ਸਿਵਲ ਸਰਜਨ ਨੇ ਸਟਾਫ ਨੂੰ ਡਿਊਟੀ ਪੂਰੀ ਤਣਦੇਹੀ ਨਾਲ ਕਰਨ ਲਈ ਪ੍ਰੇਰਿਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸਿਵਲ ਸਰਜਨ ਦਫਤਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਸਟੇਟ ਗੁਰੂਦੁਆਰਾ ਸਾਹਿਬ ਦੇ ਰਾਗੀ ਜੱਥੇ ਵੱਲੋਂ ਕੀਰਤਨ ਕਰ ਕੇ ਸਮੂਹ ਸੰਗਤ ਨੂੰ ਨਿਹਾਲ ਕੀਤਾ ਗਿਆ ਅਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਗਈ। ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਸਮੂਹ ਸਟਾਫ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਏ। ਉਨ੍ਹਾਂ ਸਮੂਹ ਸਟਾਫ ਨੂੰ ਆਪਣੀ ਡਿਊਟੀ ਪੂਰੀ ਤਣਦੇਹੀ ਨਾਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਰੇ ਕੰਮ ਸਮੇਂ ਸਿਰ ਨਿਪਟਾਏ ਜਾਣ ਅਤੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਏ।

Advertisements

ਇਸ ਮੌਕੇ ਡੀਡੀਐਚੳ ਡਾ. ਕਪਿਲ, ਏਸੀਐਸ ਡਾ. ਅਨੂੰ ਸ਼ਰਮਾ, ਡੀਐਚੳ ਡਾ. ਕੁਲਜੀਤ ਸਿੰਘ, ਡੀਆਈਓ ਡਾ. ਰਣਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ, ਡੀਪੀਐਮ ਡਾ. ਸੁਖਵਿੰਦਰ ਕੌਰ, ਡਾ. ਰਾਜੀਵ ਭਗਤ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ ,ਸੁਪਰੀਟੈਂਡੈਂਟ ਰਾਮ ਅਵਤਾਰ, ਪਵਨਦੀਪ ਸਿੰਘ, ਮਨੋਹਰ ਸਿੰਘ, ਰਾਮ ਸਿੰਘ,  ਰਵਿੰਦਰ ਜੱਸਲ, ਜੋਤੀ ਆਨੰਦ ਤੇ ਹੋਰ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here