ਰੇਲਵੇ ਮੰਡੀ ਸਕੂਲ ਨੇ ਤਿੰਨ ਫਸਟ ਪੁਜ਼ੀਸ਼ਨਾਂ ਅਤੇ ਦੋ ਦੂਜੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਵੱਲੋਂ ਭਵਨ ਅੈਸ.ਅੈਲ. ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਇੰਟਰ ਸਟੇਟ ਜੂਨੀਅਰ ਰੈੱਡ ਕਰਾਸ ਕੈਂਪ ਮਿਤੀ 24 ਦਿਸੰਬਰ ਤੋਂ 29 ਦਿਸੰਬਰ ਤੱਕ ਲਗਾਇਆ ਗਿਆ। ਇਸ ਕੈਂਪ ਵਿੱਚ 12 ਦੂਜੇ ਰਾਜ ਅਤੇ ਪੰਜਾਬ  ਦੀਆਂ ਵਖ-ਵਖ ਟੀਮਾਂ  ਸਮੇਤ ਕੁੱਲ  18 ਟੀਮਾਂ ਅਤੇ  264 ਵਿਦਿਆਰਥੀਆਂ ਨੇ ਭਾਗ ਲਿਆ। ਸਾਡੇ ਜ਼ਿਲਾ ਹੁਸ਼ਿਆਰਪੁਰ ਦੇ ਜ਼ਿਲਾ ਸਿੱਖਿਆ ਅਫਸਰ (ਸ. ਸ) ਹਰਭਗਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ, ਇਸ ਸਕੂਲ ਦੀਆਂ 13 ਵਿਦਿਆਰਥਣਾਂ ਅਤੇ 4 ਅਧਿਆਪਕਾਂ ਨੇ ਭਾਗ ਲਿਆ।

Advertisements

ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਜਿੱਥੇ ਇਲਾਕੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਦੌਰਾਨ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਚਲ ਰਹੀਆਂ ਸਨ, ਉੱਥੇ ਸਾਡੀਆਂ ਇਹਨਾਂ ਵਿਦਿਆਰਥਣਾਂ ਨੇ ਨਾ ਕੇਵਲ ਹਿੱਸਾ ਲਿਆ ਬਲਕਿ ਨੈਸ਼ਨਲ ਪੱਧਰ ਤੇ ਬਹੁਤ ਸਾਰੇ ਇਨਾਮ ਜਿੱਤ ਕੇ ਆਪਣਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਉਹਨਾਂ ਨੇ ਦੱਸਿਆ ਕਿ ਵਿਦਿਆਰਥਣ ਸਲੋਨੀ ਨੇ ਲੋਕ-ਗੀਤ ਵਿੱਚ ਪਹਿਲਾ ਸਥਾਨ, ਖੁਸ਼ਦਿਲ ਨੇ ਪੇਪਰ ਰੀਡਿੰਗ ਵਿੱਚ ਪਹਿਲਾ ਸਥਾਨ, ਸਲੋਨੀ, ਅੰਕਿਤਾ ,ਮਿਹਨਾਜ਼, ਕਰੁਣਾ ਜਸਵਾਲ, ਖੁਸ਼ਦਿਲ ਅਤੇ ਬਲਜੋਤ ਨੇ ਗਰੁੱਪ ਸਾਂਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਵਾਹ ਵਾਹ ਖੱਟੀ।

ਇਹਨਾਂ ਤੋਂ ਇਲਾਵਾ ਸੂਰਜ ਚੰਚਲਾ, ਬਲਜੋਤ, ਸੁਨੀਤਾ ,ਸ਼ਿਲਪਾ ,ਸਰਸਵਤੀ, ਜਸਵੰਤ ਨੇ ਗਰੁੱਪ ਡਾਂਸ ਵਿੱਚ ਦੂਜਾ ਸਥਾਨ, ਕਰੁਣਾ ਜਸਵਾਲ ਨੇ ਕਵਿਤਾ ਗਾਇਨ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਤੇ ਮਾਣ ਹੈ, ਜੋ ਪੜ੍ਹਾਈ ਦੇ ਨਾਲ਼ ਨਾਲ਼ ਹੋਰ ਖੇਤਰਾਂ ਵਿੱਚ ਵੀ ਮੱਲਾਂ ਮਾਰ ਰਹੀਆਂ ਹਨ। ਬਹੁਤ ਸਾਰੇ ਇਨਾਮ ਜਿੱਤ ਕੇ ਹੁਸ਼ਿਆਰਪੁਰ ਪਹੁੰਚੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਪ੍ਰਿੰਸੀਪਲ ਮੈਡਮ ਅਤੇ ਬੱਚਿਆਂ ਦੇ ਮਾਪਿਆਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ।

ਜ਼ਿਲ੍ਹਾ ਸਿੱਖਿਆ ਅਫਸਰ ਸ.ਹਰਭਗਵੰਤ ਸਿੰਘ  ਵੜੈੱਚ ਅਤੇ  ਜਿਲ੍ਹਾ ਸੁਧਾਰ  ਟੀਮ  ਦੇ ਮੁਖੀ ਸ਼ੈਲੇਦਰ ਠਾਕੁਰ  ਅਤੇ  ਵਖ-ਵਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਅਤੇ  ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਪ੍ਰਿੰਸੀਪਲ  ਲਲਿਤਾ ਅਰੋੜਾ  ਨੂੰ  ਸਕੂਲ  ਦੀ ਏਨੀ  ਵੱਡੀ  ਉਪਲਬਧੀ ਲਈ  ਵਧਾਈਆਂ ਦਿਤੀਆਂ ਅਤੇ  ਬੱਚਿਆਂ  ਤੇ ਸਟਾਫ ਨੂੰ  ਆਸ਼ੀਰਵਾਦ ਦਿੱਤਾ । ਇੱਸ ਮੌਕੇ ਪ੍ਰਿੰਸੀਪਲ ਲਲਿਤਾ ਅਰੋੜਾ, ਅਧਿਆਪਕ ਮੀਨਾ ਕੁਮਾਰੀ, ਗੁਰਪ੍ਰੀਤ ਕੌਰ, ਯੋਗਿਤਾ ਕੁਮਾਰੀ ਅਤੇ ਰਵਿੰਦਰ ਕੁਮਾਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here