ਇੰਟਰਨੈੱਟ ਮੀਡੀਆ ਸਰਕਾਰ ਦੇ ਕੰਮਾਂ ਨੂੰ ਜਨਤਾ ਨਾਲ ਜੋੜਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ: ਜੈਸਮੀਨ ਸੰਧਾਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਦੇ ਸੂਬਾ ਸਕੱਤਰ ਜੈਸਮੀਨ ਸੰਧਾਵਾਲੀ ਨਾਲ ਮੁਲਾਕਾਤ ਕਰਕੇ ਜ਼ਿਲ੍ਹੇ ਵਿੱਚ ਭਾਜਪਾ ਦੀਆਂ ਗਤੀਵਿਧੀਆਂ ਅਤੇ ਇਸ ਨੂੰ ਮਜ਼ਬੂਤ ​​ਕਰਨ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਤੇ  ਜੈਸਮੀਨ ਸੰਧਾਵਾਲੀ ਨੇ ਖੋਜੇਵਾਲ ਨੂੰ ਕਿਹਾ ਕਿ ਬੂਥ ਯੋਗ ਅਤੇ ਸਸ਼ਕਤੀਕਰਨ ਲਈ ਕਾਰਜ ਯੋਜਨਾ ਤਿਆਰ ਕਰਕੇ ਕੰਮ ਕਰੋ ਕਿਉਂਕਿ ਸਾਡੀ ਸੰਸਥਾ ਦਾ ਸੰਕਲਪ ਇਹ ਹੀ ਹੈ ਕਿ ਸ਼ਕਤੀ ਕੇਂਦਰ ਸਸ਼ਕਤ ਹੋਣ ਤੇ ਬੂਥ ਸਮਰੱਥ ਹੋਣ ਅਤੇ ਸਾਡੇ ਮੰਡਲ ਸਵੈ-ਸਹਾਇਤਾ ਵਾਲੇ ਹੋਣੇ।ਸੰਧਾਵਾਲੀ ਨੇ ਕਿਹਾ ਕਿ ਸਾਡੀਆਂ ਵਿਰੋਧੀ ਪਾਰਟੀਆਂ ਸੋਸ਼ਲ ਮੀਡੀਆ ਰਾਹੀਂ ਭਰਮ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

Advertisements

ਸਾਨੂੰ ਸੁਚੇਤ ਹੋ ਕੇ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਹੈ।ਉਨ੍ਹਾਂ ਨੇ ਗੁਜਰਾਤ ਚੋਣਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕੀਤਾ ਸੀ ਕਿ ਗੁਜਰਾਤ ਚ ਭਾਜਪਾ ਦੀ ਸਥਿਤੀ ਚੰਗੀ ਨਹੀਂ ਹੈ ਪਰ ਬਾਅਦ ਚ ਨਤੀਜੇ ਕੁਝ ਹੋਰ ਹੀ ਆਏ।ਉਨ੍ਹਾਂ  ਨੇ ਕਿਹਾ ਕਿ ਸਾਡੇ ਵਿਰੋਧੀ ਭਰਮ ਫੈਲਾ ਕੇ ਮਾਹੌਲ ਬਣਾਉਣ ਦਾ ਕੰਮ ਕਰਦੇ ਹਨ।ਜਿਸ ਨੂੰ ਸਾਨੂੰ ਤੱਥਾਂ ਅਤੇ ਦਲੀਲਾਂ ਨਾਲ ਇਸ ਨੂੰ ਦੂਰ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਆਈ.ਟੀ ਅਤੇ ਇੰਟਰਨੈੱਟ ਮੀਡੀਆ ਅੱਜ ਦੇ ਸਮੇਂ ਦੀ ਲੋੜ ਹੈ।ਸਰਕਾਰ ਦੇ ਕੰਮ ਨੂੰ ਜਨਤਾ ਨਾਲ ਜੋੜਨ ਲਈ ਇੰਟਰਨੈੱਟ ਮੀਡੀਆ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਟਰਨੈੱਟ ਮੀਡੀਆ ਦੀ ਤਾਕਤ ਨੂੰ ਸਮਝਦੇ ਹੋਏ ਇਸ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਕੇ ਸਮਾਜ ਦੇ ਆਖਰੀ ਵਿਅਕਤੀ ਤੱਕ ਆਪਣੀ ਪਹੁੰਚ ਬਣਾਈ ਹੈ।ਭਾਰਤੀ ਜਨਤਾ ਪਾਰਟੀ ਨੇ ਮਜ਼ਬੂਤ ​​ਇੰਟਰਨੈੱਟ ਮੀਡੀਆ ਨੈੱਟਵਰਕ ਦੀ ਬਦੌਲਤ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।ਸਾਨੂੰ ਇਸ ਜਿੱਤ ਨੂੰ ਜਾਰੀ ਰੱਖਣਾ ਹੈ।ਇਸ ਮੌਕੇ ਤੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਬਦਲਦੀ ਦੁਨੀਆਂ ਨਾਲ ਸਾਨੂੰ ਕਦਮ ਨਾਲ ਕਦਮ ਮਿਲਾ ਕੇ ਚਲਣਾ ਹੈ ਪਰ ਇਸ ਸ਼ੋਸ਼ਲ ਯੁੱਗ ਦੀ ਇਸ ਵਰਚੁਅਲ ਦੁਨੀਆਂ ਨਾਲ ਲਾਈਵ ਤਾਲਮੇਲ ਵੀ ਜ਼ਰੂਰੀ ਹੈ।ਸੋਸ਼ਲ ਵਰਕਰਾਂ ਨੂੰ ਆਪਣੀ ਹਾਜ਼ਰੀ ਦਰਜ ਕਰਵਾਉਣੀ ਹੋਵੇਗੀ ਅਤੇ ਉਨ੍ਹਾਂ ਨੂੰ ਵਟਸਐਪ,ਫੇਸਬੁੱਕ,ਟਵਿੱਟਰ ਅਤੇ ਹੋਰ ਇੰਟਰਨੈਟ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ  ਉਨ੍ਹਾਂ ਨੂੰ ਆਪਣੇ ਨਾਲ ਜੋੜਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਪਰਵਾਸ ਸਾਡੀ ਸੰਸਥਾ ਦਾ ਜੀਵਨ ਹੈ।ਅਸੀਂ ਇੰਟਰਨੈੱਟ ਮੀਡੀਆ ਦੀ ਸਰਗਰਮੀ ਦੇ ਨਾਲ-ਨਾਲ ਅਸੀਂ ਬੂਥ ਤੇ ਵੀ ਸਰਗਰਮ ਰਹੀਏ।ਇਸ ਦੌਰਾਨ ਭਾਜਪਾ ਸਰਕਾਰ ਦੀਆਂ ਲਾਮਿਸਾਲ ਪ੍ਰਾਪਤੀਆਂ ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।ਇੰਟਰਨੈੱਟ ਮੀਡੀਆ ਤੇ ਚੱਲ ਰਹੀਆਂ ਪਾਰਟੀ ਦੀਆਂ ਵੱਖ-ਵੱਖ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗੋਰਾ ਗਿੱਲ,ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ, ਗੋਰਾ ਗਿਲ ਧਰਮਪਾਲ ਮਹਾਜਨ,ਪਿਯੂਸ਼ ਮਨਚੰਦਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here