ਹਲਕੇ ਦੇ ਆਪ ਆਗੂ ਆਪਸੀ ਧੜੇਬੰਦੀ ਛੱਡ ਕੇ ਹਲਕੇ ਦੀਆਂ ਸਮੱਸਿਆਵਾਂ ਦਾ ਕਰਵਾਉਣ ਹੱਲ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਹਲਕਾ ਕਪੂਰਥਲਾ ਦੇ ਸੇਵਾਦਾਰ ਅਵੀ ਰਾਜਪੂਤ ਨੇ ਹਲਕੇ ਦੇ ਆਪ ਆਗੂਆਂ ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਅਖਬਾਰਾਂ ‘ਚ ਹੀਰੋ ਬਣਾਉਣ ਦੀ ਬਜਾਏ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਜ਼ਿਆਦਾ ਧਿਆਨ ਦੇਣ।ਉਨ੍ਹਾਂ ਨੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਆਪਸੀ ਧੜੇਬੰਦੀ ਛੱਡ ਕੇ ਹਲਕੇ ਅੰਦਰ ਕੂੜਾ,ਸੀਵਰੇਜ, ਸੜਕਾਂ ਅਤੇ ਕੁਝ ਕਮਰਸ਼ੀਅਲ ਇਮਾਰਤਾਂ ਦੀ ਨਾਜਾਇਜ਼ ਉਸਾਰੀ ਆਦਿ ਮਸਲਿਆਂ ਵੱਲ ਧਿਆਨ ਦੇਣ।

Advertisements

28 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਟਰੈਫਿਕ ਲਾਈਟਾਂ ਸਬੰਧੀ ਆਪ ਆਗੂ ਨਗਰ ਨਿਗਮ ਕਮਿਸ਼ਨ ਨੂੰ ਜਵਾਬਦੇਹੀ ਜਰੂਰ ਕਰਨ  

ਉਨ੍ਹਾਂ ਕਿਹਾ ਕਿ ਸ਼ਹਿਰ ਨੂੰ 28 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਟ੍ਰੈਫਿਕ ਲਾਈਟਾਂ ਦੇ ਬਾਰੇ ਆਪ ਆਗੂ ਨਗਰ ਨਿਗਮ ਕਮਿਸ਼ਨ ਤੋਂ ਜਵਾਬਦੇਹੀ ਜਰੂਰ ਕਰਨੀ ਚਾਹੀਦੀ ਹੈ।ਕਿਉਂਕਿ ਇਹ ਵੀ ਸਰਕਾਰ ਦਾ ਹਿੱਸਾ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਲਾਈਟਾਂ ਦਾ ਉਦਘਾਟਨ ਹੋਇਆ ਅਤੇ ਕਿਸ ਦੇ ਕਹਿਣ ਤੇ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਕਿਉਂਕਿ ਜਿਸ 28 ਲੱਖ ਰੂਪਰ ਦੀਆਂ ਟਰੈਫਿਕ ਲਾਈਟਾਂ ਦਾ ਉਦਘਾਟਨ ਕਰਕੇ ਨਗਰ ਨਿਗਮ ਕਮਿਸ਼ਨਰ ਨੇ ਕਾਫੀ ਤਾਰੀਫ ਹਾਸਲ ਕੀਤੀ ਸੀ ਉਹ ਲਾਈਟਾਂ ਹੁਣ ਸ਼ਹਿਰ ਵਾਸੀਆਂ ਲਈ ਕਿਸੇ ਕੰਮ ਦੀਆਂ ਨਹੀਂ ਹਨ।ਉਨ੍ਹਾਂ ਕਿਹਾ ਕਿ ਜਿਨ੍ਹਾਂ 28 ਲੱਖ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਸੀ,ਉਹੀ ਪੈਸਾ ਨਗਰ ਨਿਗਮ ਵਿਚ ਸਫਾਈ ਸੇਵਕਾਂ ਦੀ ਭਰਤੀ ਲਈ ਵਰਤਿਆ ਜਾ ਸਕਦਾ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਤੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਖ਼ਤ ਕਾਰਵਾਈ ਲਈ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ। ਤਾਂ ਜੋ ਕਪੂਰਥਲਾ ਹਲਕੇ ਦੇ ਲੋਕਾਂ ਵੱਲੋਂ ਟੈਕਸ ਵਜੋਂ ਦਿੱਤੇ ਗਏ ਪੈਸੇ ਦੀ ਸਹੀ ਵਰਤੋਂ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਇੱਕ ਵਾਰ ਚੁਣੇ ਜਾਣ ਤੇ ਉਹ ਸੂਬੇ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਗੇ ਪਰ ਹੁਣ 9 ਮਹੀਨੇ ਬੀਤ ਚੁੱਕੇ ਹਨ ਅਤੇ ਸਰਕਾਰ ਵੱਲੋਂ ਆਪਣੇ ਪ੍ਰਮੁੱਖ ਚੋਣ ਵਾਅਦਿਆਂ ਚੋਂ ਇਕ ਨੂੰ ਪੂਰਾ ਕਰਨ ਦਾ ਕੋਈ ਸੰਕੇਤ ਨਹੀਂ ਹੈ।

ਉਨ੍ਹਾਂ ਕਿਹਾ ਕਿ ਔਰਤਾਂ ‘ਚ ਨਾਰਾਜ਼ਗੀ ਵਧ ਰਹੀ ਹੈ ਕਿਉਂਕਿ ਆਪ ਸਰਕਾਰ ਵਲੋਂ ਵਚਨਬੱਧਤਾ ਨੂੰ ਲਾਗੂ ਨਾ ਕੀਤੇ ਜਾਣ ਤੇ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਹੀਆਂ ਹਨ।ਇਹ ਔਰਤਾਂ ਦਾ ਜਾਇਜ਼ ਹੱਕ ਹੈ ਕਿ ਜਿਸਦਾ ਵਾਅਦਾ ਸਰਕਾਰ ਵੱਲੋਂ ਔਰਤਾਂ ਨਾਲ ਕੀਤਾ ਗਿਆ ਸੀ ਉਸਨੂੰ ਪੂਰਾ ਕੀਤਾ ਜਾਵੇ।ਆਵਈ ਰਾਜਪੂਤ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਦੇ ਹਾਲਾਤ ਬੇਹੱਦ ਖ਼ੌਫ਼ਨਾਕ ਹਨ।ਉਨ੍ਹਾਂ ਕਿਹਾ ਕਿ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਇਸ ਸਰਕਾਰ ਨੇ ਲੋਕਾਂ ਨੂੰ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਰਹਿਮੋ-ਕਰਮ ਤੇ ਛੱਡ ਦਿੱਤਾ ਹੈ,ਜੋ ਆਪਣੀ ਮਰਜ਼ੀ ਨਾਲ ਲੋਕਾਂ ਦਾ ਕਤਲ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਸਰਕਾਰ ਵਿਸ਼ੇਸ਼ ਰੂਪ ਨਾਲ ਪੁਲਿਸ ਦੀ ਨਾਕਾਮੀ ਹੈ,ਜੋ ਹਰ ਦਿਨ ਘਟਨਾਵਾਂ ਹੋ ਰਹੀਆਂ ਹਨ।ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।

LEAVE A REPLY

Please enter your comment!
Please enter your name here