ਸਰਬਜੀਤ ਸਿੰਘ ਮੱਕੜ ਨੇ ਲਤੀਫਪੁਰਾ ਦਾ ਮੁੱਦਾ ਕੇਂਦਰੀ ਮੰਤਰੀ ਸ਼ੇਖਾਵਤ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਲਾਲਪੁਰਾ ਅੱਗੇ ਉਠਾਇਆ

ਜਲੰਧਰ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਵਿੱਤ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਮੱਕੜ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕਰਕੇ ਜਲੰਧਰ ਦੇ ਲਤੀਫਪੁਰਾ ਵਿੱਚ ਮਕਾਨ ਢਾਹੁਣ ਦਾ ਮਾਮਲਾ ਉਠਾਇਆ। ਉਨ੍ਹਾਂ ਦੋਵਾਂ ਆਗੂਆਂ ਨੂੰ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਘਰ ਢਾਹ ਕੇ ਉਨ੍ਹਾਂ ਦੇ ਨਾਲ ਸਰਾਸਰ ਧੱਕਾ ਕੀਤਾ ਹੈ। ਜੇਕਰ ਸੂਬਾ ਸਰਕਾਰ ਨੇ ਜ਼ਮੀਨ ਲੈਣੀ ਹੀ ਸੀ ਤਾਂ ਪਹਿਲਾਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰਨਾ ਚਾਹੀਦਾ ਸੀ।ਫਿਰ  ਲੋਕਾਂ ਦੀ ਸਹਿਮਤੀ ਨਾਲ ਮਕਾਨਾਂ ਨੂੰ ਢਾਉਣਾ ਚਾਹੀਦਾ ਸੀ। ਇਸ ਮੁਲਾਕਾਤ ਤੋਂ ਬਾਅਦ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਸਰਕਾਰ ਨੇ ਲਤੀਫਪੁਰਾ ਵਿੱਚ ਬਿਨਾਂ ਮਾਪਿਆ ਦੇ ਮਕਾਨਾਂ ਨੂੰ ਢਾਹ ਕੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।ਔਰਤਾਂ,ਬੱਚਿਆਂ ਅਤੇ ਬਜ਼ੁਰਗਾਂ ਦੇ ਖਾਣ-ਪੀਣ,ਰਹਿਣ ਅਤੇ ਨਹਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।

Advertisements

ਉਨ੍ਹਾਂ ਕਿਹਾ ਕਿ ਜੋ ਲੋਕ 1947 ਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਹੁਣ ਆਪਣੇ ਹੀ ਦੇਸ਼ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੇਘਰ ਕਰ ਦਿੱਤੋ ਗਿਆ।ਮੱਕੜ ਨੇ ਕਿਹਾ ਕਿ ਲਤੀਫਪੁਰਾ ਚ ਹਾਈਕੋਰਟ,ਮਾਲ ਵਿਭਾਗ,ਪ੍ਰਸ਼ਾਸਨ ਅਤੇ ਜੇਆਈਟੀ ਨੇ ਜ਼ਮੀਨ ਦੀ ਮਿਣਤੀ ਕਰਕੇ ਜ਼ਮੀਨ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ। ਇਸ ਦੇ ਲਈ ਲੋਕਾਂ ਨੇ ਵੀ ਜ਼ਮੀਨ ਦੀ ਮਿਣਤੀ ਕਰਨ ਦੀ ਮੰਗ ਕੀਤੀ ਸੀ ਪਰ ਬਿਨਾਂ ਮਾਪ ਦੇ ਹੀ ਜ਼ਮੀਨ ‘ਤੇ ਜੇਸੀਬੀ ਚਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਘਿਨਾਉਣੀ ਹੈ,ਆਮ ਆਦਮੀ ਪਾਰਟੀ ਨੇ ਆਮ ਆਦਮੀ ਨਾਲ ਬੇਇਨਸਾਫੀ ਕੀਤੀ ਹੈ। ਮੱਕੜ ਨੇ ਕਿਹਾ ਕਿ ਉਹ ਆਪ ਸਰਕਾਰ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਸਰਕਾਰ ਨਾਲਾਇਕੀ  ਨਜ਼ਰ ਆਉਂਦੀ ਹੈ। ਸਰਕਾਰ ਚੋਣਾਂ ਨੇੜੇ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰ ਦਿੰਦੀ ਹੈ ਪਰ ਇਹ ਪੀੜਤ ਪਰਿਵਾਰ ਤਾਂ ਪਿਛਲੇ 75 ਸਾਲਾਂ ਤੋਂ ਰਹਿ ਰਹੇ ਹਨ ਅਤੇ ਇਨ੍ਹਾਂ ਦੇ ਮਕਾਨ ਵੀ ਦੋ ਦੋ ਮਰਲੇ ਦੇ ਹਨ।ਇਹ ਘਟਨਾ ਨਿੰਦਣਯੋਗ ਹੈ,ਪੁਲਿਸ ਨੇ ਜਗ੍ਹਾ ਖਾਲੀ ਕਰਵਾਉਣ ਸਮੇਂ ਲੋਕਾਂ ਨਾਲ ਮਾੜਾ ਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਗ੍ਹਾ ਖਾਲੀ ਕਰਵਾਉਣੀ ਹੀ ਸੀ ਤਾਂ ਪਹਿਲਾਂ ਇਨ੍ਹਾਂ ਲੋਕਾਂ ਲਈ ਕੁਝ ਫਲੈਟ ਬਣਾ ਕੇ ਦਿੱਤੇ ਜਾਂਦੇ। ਮੱਕੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਗਰੀਬਾਂ ਦੀ ਮੱਦਦ ਕਰਨ ਵਾਲੇ ਰੇਹੜੀ ਵਾਲੇ ਹਨ ਅਜਿਹਾ ਕਹਿਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਬਹੁਤ ਨਿੰਦਣਯੋਗ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸੀਐਮ ਭਗਵੰਤ ਮਾਨ ਵਿੱਚ ਥੋੜੀ ਵੀ ਇਨਸਾਨੀਅਤ ਹੈ ਤਾਂ ਉਹ ਇਹਨਾਂ ਲੋਕਾਂ ਲਈ ਛੋਟੇ-ਛੋਟੇ ਘਰ ਬਣਾਕੇ ਦੇਣ।

LEAVE A REPLY

Please enter your comment!
Please enter your name here