ ਲੋਨ ਅਫਸਰ ਦੀ ਆਸਾਮੀ ਲਈ ਭਰਤੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਰੋਜ਼ਗਾਰ ਮੇਲੇ ਵਿੱਚ ਲਿੰਕਯਾਰਡ ਕੰਪਨੀ ਵਲੋਂ ਵਰਕ ਫਰਾਮ ਹੋਮ ਦੇ ਲਈ, ਐਸ.ਪੀ.ਐਰ.ਐਨ ਅਤੇ ਜੀ.ਓ. ਸਰਵਸਿਸ ਕੰਪਨੀ ਵੱਲੋਂ ਕਸਟਮਰ ਕੇਅਰ ਐਗਜੀਕਿਉਟਿਵ, ਸਵਾਸਤੀਕ ਐਨਟਰ ਪ੍ਰਾਈਜ ਕੰਪਿਊਟਰ ਟ੍ਰੇਨਰ/ਵੈਬ ਡਿਵੈਲਪਰ ਅਤੇ ਰਾਮ ਫਾਈਨਾਸ ਕੰਪਨੀ ਵਲੋਂ ਇੰਸ਼ੋਰੈਂਸ ਦੇ ਫੀਲਡ ਵਿੱਚ ਚੰਗੀ ਸੈਲਰੀ ’ਤੇ ਭਰਤੀ ਕੀਤੀ ਜਾਵੇਗੀ। ਉਹਨਾਂ  ਦੱਸਿਆ ਕਿ 10ਵੀਂ, 12ਵੀਂ, ਆਈ.ਟੀ.ਆਈ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੈ, ਉਹ ਮਿਤੀ 14 ਦਸੰਬਰ 2022 ਸਵੇਰੇ 9:00 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਕਮਰਾ ਨੰ: 217, ਬਲਾਕ ਬੀ, ਡੀ.ਸੀ ਦਫਤਰ, ਨੇੜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਨਿੱਜੀ ਤੌਰ ’ਤੇ ਫਾਰਮਲ ਡਰੈਸ ਵਿੱਚ ਆਪਣਾ ਰੀਜਿਊਮ ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।

LEAVE A REPLY

Please enter your comment!
Please enter your name here