ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਪਟਿਆਲਾ ਦੇ ਖਿਡਾਰੀਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

ਪਟਿਆਲਾ(ਦ ਸਟੈਲਰ ਨਿਊਜ਼): ਸਿੱਖਿਆ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜੀ.ਅਮਰਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮਿਤੀ 06 ਦਸੰਬਰ 2022 ਤੋਂ 09 ਦਸੰਬਰ 2022 ਤੱਕ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਭਾਗ ਲਿਆ। ਇੰਜ.ਅਮਰਜੀਤ ਸਿੰਘ ਮਾਣਯੋਗ ਡੀ.ਈ.ਓ ਅਤੇ ਮਨਵਿੰਦਰ ਕੌਰ ਭੁੱਲਰ ਡਿਪਟੀ ਡੀ.ਈ.ਓ ਪਟਿਆਲਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਵੱਖ.ਵੱਖ ਸਮੇਂ ਵਿਜ਼ਟ ਵੀ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਬਹੁਤ ਜੀ ਹੋਣਹਾਰ ਵਿਦਿਆਰਥੀਆਂ ਦੁਆਰਾ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ।
ਖੋ-ਖੋ ਮੁੰਡਿਆਂ ਵਿੱਚ ਗੋਲਡ,ਖੋ-ਖੋ ਕੁੜੀਆਂ ਗੋਲਡ,ਯੋਗਾ ਰਿਦਮਿਕ ਕੁੜੀਆਂ ਵਿੱਚ 1 ਗੋਲਡ, ਸਕੇਟਿੰਗ ਕੁੜੀਆਂ ਰੋਡ ਰੇਸ ਵਿੱਚ 1 ਗੋਲਡ, ਸਕੇਟਿੰਗ ਕੁੜੀਆਂ ਵਿੱਚ 1500 ਮੀ ਵਿੱਚ 1 ਗੋਲਡ, ਸ਼ਾਟ ਪੁੱਟ ਕੁੜੀਆਂ ਵਿੱਚ 1 ਗੋਲਡ ਪ੍ਰਾਪਤ ਕੀਤੇ। ਇਸ ਤਰ੍ਹਾਂ ਮੁੰਡਿਆਂ 1 ਅਤੇ ਕੁੜੀਆਂ  5 ਕੁੱਲ ਛੇ ਗੋਲਡ ਮੈਡਲ ਪ੍ਰਾਪਤ ਕੀਤੇ। ਇਸ ਤਰ੍ਹਾਂ ਕਰਾਟੇ ਕੁੜੀਆਂ 30 ਕਿਲੋ ਵਿੱਚ 1 ਸਿਲਵਰ, ਯੋਗਾ ਰਿਦਮਿਕ ਮੁੰਡੇ ਵਿੱਚ 1 ਸਿਲਵਰ, ਯੋਗਾ ਟੀਮ ਕੁੜੀਆਂ ਵਿੱਚ ਸਿਲਵਰ,  ਸਕੇਟਿੰਗ ਕੁੜੀਆਂ 500 ਮੀ ਵਿੱਚ 1 ਸਿਲਵਰ, ਸ਼ਾਟ ਪੁੱਟ ਮੁੰਡਿਆਂ ਵਿੱਚ 1 ਸਿਲਵਰ, ਸਕੇਟਿੰਗ ਮੁੰਡਿਆਂ ਦੀ 1500 ਮੀ ਵਿੱਚ 1 ਸਿਲਵਰ, ਸਕੇਟਿੰਗ ਇਨਲਾਇਨ ਕੁੜੀਆਂ ਦੀ 1000 ਮੀ. ਵਿੱਚ 1 ਸਿਲਵਰ ਮੈਡਲ ਪ੍ਰਾਪਤ ਕੀਤੇ।ਭਾਵ ਮੁੰਡਿਆਂ ਨੇ 4 ਅਤੇ ਕੁੜੀਆਂ ਨੇ 4 ਕੁੱਲ 8ਵਿਦਿਆਰਥੀਆਂ ਨੇ ਸਿਲਵਰ ਮੈਡਲ ਜਿੱਤੇ। ਇਸੇ ਤਰ੍ਹਾਂ 30 ਕਿਲੋ ਵਿੱਚ 1 ਬਰੋਂਜ, ਕਰਾਟੇ ਮੁੰਡਿਆਂ ਦੇ 32 ਕਿਲੋ ਭਾਰ ਵਿੱਚ 1 ਬਰੌਂਜ,ਕਰਾਟੇ ਕੁੜੀਆਂ ਦੇ 34 ਕਿਲੋ ਭਾਰ ਵਿੱਚ 1 ਬਰੌਂਜ, ਕਬੱਡੀ ਨੈਸ਼ਨਲ ਮੁੰਡਿਆਂ ਵਿੱਚ ਬਰੌਂਜ ਅਤੇ ਤੈਰਾਕੀ 100 ਮੀਟਰ ਕੁੜੀਆਂ ਵਿੱਚ 1 ਬਰੌਂਜ, ਸਕੇਟਿੰਗ ਕੁੜੀਆਂ  ਕੁਆਡ ਵਿੱਚ 1 ਬਰੌਂਜ, ਸਕੇਟਿੰਗ ਮੁੰਡਿਆਂ ਰੋਡ ਰੇਸ ਵਿੱਚ 1 ਬਰੌਂਜ, ਸਕੇਟਿੰਗ ਮੁੰਡਿਆਂ 500 D ਵਿੱਚ 1 ਬਰੌਂਜ ਮੈਡਲ ਪ੍ਰਾਪਤ ਕੀਤੇ। ਇਸ ਤਰ੍ਹਾਂ  ਮੁੰਡਿਆਂ 6 ਅਤੇ ਕੁੜੀਆਂ 4 ਪ੍ਰਾਪਤ ਕਰਕੇ ਕੁੱਲ 10 ਬਰੌਂਜ ਮੈਡਲ ਜਿੱਤੇ। ਪੂਰੇ ਟੂਰਨਾਮੈਂਟ ਵਿੱਚ ਵਿਦਿਆਰਥੀਆਂ ਵੱਲੋਂ  ਕੁੱਲ 24 ਮੈਡਲ ਜਿੱਤ ਕੇ ਪਟਿਆਲੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।
ਜਸਵਿੰਦਰ ਸਿੰਘ ਬੀ.ਪੀ.ਈ.ਓ ਪਟਿਆਲਾ -3 ਨੇ ਪੂਰੇ ਟੂਰਨਾਮੈਂਟ ਵਿੱਚ ਪਟਿਆਲਾ ਵੱਲੋਂ ਸਮੂਹ ਟੀਮ ਇੰਚਾਰਜ ਵਜੋਂ ਕੰਮ ਕੀਤਾ। ਡਾ. ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪਟਿਆਲਾ,  ਲਖਵਿੰਦਰ ਸਿੰਘ ਬੀ.ਐੱਸ.ਓ ਪਟਿਆਲਾ -1, ਸੰਦੀਪ ਸਿੰਘ ਗਦਾਪੁਰ, ਅਵਤਾਰ ਸਿੰਘ ਬੀ.ਐਮ.ਟੀ ਰਾਜਪੁਰਾ -2, ਕੁਲਦੀਪ ਸਿੰਘ ਨੌਹਰਾ ਬਾਬਰਪੁਰ, ਰਾਜ ਕੁਮਾਰ ਬੀ.ਐਮ.ਟੀ ਡਾਹਰੀਆਂ,  ਜਗਮੀਤ ਸਿੰਘ ਬੀ.ਐਸ.ਓ ਬਾਬਰਪੁਰ ਦੁਆਰਾ ਪੂਰੇ ਟੂਰਨਾਮੈਂਟ ਵਿੱਚ ਬਤੌਰ ਪ੍ਰਬੰਧਕੀ ਕੰਮ ਕੀਤਾ। ਜ਼ਿਲ੍ਹੇ ਵਿਚੋਂ ਲਗਭਗ 22 ਅਧਿਆਪਕਾਂ ਨੇ ਬਤੌਰ ਟੀਮ ਇੰਚਾਰਜ ਕੰਮ ਕੀਤਾ ਅਤੇ ਲਗਭਗ 21 ਅਧਿਆਪਕਾਂ ਨੇ ਬਤੌਰ ਟੀਮ ਮੈਨੇਜਰ ਕੰਮ ਕੀਤਾ। ਇੰਜੀ.ਅਮਰਜੀਤ ਸਿੰਘ ਮਾਣਯੋਗ ਡੀ.ਈ.ਓ ਅਤੇ ਮਨਵਿੰਦਰ ਕੌਰ ਭੁੱਲਰ ਡਿਪਟੀ ਡੀ.ਈ.ਓ ਪਟਿਆਲਾ ਵੱਲੋਂ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ।

Advertisements

LEAVE A REPLY

Please enter your comment!
Please enter your name here