ਨਾਬਾਰਡ ਵੱਲੋਂ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਵਿਖੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਨਾਬਾਰਡ ਵੱਲੋਂ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਵਿਖੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਡੀ.ਡੀ.ਐਮ.ਰਜਤ ਛਾਬੜਾ ਦੀ ਅਗਵਾਈ ਵਿਚ ਕੀਤਾ ਗਿਆ, ਜਿਸਦਾ ਉਦਘਾਟਨ ਅਮਨਪ੍ਰੀਤ ਸਿੰਘ ਬਰਾੜ ਐਮ.ਡੀ. ਹੁਸ਼ਿਆਰਪੁਰ ਸੈਕਸ਼ਨ ਬੈਂਕ, ਤਰਸੇਮ ਸਿੰਘ ਪੁਰੇਵਾਲ ਚੀਫ ਐਲ.ਡੀ.ਐਮ., ਐਸ.ਕੇ. ਬੈਂਸ ਜ਼ਿਲ੍ਹਾ ਮੈਨੇਜਰ ਐਚ.ਸੀ.ਸੀ.ਬੀ. ਵੱਲੋਂ ਕੀਤਾ ਗਿਆ।

Advertisements

ਇਸ ਦੌਰਾਨ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਤੇ ਏ.ਆਈ.ਐਫ. ਸਕੀਮਾਂ ਬਾਰੇ ਚਰਚਾ ਕਰਦਿਆਂ ਪੀ.ਪੀ.ਈ. ਦੁਆਰਾ ਹਾਜਰ ਅਧਿਕਾਰੀਆਂ ਨੇ ਕਿਸਾਨਾਂ ਅਤੇ ਹੋਰ ਉਦਮੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਤਰਸੇਮ ਸਿੰਘ ਪੂਰੇਵਾਲ ਨੇ ਹਾਜਰ ਬੈਂਕ ਅਧਿਕਾਰੀਆਂ ਨੂੰ ਇਨ੍ਹਾਂ ਸਕੀਮਾਂ ਅਧੀਨ ਵੱਧ ਤੋਂ ਵੱਧ ਕਰਜੇ ਮੁਹੱਈਆ ਕਰਵਾਉਣ ਦੀ ਤਾਗੀਦ ਕਰਦਿਆਂ ਕਿਹਾ ਕਿ ਜ਼ਿਲੇ੍ ਦੀ ਤਰੱਕੀ ਲਈ ਐਗਰੀਕਲਚਰ ਇਨਫਰਾਸਟਚਕਰ ਨੂੰ ਮਜ਼ਬੂਤ ਕਰਨਾ ਬੇਹਦ ਜ਼ਰੂਰੀ ਹੈ ਜੋ ਕਿ ਇਨ੍ਹਾਂ ਸਕੀਮਾਂ ਦੀ ਸਫਲਤਾ ਨਾਲ ਹੀ ਹੋ ਸਕਦਾ ਹੈ। ਇਸ ਮੌਕੇ ਜ਼ਿਲੇ੍ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਕਾਲੂਬਾਹਰ ਤੇ ਛਾਬੜਾ ਸੁਸਾਇਟੀ ਦੇ ਸਕੱਤਰ ਜਸਵਿੰਦਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਕੇ.ਵੀ.ਕੇ ਬਾਰੋਵਾਲ ਤੋਂ ਡਾ. ਮਨਿੰਦਰ ਸਿੰਘ, ਪੰਜਾਬ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਿੰਦਰ ਕੁਮਾਰ ਡਾਇਰੈਕਟਰ ਆਫ ਸੈਟੀ, ਸੰਜੀਵ ਕੁਮਾਰ ਮੈਨੇਜਰ ਐਚ.ਸੀ.ਸੀ.ਬੀ., ਰਜਿੰਦਰ ਕੁਮਾਰ ਡੀ.ਐਮ. ਮੋਹਲ ਲਾਲ, ਜ਼ਿਲੇ੍ਹ ਦੇ ਬੈਂਕਾਂ ਦੇ ਸੀਨੀਅਰ ਅਧਿਕਾਰੀ, ਜ਼ਿਲ੍ਹਾ ਲੀਡ ਬੈਂਕ ਅਧਿਕਾਰੀ, ਤੋਂ ਇਲਾਵਾ ਸਾਰੇ ਬੈਂਕਾਂ ਦੇ ਡੀ.ਸੀ.ਓਜ ਸਾਹਿਬਾਨ ਮੌਜੂਦ ਸਨ। ਰਜਤ ਛਾਬੜਾ ਡੀ.ਡੀ.ਐਮ. ਨੇ ਆਏ ਹੋਏ ਸਾਰੇ ਅਧਿਕਾਰਾੀ ਤੇ ਪਤਵੰਤੇ ਸਜਨਾ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here